ਪਾਕਿ ''ਚ ਖਾਨ ਹਾਦਸਾ, 18 ਲੋਕਾਂ ਦੀ ਮੌਤ ਅਤੇ ਕਈ ਹੋਰ ਫਸੇ

Tuesday, Sep 08, 2020 - 03:27 PM (IST)

ਇਸਲਾਮਾਬਾਦ (ਬਿਊਰੋ): ਉੱਤਰ ਪੱਛਮੀ ਪਾਕਿਸਤਾਨ ਵਿਚ ਇਕ ਸੰਗਮਰਮਰ ਦੀ ਖਾਨ ਵਿਚ ਪੱਥਰ ਖਿਸਕਣ ਦੀ ਘਟਨਾ ਵਾਪਰੀ।ਇਸ ਹਾਦਸੇ ਵਿਚ ਘੱਟੋ ਘੱਟ 18 ਮਾਈਨਰ ਮਾਰੇ ਗਏ ਅਤੇ ਇੱਕ ਦਰਜਨ ਤੋਂ ਵੱਧ ਅਜੇ ਵੀ ਫਸੇ ਹੋਏ ਸਨ।ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਅਫਗਾਨਿਸਤਾਨ ਦੀ ਸਰਹੱਦ ਨੇੜੇ ਖੈਬਰ ਪਖਤੂਨਖਵਾ ਸੂਬੇ ਦੇ ਪਹਾੜੀ ਮੋਮੰਦ ਜ਼ਿਲ੍ਹੇ ਵਿਚ ਸੋਮਵਾਰ ਸ਼ਾਮ ਨੂੰ ਚਿੱਟੇ ਸੰਗਮਰਮਰ ਦੇ ਪੱਥਰ ਵਰਕਰਾਂ 'ਤੇ ਡਿੱਗ ਪਏ। ਖਾਨਾਂ ਅਤੇ ਖਣਿਜਾਂ ਦੇ ਵਿਕਾਸ ਦੇ ਸੂਬਾਈ ਮੰਤਰੀ ਮੁਹੰਮਦ ਆਰਿਫ਼ ਨੇ ਏ.ਐਫ.ਪੀ. ਨੂੰ ਦੱਸਿਆ,“ਇੱਕ ਸੰਗਮਰਮਰ ਦੀ ਖਾਨ ’ਤੇ ਪੱਥਰਬਾਜ਼ੀ ਤੋਂ ਬਾਅਦ ਹੁਣ ਤੱਕ 18 ਲਾਸ਼ਾਂ ਅਤੇ 20 ਜ਼ਖਮੀ ਬਾਹਰ ਕੱਢੇ ਗਏ ਹਨ।'' ਉਨ੍ਹਾਂ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ 20 ਹੋਰ ਮਾਈਨਰ ਅਜੇ ਵੀ ਮਲਬੇ ਦੇ ਹੇਠਾਂ ਬਚਾਅ ਮਿਸ਼ਨ ਦੇ ਨਾਲ ਫਸੇ ਹੋਏ ਹਨ।

ਪੜ੍ਹੋ ਇਹ ਅਹਿਮ ਖਬਰ- ਬਰਮਿੰਘਮ ਦੇ ਪੰਜਾਬੀ ਮੂਲ ਦੇ ਉੱਦਮੀ ਨੇ ਈਜ਼ੀਫੂਡ ਐਪ ਦੀ ਕੀਤੀ ਸ਼ੁਰੂਆਤ

ਜ਼ਿਕਰਯੋਗ ਹੈ ਕਿ ਮਜ਼ਦੂਰ ਅਕਸਰ ਕੰਮ ਦੇ ਲੰਬੇ ਘੰਟਿਆਂ ਬਾਅਦ ਪਹਾੜਾਂ ਦੇ ਤਲ 'ਤੇ ਆਰਾਮ ਕਰਦੇ ਹਨ।ਮੁਹੰਮਦ ਜ਼ਿਲ੍ਹੇ ਦੇ ਇਕ ਸੀਨੀਅਰ ਅਧਿਕਾਰੀ ਹਾਮਿਦ ਇਕਬਾਲ ਨੇ ਮਰਨ ਵਾਲਿਆਂ ਦੀ ਪੁਸ਼ਟੀ ਕੀਤੀ ਹੈ। ਇੱਥੇ ਦੱਸ ਦਈਏ ਕਿ ਪਾਕਿਸਤਾਨ ਦੀਆਂ ਖਾਨਾਂ ਮਾੜੇ ਸੁਰੱਖਿਆ ਮਾਪਦੰਡਾਂ ਲਈ ਬਦਨਾਮ ਹਨ। ਸੁਰੱਖਿਆ ਨਾਲ ਜੁੜੀਆਂ ਵੱਖਰੀਆਂ ਘਟਨਾਵਾਂ ਵਿਚ ਹਰ ਸਾਲ ਦਰਜਨਾਂ ਮਾਈਨਰ ਮਾਰੇ ਜਾਂਦੇ ਹਨ। ਸਾਲ 2011 ਵਿਚ ਬਲੋਚਿਸਤਾਨ ਦੇ ਸੌਰਾਂਜ ਜ਼ਿਲ੍ਹੇ ਵਿਚ ਇੱਕ ਕੋਲੇ ਦੀ ਖਾਨ ਵਿਚ ਹੋਏ ਇੱਕ ਧਮਾਕੇ ਦੇ ਨਤੀਜੇ ਵਜੋਂ ਘੱਟੋ ਘੱਟ 43 ਮਾਈਨਰ ਮਾਰੇ ਗਏ ਸਨ।


Vandana

Content Editor

Related News