ਪਾਕਿਸਤਾਨ ਦੀ ਸਰਕਾਰ ਤੇ ਮੰਤਰੀਆਂ ਵਿਚਾਲੇ ਪਈ ਫਿੱਕ ! ਆਸਿਫ਼ ਤੇ ਨਕਵੀ ਨੇ ਦਿੱਤੇ ਵੱਡੇ ਬਿਆਨ
Tuesday, Aug 25, 2026 - 10:48 AM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਅਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦੇ ਬਹੁਤ ਹੀ ਸਾਫ਼-ਸੁਥਰੇ ਬਿਆਨਾਂ ਤੋਂ ਪਾਕਿਸਤਾਨ ਦੀ ਡੂੰਘੀ ਹੁੰਦੀ ਸਿਆਸਤ, ਸੁਰੱਖਿਆ ਅਤੇ ਆਰਥਿਕ ਮੁਸ਼ਕਿਲਾਂ ਸਬੰਧੀ ਕੀਤੀ ਜਾ ਰਹੀ ਬਿਆਨਬਾਜ਼ੀ ਪਾਕਿਸਤਾਨ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਦੋਵਾਂ ਨੇ ਦੇਸ਼ ਦੇ ਸਿਆਸੀ ਸਿਸਟਮ, ਕਈ ਇਲਾਕਿਆਂ ਵਿਚ ਅਸ਼ਾਂਤੀ ਅਤੇ ਚੁਣੀ ਹੋਈ ਸਰਕਾਰ ਤੇ ਫੌਜ ਵਿਚਾਲੇ ਪਾਵਰ ਬੈਲੇਂਸ ਨੂੰ ਲੈ ਕੇ ਲੋਕਾਂ ਦੀਆਂ ਵਧਦੀਆਂ ਚਿੰਤਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਦੇ ਇਹ ਬਿਆਨ ਅਜਿਹੇ ਸਮੇਂ ਆਏ ਹਨ ਜਦੋਂ ਸ਼ਰੀਫ ਸਰਕਾਰ ਨੂੰ ਫੌਜ, ਵਿਰੋਧੀ ਪਾਰਟੀਆਂ ਅਤੇ ਪਾਕਿਸਤਾਨ ਵਿਚ ਕਈ ਤਰ੍ਹਾਂ ਦੇ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰੱਖਿਆ ਮੰਤਰੀ ਖਵਾਜਾ ਆਸਿਫ ਨੇ ਤਕਨਾਲੋਜੀ, ਇਨਫ੍ਰਾਸਟਰੱਕਚਰ, ਇਕਾਨਮੀ ਅਤੇ ਦੁਨੀਆ ਵਿਚ ਭਾਰਤ ਦੀ ਸਥਿਤੀ ਵੱਲ ਇਸ਼ਾਰਾ ਕੀਤਾ ਅਤੇ ਪਾਕਿਸਤਾਨ ਦੇ ਆਪਣੇ ਰਸਤੇ ’ਤੇ ਸਵਾਲ ਚੁੱਕੇ। ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਪਾਕਿਸਤਾਨ ਸਰਕਾਰ ਦੀ ਸਥਿਰਤਾ, ਵਧਦੀ ਮਹਿੰਗਾਈ ਅਤੇ ਚੁਣੇ ਹੋਏ ਨੇਤਾਵਾਂ ਤੇ ਫੌਜ ਵਿਚਾਲੇ ਅਸਲ ਸੱਤਾ ਸੰਤੁਲਨ ’ਤੇ ਸਵਾਲ ਖੜ੍ਹੇ ਕੀਤੇ।
