ਪਾਕਿਸਤਾਨ ਨੇਵੀ ਦਾ ਹੈਲੀਕਾਪਟਰ ਕ੍ਰੈਸ਼, ਅੱਗ ਲੱਗਣ ਨਾਲ ਹੋਇਆ ਟੋਟੇ-ਟੋਟੇ, ਪਾਇਲਟ ਸਮੇਤ 3 ਦੀ ਮੌਤ

Monday, Sep 04, 2023 - 10:10 PM (IST)

ਪਾਕਿਸਤਾਨ ਨੇਵੀ ਦਾ ਹੈਲੀਕਾਪਟਰ ਕ੍ਰੈਸ਼, ਅੱਗ ਲੱਗਣ ਨਾਲ ਹੋਇਆ ਟੋਟੇ-ਟੋਟੇ, ਪਾਇਲਟ ਸਮੇਤ 3 ਦੀ ਮੌਤ

ਇੰਟਰਨੈਸ਼ਨਲ ਡੈਸਕ : ਪਾਕਿਸਤਾਨ 'ਚ ਨੇਵੀ ਦਾ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਹਾਦਸੇ 'ਚ ਪਾਇਲਟ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਹੈਲੀਕਾਪਟਰ 'ਚ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ। ਪਾਕਿਸਤਾਨੀ ਫ਼ੌਜ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, ''ਤਕਨੀਕੀ ਖਰਾਬੀ ਕਾਰਨ ਸੋਮਵਾਰ ਨੂੰ ਦੱਖਣੀ-ਪੱਛਮੀ ਸ਼ਹਿਰ 'ਚ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਪਾਇਲਟ ਸਮੇਤ 3 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਚੌਲਾਂ ਦੇ ਸੈਂਪਲ ਰਿਜੈਕਟ ਕਰਨ ਤੋਂ ਭੜਕੇ ਸ਼ੈਲਰ ਮਾਲਕਾਂ ਨੇ FCI ਤੇ ਪਨਗ੍ਰੇਨ ਦਫ਼ਤਰਾਂ ਸਾਹਮਣੇ ਕੀਤਾ ਪ੍ਰਦਰਸ਼ਨ

ਜਲ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਹੈਲੀਕਾਪਟਰ ਬਲੋਚਿਸਤਾਨ ਸੂਬੇ ਦੇ ਬੰਦਰਗਾਹ ਸ਼ਹਿਰ ਗਵਾਦਰ 'ਤੇ ਸਿਖਲਾਈ ਉਡਾਣ 'ਤੇ ਸੀ, ਇਹ ਉਹ ਖੇਤਰ ਹੈ, ਜਿੱਥੇ ਇਸਲਾਮਾਬਾਦ ਦਹਾਕਿਆਂ ਤੋਂ ਵੱਖਵਾਦੀ ਵਿਦਰੋਹ ਨਾਲ ਜੂਝ ਰਿਹਾ ਹੈ। ਇਕ ਫ਼ੌਜੀ ਸਰੋਤ ਦੁਆਰਾ ਏਐੱਫਪੀ ਨਾਲ ਸਾਂਝੀ ਕੀਤੀ ਗਈ ਇਕ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ ਸੀ ਕਿੰਗ ਜਹਾਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਟੇਕਆਫ ਦੌਰਾਨ ਕ੍ਰੈਸ਼ ਹੋ ਗਿਆ, ਇਸ ਦੇ ਇੰਜਣ ਵਿੱਚ ਅੱਗ ਲੱਗ ਗਈ ਅਤੇ ਇਸ ਦਾ ਪਿਛਲਾ ਹਿੱਸਾ ਟੁੱਟ ਗਿਆ। ਜਲ ਸੈਨਾ ਦੇ ਬੁਲਾਰੇ ਨੇ ਕਿਹਾ, ''ਸੰਭਾਵਿਤ ਤੌਰ 'ਤੇ ਤਕਨੀਕੀ ਖਰਾਬੀ ਕਾਰਨ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 2 ਅਧਿਕਾਰੀ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ।"

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024: ਕਾਂਗਰਸ ਵੱਲੋਂ ਚੋਣ ਕਮੇਟੀ ਦਾ ਐਲਾਨ, ਸੋਨੀਆ, ਰਾਹੁਲ, ਖੜਗੇ ਸਣੇ ਇਨ੍ਹਾਂ ਦਿੱਗਜਾਂ ਨੂੰ ਮਿਲੀ ਥਾਂ

ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ। ਵੱਡੇ ਪੱਧਰ 'ਤੇ ਚੀਨੀ ਨਿਵੇਸ਼ ਕਾਰਨ ਇਸ ਖੇਤਰ 'ਚ ਫ਼ੌਜ ਤਾਇਨਾਤ ਕੀਤੀ ਗਈ ਹੈ। ਇਸ ਖੇਤਰ ਵਿੱਚ ਵੱਖਵਾਦੀਆਂ ਵੱਲੋਂ ਚੀਨੀ ਲੋਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਸਾਲ ਵੀ ਇਕ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ 6 ਫ਼ੌਜੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਅਗਸਤ ਵਿੱਚ ਬਲੋਚਿਸਤਾਨ 'ਚ ਹੜ੍ਹ ਰਾਹਤ ਕਾਰਜਾਂ ਦੌਰਾਨ ਉਨ੍ਹਾਂ ਦਾ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਫ਼ੌਜ ਦੇ ਇਕ ਚੋਟੀ ਦੇ ਕਮਾਂਡਰ ਸਮੇਤ 6 ਹੋਰ ਫ਼ੌਜੀ ਮਾਰੇ ਗਏ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News