ਪਾਕਿਸਤਾਨ ਦੇ ਸਾਬਕਾ ਪੀ. ਐੱਮ. ਨਵਾਜ਼ ਸ਼ਰੀਫ ਖਿਲਾਫ ਭ੍ਰਿਸ਼ਟਾਚਾਰ ਦਾ ਇਕ ਹੋਰ ਮਾਮਲਾ ਦਰਜ

06/27/2020 1:26:43 PM

ਲਾਹੌਰ- ਪਾਕਿਸਤਾਨ ਦੇ ਭ੍ਰਿਸ਼ਟਾਚਾਰ ਰੋਕੂ ਵਿਭਾਗ ਨੇ ਤਕਰੀਬਨ 34 ਸਾਲ ਪਹਿਲਾਂ ਪੰਜਾਬ ਸੂਬੇ ਵਿਚ ਜ਼ਮੀਨ ਦੀ ਗੈਰ ਕਾਨੂੰਨੀ ਵੰਡ ਵਿਚ ਸ਼ਮੂਲੀਅਤ ਦੇ ਦੋਸ਼ ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਹੋਰ ਤਿੰਨ ਲੋਕਾਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਇਕ ਮਾਮਲਾ ਦਰਜ ਕੀਤਾ ਹੈ। 

3 ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ 70 ਸਾਲਾ ਸ਼ਰੀਫ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ ਪਰ ਉਹ ਅਜੇ ਇਲਾਜ ਕਰਾਉਣ ਲਈ ਲੰਡਨ ਵਿਚ ਹਨ। ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਏ ਗਏ ਸ਼ਰੀਫ ਨੇ ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਕਿਸੇ ਵੀ ਸਨਮਾਨ ਅਤੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ, ਇਸ ਲਈ ਉਨ੍ਹਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਬਿਊਰੋ ਨੇ ਉਨ੍ਹਾਂ ਨੂੰ ਘੋਸ਼ਿਤ ਅਪਰਾਧੀ ਕਰਾਰ ਦੇਣ ਲਈ ਜਵਾਬਦੇਹੀ ਅਦਾਲਤ ਦਾ ਰੁਖ਼ ਕੀਤਾ ਹੈ। 

ਅਜਿਹਾ ਦੋਸ਼ ਹੈ ਕਿ 1986 ਵਿਚ ਜਦ ਸ਼ਰੀਫ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਨਿਯਮਾਂ ਦਾ ਉਲੰਘਣ ਕਰ ਕੇ ਮੀਰ ਸ਼ਕੀਲੁਰ ਰਹਿਮਾਨ ਨੂੰ ਲਾਹੌਰ ਵਿਚ 54 ਕਨਾਲ ਜ਼ਮੀਨ ਵੰਡੀ ਸੀ। ਰਹਿਮਾਨ ਨੂੰ 12 ਮਾਰਚ ਨੂੰ ਹਿਰਾਸਤ ਵਿਚ ਲਿਆ ਗਿਆ ਸੀ, ਜਿਸ ਦੇ ਬਾਅਦ ਤੋਂ ਉਹ ਨਿਆਂਇਕ ਰਿਮਾਂਡ 'ਤੇ ਹਨ। ਸ਼ਰੀਫ ਅਤੇ ਦੋ ਅਧਿਕਾਰੀਆਂ 'ਤੇ ਨਿਯਮਾਂ ਦਾ ਉਲੰਘਣ ਕਰਕੇ ਰਹਿਮਾਨ ਨੂੰ ਨਹਿਰ ਨੇੜੇ ਕੀਮਤੀ ਜ਼ਮੀਨ ਵੰਡਣ ਲਈ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਲਾਹੌਰ ਉੱਚ ਅਦਾਲਤ ਤੋਂ ਇਲਾਜ ਕਰਵਾਉਣ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮਿਲਣ ਦੇ ਬਾਅਦ ਸ਼ਰੀਫ ਨਵੰਬਰ ਵਿਚ ਲੰਡਨ ਗਏ ਸਨ। 


Lalita Mam

Content Editor

Related News