FATF ਦੇ ਅਗਲੇ ਸੈਸ਼ਨ ਤੱਕ ''ਗ੍ਰੇਅ ਸੂਚੀ'' ''ਚ ਰਹਿ ਸਕਦੈ ਪਾਕਿਸਤਾਨ

Tuesday, Oct 19, 2021 - 07:38 PM (IST)

FATF ਦੇ ਅਗਲੇ ਸੈਸ਼ਨ ਤੱਕ ''ਗ੍ਰੇਅ ਸੂਚੀ'' ''ਚ ਰਹਿ ਸਕਦੈ ਪਾਕਿਸਤਾਨ

ਇਸਲਾਮਾਬਾਦ-ਪੈਰਿਸ ਸਥਿਤ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦਾ ਅਗਲਾ ਸੈਸ਼ਨ ਅਪ੍ਰੈਲ 2022 'ਚ ਹੋਣ ਤੱਕ ਪਾਕਿਸਤਾਨ ਉਸ ਦੀ 'ਗ੍ਰੇਅ ਸੂਚੀ' 'ਚ ਬਣਿਆ ਰਹਿ ਸਕਦਾ ਹੈ। ਮੰਗਲਵਾਰ ਨੂੰ ਇਕ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ। ਪੈਰਿਸ ਤੋਂ ਪ੍ਰਕਾਸ਼ਿਤ ਇਕ ਖਬਰ ਮੁਤਾਬਕ ਐੱਫ.ਏ.ਟੀ.ਐੱਫ. ਦਾ ਤਿੰਨ ਦਿਨੀ ਸੈਸ਼ਨ 19 ਤੋਂ 21 ਅਕਤੂਬਰ ਤੱਕ ਆਯੋਜਿਤ ਕੀਤਾ ਜਾਵੇਗਾ ਅਤੇ ਅਜਿਹੀ ਸੰਭਾਵਨਾ ਹੈ ਕਿ ਮੰਗਲਵਾਰ ਦੇ ਸੈਸ਼ਨ 'ਚ ਸੂਚਿਤ ਕੀਤਾ ਜਾ ਸਕਦਾ ਹੈ ਕਿ ਪਾਕਿਸਤਾਨ ਨੇ ਅਜੇ ਐੱਫ.ਏ.ਟੀ.ਐੱਫ. ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਬ੍ਰਿਟੇਨ 'ਚ ਮਾਹਿਰਾਂ ਨੇ ਇਨ੍ਹਾਂ ਗੱਲਾ 'ਤੇ ਦਿੱਤਾ ਜ਼ੋਰ

ਖਬਰ 'ਚ ਜਰਮਨ ਮੀਡੀਆ ਸੰਸਥਾ ਡਾਇਚੇ ਵੇਲੇ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ 'ਗ੍ਰੇਅ ਸੂਚੀ' ਤੋਂ ਹਟਾਉਣ ਦਾ ਫੈਸਲਾ ਅਪ੍ਰੈਲ 2022 'ਚ ਆਯੋਜਿਤ ਹੋਣ ਵਾਲੇ ਐੱਫ.ਏ.ਟੀ.ਐੱਫ. ਦੇ ਅਗਲੇ ਸੈਸ਼ਨ 'ਚ ਲਿਆ ਜਾ ਸਕਦਾ ਹੈ। ਜੂਨ 'ਚ ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਨੂੰ ਕਾਲੇ ਧਨ 'ਤੇ ਰੋਕ ਨਾ ਲਾਉਣ, ਅੱਤਵਾਦ ਲਈ ਵਿੱਤੀ ਪੋਸ਼ਣ ਵਧਾਉਣ 'ਤੇ 'ਗ੍ਰੇਅ ਸੂਚੀ' 'ਚ ਰੱਖਿਆ ਸੀ ਅਤੇ ਉਸ ਨਾਲ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਜੁੜੇ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਵਰਗੇ ਲੋਕਾਂ ਵਿਰੁੱਧ ਜਾਂਚ ਕਰਨ ਅਤੇ ਉਨ੍ਹਾਂ 'ਤੇ ਮੁਕੱਦਮਾ ਚਲਾਉਣ ਨੂੰ ਕਿਹਾ ਗਿਆ ਸੀ।

ਇਹ ਵੀ ਪੜ੍ਹੋ : ਸਾਬਕਾ ਰਾਸ਼ਟਰਪਤੀ ਕਲਿੰਟਨ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News