ਪਾਕਿ ''ਚ ਘੱਟ ਗਿਣਤੀ ਕੁੜੀਆਂ ਨੂੰ ਜ਼ਬਰੀ ਇਸਲਾਮ ਕਬੂਲ ਕਰਾਉਣ ਦਾ ਸਿਲਸਿਲਾ ਜਾਰੀ, ਅੰਕੜੇ ਕਰਨਗੇ ਹੈਰਾਨ

Tuesday, Dec 29, 2020 - 06:01 PM (IST)

ਪਾਕਿ ''ਚ ਘੱਟ ਗਿਣਤੀ ਕੁੜੀਆਂ ਨੂੰ ਜ਼ਬਰੀ ਇਸਲਾਮ ਕਬੂਲ ਕਰਾਉਣ ਦਾ ਸਿਲਸਿਲਾ ਜਾਰੀ, ਅੰਕੜੇ ਕਰਨਗੇ ਹੈਰਾਨ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਸਲਾਨਾ 1,000 ਘੱਟ ਗਿਣਤੀ ਕੁੜੀਆਂ ਨੂੰ ਇਸਲਾਮ ਧਰਮ ਅਪਨਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਬਿਨਾਂ ਸਹਿਮਤੀ ਅਤੇ ਕਾਨੂੰਨੀ ਰੂਪ ਨਾਲ ਵਿਆਹ ਲਈ ਘੱਟ ਉਮਰ ਦੀਆਂ ਕੁੜੀਆਂ ਨੂੰ ਜ਼ਬਰੀ ਇਸਲਾਮ ਧਰਮ ਕਬੂਲ ਕਰਵਾਇਆ ਜਾਂਦਾ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਵਿਚ ਲੱਗੀ ਤਾਲਾਬੰਦੀ ਦੇ ਦੌਰਾਨ ਇਹਨਾਂ ਮਾਮਲਿਆਂ ਵਿਚ ਵਾਧਾ ਹੋਇਆ ਹੈ। ਇਸ ਦੌਰਾਨ ਕੁੜੀਆਂ ਸਕੂਲ ਨਹੀਂ ਸਨ ਜਾ ਰਹੀਆਂ ਅਤੇ ਦੂਜਾ ਪਰਿਵਾਰ ਵੀ ਕਰਜ਼ ਹੇਠ ਦੱਬੇ ਹੋਏ ਹਨ। ਕੁੜੀਆਂ ਦੇ ਤਸਕਰ ਇਹਨੀਂ ਦਿਨੀਂ ਬਹੁਤ ਸਰਗਰਮ ਹੋ ਗਏ ਹਨ ਅਤੇ ਇੰਟਰਨੈੱਟ 'ਤੇ ਕੁੜੀਆਂ ਨੂੰ ਲੱਭ ਰਹੇ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਮਹੀਨੇ ਪਾਕਿਸਤਾਨ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੇ ਕਾਰਨ ਪੈਦਾ ਹੋਈ ਚਿੰਤਾ ਦਾ ਦੇਸ਼ ਘੋਸ਼ਿਤ ਕੀਤਾ ਸੀ ਜਿਸ ਨੂੰ ਪਾਕਿਸਤਾਨ ਸਰਕਾਰ ਨੇ ਖਾਰਿਜ ਕਰ ਦਿੱਤਾ।

ਅਮਰੀਕੀ ਕਮਿਸ਼ਨ ਨੇ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ 'ਤੇ ਇਕ ਸਮੀਖਿਆ ਕਰਵਾਈ, ਜਿਸ ਵਿਚ ਇਹ ਕਿਹਾ ਗਿਆ ਹੈਕਿ ਘੱਟ ਗਿਣਤੀ ਭਾਈਚਾਰੇ ਜਿਵੇਂ ਹਿੰਦੂ, ਈਸਾਈ ਅਤੇ ਸਿੱਖ ਭਾਈਚਾਰਿਆਂ ਦੀ ਘੱਟ ਉਮਰ ਦੀਆਂ ਕੁੜੀਆਂ ਨੂੰ ਜ਼ਬਰੀ ਇਸਲਾਮ ਧਰਮ ਵਿਚ ਪਰਿਵਰਤਨ ਦੇ ਲਈ ਅਗਵਾ ਕੀਤਾ ਗਿਆ, ਉਸ ਦੇ ਬਾਅਦ ਉਹਨਾਂ ਦਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਗਿਆ ਅਤੇ ਉਹਨਾਂ ਨਾਲ ਬਲਾਤਕਾਰ ਵੀ ਹੋਏ। ਇਸਲਾਮ ਧਰਮ ਪਰਿਵਰਤਨ ਕਰਵਾਈਆਂ ਜ਼ਿਆਦਾਤਰ ਕੁੜੀਆਂ ਦੱਖਣੀ ਸਿੰਧ ਸੂਬੇ ਦੀਆਂ ਗਰੀਬ ਅਤੇ ਮਜਬੂਰ ਹਿੰਦੂ ਪਰਿਵਾਰਾਂ ਦੀਆਂ ਹਨ।

ਕੁੜੀਆਂ ਨੂੰ ਆਮਤੌਰ 'ਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਜਾਂ ਜਾਣੂਆਂ ਜਾਂ ਫਿਰ ਉਹਨਾਂ ਲੋਕਾਂ ਵੱਲੋਂ ਅਗਵਾ ਕੀਤਾ ਜਾਂਦਾ ਹੈ ਜੋ ਲਾੜੀ ਦੀ ਤਲਾਸ਼ ਵਿਚ ਹੁੰਦੇ ਹਨ। ਕਦੇ-ਕਦੇ ਕੁੜੀਆਂ ਨੂੰ ਉਹਨਾਂ ਦੇ ਮਾਤਾ-ਪਿਤਾ ਵੱਲੋਂ ਕਰਜ਼ ਨਾ ਚੁਕਾ ਪਾਉਣ ਦੀ ਸਥਿਤੀ ਵਿਚ ਅਮੀਰ ਜਿਮੀਂਦਾਰਾਂ ਨੂੰ ਸੌਂਪ ਦਿੱਤਾ ਜਾਂਦਾ ਹੈ। ਪੁਲਸ ਇਹਨਾਂ ਮਾਮਲਿਆਂ ਵਿਚ ਢਿੱਲਾ ਰਵੱਈਆ ਅਪਨਾਉਂਦੀ ਹੈ। ਇਸ ਮਾਫੀਆ ਵਿਚ ਇਸਲਾਮਿਕ ਧਾਰਮਿਕ ਆਗੂ, ਮਜਿਸਟ੍ਰੇਟ, ਭ੍ਰਿਸ਼ਟ  ਪੁਲਸ ਅਪਰਾਧੀਆਂ ਦੀ ਮਦਦ ਕਰਦੇ ਹਨ। ਜਿਬਰਾਨ ਨਾਸਿਰ ਨਾਮ ਦੇ ਮਨੁੱਖੀ ਅਧਿਕਾਰ ਕਾਰਕੁਨ ਨੇ ਇਸ ਨੈੱਟਵਰਕ ਨੂੰ ਮਾਫੀਆ ਦੱਸਿਆ। ਉਹਨਾਂ ਨੇ ਕਿਹਾ ਕਿ ਇਹ ਲੋਕ ਗੈਰ ਮੁਸਲਿਮ ਕੁੜੀਆਂ ਨੂੰ ਆਪਣਾ ਸ਼ਿਕਾਰ ਇਸ ਲਈ ਬਣਾਉਂਦੇ ਹਨ ਕਿਉਂਕਿ ਉਹ ਆਸਾਨ ਅਤੇ ਕਮਜੋਰ ਨਿਸ਼ਾਨਾ ਬਣਦੀਆਂ ਹਨ। ਪਾਕਿਸਤਾਨ ਦੀ  ਸੁਤੰਤਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਤਾਬਕ ਇਹਨਾਂ ਕੁੜੀਆਂ ਦਾ ਵਿਆਹ ਅਕਸਰ ਵੱਡੀ ਉਮਰ ਦੇ ਵਿਅਕਤੀਆਂ ਜਾਂ ਉਹਨਾਂ ਨੂੰ ਅਗਵਾ ਕਰਨ ਵਾਲੇ ਦੇ ਨਾਲ ਹੀ ਕਰ ਦਿੱਤਾ ਜਾਂਦਾ ਹੈ। 

ਨੋਟ- ਪਾਕਿ 'ਚ ਸਲਾਨਾ 1000 ਘੱਟ ਗਿਣਤੀ ਕੁੜੀਆਂ ਨੂੰ ਜ਼ਬਰੀ ਕਬੂਲ ਕਰਵਾਇਆ ਜਾਂਦਾ ਹੈ ਇਸਲਾਮ ਧਰਮ, ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News