ਪਾਕਿ ਨੇ ਬਾਲਟਿਸਤਾਨ ਸਣੇ ਕਬਜ਼ਾ ਕਰ ਰੱਖਿਆ ਹੈ ਜੰਮੂ-ਕਸ਼ਮੀਰ ਦਾ ਵੱਡਾ ਹਿੱਸਾ: ਸ਼ੌਕਤ ਅਲੀ
Wednesday, Mar 10, 2021 - 01:00 AM (IST)
ਇੰਟਰਨੈਸ਼ਨਲ ਡੈਸਕ : ਯੂਨਾਈਟੇਡ ਕਸ਼ਮੀਰ ਪੀਪਲਜ਼ ਨੈਸ਼ਨਲ ਪਾਰਟੀ ਦੇ ਕੱਢੇ ਗਏ ਪ੍ਰਧਾਨ ਸ਼ੌਕਤ ਅਲੀ ਕਸ਼ਮੀਰੀ ਨੇ ਇੱਕ ਵਾਰ ਫਿਰ ਪਾਕਿਸਤਾਨ 'ਤੇ ਜੰਮੂ-ਕਸ਼ਮੀਰ ਦਾ ਹਿੱਸਾ ਕਬਜ਼ਾ ਕਰਨ ਦਾ ਦੋਸ਼ ਲਗਾਇਆ। ਸੰਗਠਨ ਦੇ ਕੱਢੇ ਗਏ ਪ੍ਰਧਾਨ ਸ਼ੌਕਤ ਅਲੀ ਕਸ਼ਮੀਰੀ ਨੇ ਕਿਹਾ ਕਿ ਪੀ.ਓ.ਕੇ. ਅਤੇ ਗਿਲਗਿਟ, ਬਾਲਟਿਸਤਾਨ ਜੰਮੂ-ਕਸ਼ਮੀਰ ਦਾ ਹਿੱਸਾ ਸੀ, ਜਿਸ ਨੂੰ ਪਾਕਿਸਤਾਨ ਨੇ 1947 ਵਿੱਚ ਗ਼ੈਰ-ਕਾਨੂੰਨੀ ਰੂਪ ਨਾਲ ਆਪਣੇ ਵਿੱਚ ਮਿਲਾ ਲਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਯੂ.ਕੇ.ਪੀ.ਐੱਨ.ਪੀ. ਹਥਿਆਰ ਦੇ ਤੌਰ 'ਤੇ ਧਰਮ ਅਤੇ ਵਿਦੇਸ਼ ਨਿਤੀ ਦੇ ਤੌਰ 'ਤੇ ਅੱਤਵਾਦ ਦੇ ਇਸਤੇਮਾਲ ਦਾ ਵਿਰੋਧ ਕਰਦੀ ਹੈ।
ਪਕਿਸਤਾਨ ਦੇ ਸੰਵਿਧਾਨ ਵਿੱਚ ਜੰਮੂ ਅਤੇ ਕਸ਼ਮੀਰ ਸੂਬੇ ਨਾਲ ਸਬੰਧਿਤ ਧਾਰਾ 257 'ਤੇ ਉਨ੍ਹਾਂ ਕਿਹਾ, ‘ਜਦੋਂ ਜੰਮੂ ਕਸ਼ਮੀਰ ਸੂਬੇ ਦੇ ਲੋਕਾਂ ਨੇ ਪਾਕਿਸਤਾਨ ਆਉਣ ਦਾ ਫੈਸਲਾ ਲਿਆ, ਤਾਂ ਪਾਕਿਸਤਾਨ ਅਤੇ ਉਸ ਸੂਬੇ ਦੇ ਲੋਕਾਂ ਵਿਚਾਲੇ ਦਾ ਰਿਸ਼ਤਾ ਉੱਥੇ ਦੇ ਲੋਕਾਂ ਦੀ ਇੱਛਾ ਦੇ ਅਨੁਸਾਰ ਹੋਣਾ ਚਾਹੀਦਾ ਸੀ। ਸੰਯੁਕਤ ਰਾਸ਼ਟਰ ਦੇ ਇੱਕ ਪ੍ਰਸਤਾਵ ਦੇ ਅਨੁਸਾਰ, ਪਾਕਿਸਤਾਨ ਪੀ.ਓ.ਕੇ. ਅਤੇ ਗਿਲਗਿਤ ਬਾਲਟਿਸਤਾਨ ਦੇ ਲੋਕਾਂ ਦੀ ਆਜ਼ਾਦੀ, ਮਾਣ ਅਤੇ ਜੀਵਨ ਨੂੰ ਯਕੀਨੀ ਕਰਣ ਲਈ ਮਜ਼ਬੂਰ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।