ਪਾਕਿ PM ਇਮਰਾਨ ਨੇ ਨਾਜ਼ੀ ਨਾਲ ਕੀਤੀ RSS ਦੀ ਤੁਲਨਾ

01/18/2020 11:55:13 PM

ਬੋਰਨ - ਕਸ਼ਮੀਰ ਮੁੱਦੇ 'ਤੇ ਗਲੋਬਲ ਮੰਚਾਂ 'ਤੇ ਭਾਰਤ ਤੋਂ ਮੂੰਹ ਦੀਆਂ ਖਾਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਮੰਨਿਆ ਕਿ ਇਸ ਮੁੱਦੇ 'ਤੇ ਉਨ੍ਹਾਂ ਨੂੰ ਗਲੋਬਲ ਭਾਈਚਾਰੇ ਦਾ ਸਾਥ ਨਹੀਂ ਮਿਲ ਰਿਹਾ। ਉਨ੍ਹਾਂ ਆਖਿਆ ਕਿ ਇਸ 'ਤੇ ਅੰਤਰਰਾਸ਼ਟਰੀ ਪ੍ਰਤੀਕਿਰਿਆ ਦੇਖਣ ਨੂੰ ਨਹੀਂ ਮਿਲੀ ਹੈ। ਜ਼ਿਕਰਯੋਗ ਹੈ ਕਿ ਆਰਟੀਕਲ-370 ਨਾਲ ਜੁਡ਼ੇ ਫੈਸਲੇ ਤੋਂ ਬਾਅਦ ਪਾਕਿਸਤਾਨ ਭਾਰਤ ਦੇ ਅੰਦਰੂਨੀ ਮਾਮਲੇ 'ਚ ਗੈਰ-ਜ਼ਰੂਰੀ ਦਖਲਅੰਦਾਜ਼ੀ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸ ਨੇ ਇਸ ਮੁੱਦੇ ਨੂੰ ਗਲੋਬਲ ਮੰਚਾਂ 'ਤੇ ਵੀ ਚੁੱਕਿਆ, ਪਰ ਇਸ ਨਾਲ ਉਸ ਨੂੰ ਕੋਈ ਸਫਲਤਾ ਹਾਸਲ ਨਹੀਂ ਹੋਈ।

ਇਮਰਾਨ ਨੇ ਆਖਿਆ ਕਿ ਬਦਕਿਸਮਤੀ, ਪੱਛਮੀ ਦੇਸ਼ਾਂ ਲਈ ਵਪਾਰ ਦੀ ਰੁਚੀ ਜ਼ਿਆਦਾ ਅਹਿਮ ਹੈ। ਭਾਰਤ ਵੱਡਾ ਬਜ਼ਾਰ ਹੈ ਅਤੇ ਕਸ਼ਮੀਰ ਵਿਚ 80 ਲੱਖ ਲੋਕਾਂ ਦੇ ਨਾਲ ਕੀ ਹੋ ਰਿਹਾ ਹੈ, ਉਸ 'ਤੇ ਕੋਈ ਪ੍ਰਤੀਕਿਰਿਆ ਨਾ ਦੇਣ ਦਾ ਮੁਖ ਕਾਰਨ ਇਹੀ ਹੀ ਹੈ। ਜਰਮਨੀ ਦੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਇਮਰਾਨ ਨੇ ਇਥੋਂ ਤੱਕ ਕਹਿ ਦਿੱਤਾ ਕਿ ਆਰ. ਐਸ. ਐਸ. ਦੀ ਵਿਚਾਰਧਾਰਾ ਕਾਰਨ ਭਾਰਤ ਉਸ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦਾ। ਜ਼ਿਕਰਯੋਗ ਹੈ ਕਿ ਭਾਰਤ ਨੇ 2-ਟੁੱਕ ਸ਼ਬਦਾਂ ਵਿਚ ਆਖਿਆ ਹੈ ਕਿ ਜਦ ਤੱਕ ਪਾਕਿਸਤਾਨ ਆਪਣੇ ਦੇਸ਼ ਵਿਚ ਪ੍ਰਾਯੋਜਿਤ ਅੱਤਵਾਦ ਉਤੇ ਲਗਾਮ ਨਹੀਂ ਲਗਾਉਂਦਾ, ਉਸ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ।

ਆਰ. ਐਸ. ਐਸ. ਦੀ ਤੁਲਨਾ ਨਾਜ਼ੀ ਨਾਲ
ਆਰਟੀਕਲ 370 ਨਾਲ ਜੁਡ਼ੇ ਫੈਸਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਵਧੇ ਤਣਾਅ ਦੇ ਬਾਰੇ ਵਿਚ ਪੁੱਛਣ 'ਤੇ ਇਮਰਾਨ ਨੇ ਆਰ. ਐਸ. ਐਸ. 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਮੈਂ ਪਹਿਲਾ ਨੇਤਾ ਸੀ ਜਿਸ ਨੇ ਦੁਨੀਆ ਨੂੰ ਚਿਤਾਇਆ ਕਿ ਭਾਰਤ ਵਿਚ ਕੀ ਹੋ ਰਿਹਾ ਹੈ। ਭਾਰਤ ਵਿਚ ਕੱਟਡ਼ਪੰਥੀ ਵਿਚਾਰਧਾਰਾ ਹਿੰਦੂਤਵ ਦਾ ਕੰਟਰੋਲ ਸਥਾਪਿਤ ਹੋ ਰਿਹਾ ਹੈ। ਇਹ ਰਾਸ਼ਟਰੀ ਸਵੈ-ਸੇਵਕ ਸੰਘ ਦੀ ਵਿਚਾਰਧਾਰਾ ਹੈ। ਇਮਰਾਨ ਨੇ ਆਖਿਆ ਸਿਆਸੀ ਸੰਗਠਨ ਆਰ. ਐਸ. ਐਸ. ਦਾ ਗਠਨ 1925 ਵਿਚ ਹੋਇਆ ਸੀ ਜਿਹਡ਼ਾ ਕਿ ਜਰਮਨੀ ਦੇ ਨਾਜ਼ੀਆਂ ਤੋਂ ਪ੍ਰੇਰਿਤ ਹੈ ਅਤੇ ਉਸ ਦੇ ਸੰਸਥਾਪਕ ਨਸਲਭੇਦ ਵਿਚ ਯਕੀਨ ਰੱਖਦੇ ਸਨ ਉਂਝ ਜਿਵੇਂ ਕਿ ਨਾਜ਼ੀ ਵਿਚਾਰਧਾਰਾ ਘੱਟ ਗਿਣਤੀ ਖਿਲਾਫ ਨਫਰਤ 'ਤੇ ਬਣੀ ਸੀ, ਆਰ. ਐਸ. ਐਸ. ਦੀ ਵਿਚਾਰਧਾਰਾ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਨਾਲ ਨਫਰਤ 'ਤੇ ਆਧਾਰਿਤ ਹੈ।


Khushdeep Jassi

Content Editor

Related News