ਪਾਕਿ ''ਚ ਕੋਵਿਡ-19 ਦੇ ਮਾਮਲੇ 50 ਹਜ਼ਾਰ ਦੇ ਪਾਰ, 1,067 ਲੋਕਾਂ ਦੀ ਮੌਤ

05/22/2020 6:13:09 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਵਿਡ-19 ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਇੱਥੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 1067 ਮੌਤਾਂ ਦੇ ਨਾਲ ਵੱਧ ਕੇ 50,094 ਹੋ ਗਈ ਹੈ। ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿਚ 2603 ਨਵੇਂ ਮਾਮਲੇ ਸਾਹਮਣੇ ਆਏ ਜਦਕਿ 50 ਮੌਤਾਂ ਹੋਈਆਂ। ਕੁੱਲ ਮਿਲਾ ਕੇ 34,426 ਮਰੀਜ਼ ਇਲਾਜ ਅਧੀਨ ਹਨ। ਜਦਕਿ 15,201 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜੋ ਕੁੱਲ਼ ਪੁਸ਼ਟੀ ਕੀਤੇ ਮਾਮਲਿਆਂ ਦਾ 30 ਫੀਸਦੀ ਹੈ। 

ਸਿੰਧ ਸੂਬਾ 19,924 ਮਾਮਲਿਆਂ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈ, ਜਿਸ ਦੇ ਬਾਅਦ ਪੰਜਾਬ ਸੂਬੇ ਵਿਚ 18,455 ਮਾਮਲੇ ਹਨ। ਖੈਬਰ ਪਖਤੂਨਖਵਾ ਸੂਬੇ ਵਿਚ 365 ਮੌਤਾਂ ਦੇ ਨਾਲ 7155 ਮਾਮਲੇ ਦਰਜ ਕੀਤੇ ਗਏ। ਦੱਖਣੀ-ਪੱਛਮ ਬਲੋਚਿਸਤਾਨ ਸੂਬੇ ਵਿਚ ਘੱਟੋ-ਘੱਟ 3074 ਮਾਮਲੇ ਦਰਜ ਕੀਤੇ ਗਏ ਹਨ। ਰਾਜਧਾਨੀ ਇਸਲਾਮਾਬਾਦ ਵਿਚ 1326 ਅਤੇ ਉੱਤਰੀ ਗਿਲਗਿਤ-ਬਾਲਟੀਸਤਾਨ ਖੇਤਰ ਵਿਚ 6021, ਸਿੰਧ ਵਿਚ 336 ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਦੇ ਬਾਅਦ ਪੰਜਾਬ ਵਿਚ 310 ਇਨਫੈਕਟਿਡ ਲੋਕਾਂ ਨੇ ਆਪਣੀ ਜਾਨ ਗਵਾਈ। ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਨੇ ਹੁਣ ਤੱਕ ਅਧਿਕਾਰਤ ਤੌਰ 'ਤੇ 445,987 ਪਰੀਖਣ ਕੀਤੇ ਹਨ। ਗੌਰਤਲਬ ਹੈ ਕਿ ਪਾਕਿਸਤਾਨੀ ਸਰਕਾਰ ਨੇ 9 ਮਈ ਤੋਂ ਲਾਕਡਾਊਨ ਨੂੰ ਘੱਟ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਦਾ ਉਦੇਸ਼ ਦੇਸ਼ ਵਿਚ ਕੋਵਿਡ-19 ਦੇ ਪ੍ਰਕੋਪ ਅਤੇ ਮਜ਼ਦੂਰ ਵਰਗ ਅਤੇ ਗਰੀਬਾਂ 'ਤੇ ਲਾਕਡਾਊਨ ਦੇ ਪ੍ਰਭਾਵ ਨੂੰ ਘੱਟ ਕਰਨਾ ਸੀ। ਪਾਕਿਸਤਾਨ ਵਿਚ ਘਰੇਲੂ ਉਡਾਣ ਸੰਚਾਲਨ ਅਤੇ ਟਰੇਨ ਸੇਵਾਵਾਂ ਨੂੰ ਵੀ ਅੰਸ਼ਕ ਰੂਪ ਨਾਲ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।


Vandana

Content Editor

Related News