ਪਾਕਿ 'ਚ ਕੋਰੋਨਾ ਦੇ 613 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 2 ਲੱਖ 90 ਹਜ਼ਾਰ ਦੇ ਪਾਰ

08/19/2020 3:16:50 PM

ਇਸਲਾਮਾਬਾਦ (ਭਾਸ਼ਾ): ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ 613 ਨਵੇਂ ਕੋਰੋਨਾਵਾਇਰਸ ਮਾਮਲੇ ਦਰਜ ਕੀਤੇ, ਜਿਸ ਨਾਲ ਦੇਸ਼ ਦੀ ਕੋਵਿਡ-19 ਪੀੜਤਾਂ ਦੀ ਗਿਣਤੀ 2,90,445 ਤੱਕ ਹੋ ਗਈ।ਨੈਸ਼ਨਲ ਹੈਲਥ ਸਰਵਿਸਿਜ਼ ਮੰਤਰਾਲੇ ਨੇ ਕਿਹਾ ਕਿ ਨਵੇਂ ਮਾਮਲਿਆਂ ਤੋਂ ਇਲਾਵਾ, ਪਿਛਲੇ 24 ਘੰਟਿਆਂ ਵਿਚ ਕੋਰੋਨਵਾਇਰਸ ਸੰਬੰਧੀ ਪੇਚੀਦਗੀਆਂ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਹੁਣ, ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6,201 ਹੈ।

ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 2,72,128 ਲੋਕ ਵਾਇਰਸ ਤੋਂ ਠੀਕ ਹੋ ਚੁੱਕੇ ਹਨ। 743 ਵਿਅਕਤੀਆਂ ਦੀ ਗੰਭੀਰ ਹਾਲਤ ਵਿਚ ਹਨ ਜਦਕਿ 12,116 ਐਕਟਿਵ ਮਾਮਲੇ ਹਨ।ਮੰਤਰਾਲੇ ਨੇ ਕਿਹਾ ਕਿ ਕੁੱਲ ਮਿਲਾ ਕੇ 2,340,072 ਵਾਇਰਸ ਸਬੰਧੀ ਜਾਂਚ ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿਚ ਪਿਛਲੇ 24 ਘੰਟਿਆਂ ਵਿਚ 22,859 ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖਬਰ- ਟਰੂਡੋ ਨੇ WE ਚੈਰਿਟੀ ਘਪਲੇ ਦੇ ਦਸਤਾਵੇਜ਼ ਕੀਤੇ ਜਾਰੀ

ਸਿੰਧ ਵਿਚ ਹੁਣ ਤੱਕ ਸਭ ਤੋਂ ਵੱਧ ਇਨਫੈਕਸ਼ਨ ਦੇ ਮਾਮਲੇ 1,26,743 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਪੰਜਾਬ ਵਿਚ 95,742, ਖੈਬਰ ਪਖਤੂਨਖਵਾ ਵਿਚ 35,401, ਇਸਲਾਮਾਬਾਦ ਵਿਚ 15,412, ਬਲੋਚਿਸਤਾਨ ਵਿਚ 12,370, ਗਿਲਗਿਤ-ਬਾਲਟਿਸਤਾਨ ਵਿਚ 2,565 ਅਤੇ ਮਕਬੂਜ਼ਾ ਕਸ਼ਮੀਰ ਵਿਚ 2,212 ਮਾਮਲੇ ਦਰਜ ਕੀਤੇ ਗਏ ਹਨ।


Vandana

Content Editor

Related News