ਪਾਕਿਸਤਾਨ ਪੀਪਲਜ਼ ਪਾਰਟੀ ਨੇ ਮੰਗਿਆ ਰਾਸ਼ਟਰਪਤੀ ਦਾ ਅਸਤੀਫਾ

10/30/2020 12:19:56 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਪੀਪਲਜ਼ ਪਾਰਟੀ ਨੇ ਰਾਸ਼ਟਰਪਤੀ ਆਰਿਫ ਅਲਵੀ 'ਤੇ ਦੋਸ਼ ਲਗਾਇਆ ਕਿ ਉਹਨਾਂ ਨੇ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਉਹਨਾਂ ਨੂੰ ਜੱਜ ਕਾਜ਼ੀ ਫੈਜ਼ ਈਸ਼ਾ ਮਾਮਲੇ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਰਦਿਆਂ ਖੁਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪੀ.ਪੀ.ਪੀ. ਸੈਨੇਟਰ ਰਜ਼ਾ ਰੱਬਾਨੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਅਦ ਮੈਂ ਆਸ ਕਰ ਰਿਹਾ ਸੀ ਕਿ ਰਾਸ਼ਟਰਪਤੀ ਖੁਦ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਪਰ ਹਫ਼ਤਾ ਬੀਤ ਜਾਣ ਦੇ ਬਾਅਦ ਵੀ ਰਾਸ਼ਟਰਪਤੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਲਈ ਰਾਸ਼ਟਰਪਤੀ ਨੂੰ ਸਾਰੀਆਂ ਸਥਿਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਇਹ ਚੋਣਾਂ 'ਅਮਰੀਕੀ ਸੁਪਨੇ' ਅਤੇ 'ਸਮਾਜਵਾਦੀ ਬੁਰੇ ਸੁਪਨੇ' ਦੇ 'ਚ ਚੋਣ ਹੈ : ਟਰੰ

ਉਹਨਾਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਦਾ ਪਹਿਲਾ ਟੀਚਾ ਸੀ ਇਮਰਾਨ ਖਾਨ ਦਾ ਅਸਤੀਫਾ ਅਤੇ  ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੀ ਸਰਕਾਰ ਨੂੰ ਡੇਗਣਾ, ਹੁਣ ਇਸ ਲਿਸਟ ਵਿਚ ਇਕ ਹੋਰ ਕੰਮ ਜੁੜ ਗਿਆ ਹੈ ਰਾਸ਼ਟਰਪਤੀ ਦਾ ਅਸਤੀਫਾ। ਮਹਾਦੋਸ਼ ਲਿਆਉਣ ਦੇ ਸਵਾਲ 'ਤੇ ਰੱਬਾਨੀ ਨੇ ਕਿਹਾ ਕਿ ਇਹ ਪੀ.ਡੀ.ਐੱਮ. ਲੀਡਰਸ਼ਿਪ ਤੈਅ ਕਰੇਗੀ ਅਤੇ ਕਿਹਾ ਕਿ ਪੀ.ਡੀ.ਐੱਮ. ਦੀ ਵਿਸ਼ੇਸ ਕਮੇਟੀ ਜਲਦ ਹੀ ਬੈਠਕ ਕਰੇਗੀ ਅਤੇ ਅੱਗੇ ਦੀ ਰਣਨੀਤੀ ਤੈਅ ਕਰੇਗੀ ਕਿ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਨੂੰ ਕਿਵੇਂ ਚੁੱਕਿਆ ਜਾਵੇ।


Vandana

Content Editor

Related News