ਕਰਜ਼ੇ ਦਾ ਭੁਗਤਾਨ ਕਰਨ ਲਈ ਚੀਨ ਨੂੰ ਗਿਲਗਿਤ-ਬਾਲਤਿਸਤਾਨ ਸੌਂਪ ਸਕਦੈ ਪਾਕਿਸਤਾਨ
Thursday, Jun 23, 2022 - 11:00 AM (IST)
ਗਿਲਗਿਤ-ਬਾਲਤਿਸਤਾਨ (ਏ. ਐੱਨ. ਆਈ.)- ਪਾਕਿਸਤਾਨ ਆਪਣੇ ਵਧਦੇ ਕਰਜ਼ੇ ਦੇ ਬੋਝ ਨੂੰ ਘਟਾਉਣ ਲਈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦਾ ਗਿਲਗਿਤ-ਬਾਲਤਿਸਤਾਨ (ਜੀ.ਬੀ.) ਚੀਨ ਨੂੰ ਸੌਂਪ ਸਕਦਾ ਹੈ।ਕਾਰਾਕੋਰਮ ਨੈਸ਼ਨਲ ਮੂਵਮੈਂਟ ਦੇ ਪ੍ਰਧਾਨ ਮੁਮਤਾਜ ਨਗਰੀ ਨੇ ਕਿਹਾ ਕਿ ਅਲੱਗ-ਥਲੱਗ ਅਤੇ ਅਣਗੌਲਿਆ ਗਿਲਗਿਤ-ਬਾਲਤਿਸਤਾਨ ਵਿਸ਼ਵ ਤਾਕਤਾਂ ਲਈ ਮੁਕਾਬਲਾ ਕਰਨ ਲਈ ਭੱਵਿਖ ਵਿਚ ਜੰਗ ਦਾ ਮੈਦਾਨ ਬਣ ਸਕਦਾ ਹੈ। ਕਸ਼ਮੀਰ ਦਾ ਸਭ ਤੋਂ ਉੱਤਰੀ ਭਾਗ ਚੀਨ ਦੀ ਸਰਹੱਦ ਨਾਲ ਲੱਗਿਆ ਹੋਇਆ ਹੈ ਅਤੇ ਨਗਰੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਪਾਕਿਸਤਾਨ ਜੀ. ਬੀ. ਚੀਨ ਨੂੰ ਸੌਂਪ ਸਕਦਾ ਹੈ।
ਪਾਕਿਸਤਾਨੀ ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਨਗਰੀ ਲੋਕਾਂ ਨੂੰ ਜਾਗਰੁਕ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਆਈ. ਐੱਸ. ਆਈ. ਤੋਂ ਨਾ ਡਰੋ ਅਤੇ ਜੇਲ ਜਾਣ ਲਈ ਤਿਆਰ ਰਹੋ।ਪਾਕਿਸਤਾਨ ਜਿਸਨੇ ਜੀ. ਬੀ. ਨੂੰ ਨਾਜ਼ਾਇਜ ਤੌਰ ’ਤੇ ਆਪਣੇ ਕਬਜ਼ੇ ਵਿਚ ਰੱਖਿਆ ਹੋਇਆ ਹੈ, ਉਹ ਚੀਨ ਦੇ ਦੱਖਣੀ ਏਸ਼ੀਆਈ ਵਿਸਤਾਰ ਲਈ ਵਰਦਾਨ ਸਾਬਿਤ ਹੋ ਸਕਦਾ ਹੈ। ਚੀਨ ਨੇ ਉਸ ਖੇਤਰ ਦੀ ਵਰਤੋਂ ਕੀਤੀ ਹੈ ਜਿਸਨੂੰ ਪਾਕਿਸਤਾਨ ਨੇ ਪਹਿਲਾਂ ਸੌਂਪ ਦਿੱਤਾ ਸੀ ਅਤੇ ਹੁਣ ਉਹ ਜੀ. ਬੀ. ਵੀ ਚਾਹੁੰਦਾ ਹੈ ਕਿਉਂਕਿ ਕਾਰਾਕੋਰਮ ਚੀਨ-ਪਾਕਿਸਤਾਨ ਆਰਥਿਕ ਗਲੀਆਰੇ (ਸੀ. ਪੀ. ਈ. ਸੀ.) ਦੇ ਮਾਰਗ ਵਿਚ ਹੈ।
ਇਸ ਤਰ੍ਹਾਂ ਨਾਲ ਕਿਸੇ ਵੀ ਕਦਮ ਨਾਲ ਪਾਕਿਸਤਾਨ ਨੂੰ ਪੱਟੇ ’ਤੇ ਮੋਟੀ ਰਕਮ ਮਿਲ ਸਕਦੀ ਹੈ ਜੋ ਉਸਦੇ ਮੌਜੂਦਾ ਆਰਥਿਕ ਸੰਕਟ ਤੋਂ ਨਿਕਲਣ ਵਿਚ ਮਦਦ ਕਰ ਸਕਦੀ ਹੈ ਪਰ ਇਹ ਕਦਮ ਅਮਰੀਕਾ ਨੂੰ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਤੋਂ 3 ਅਰਬ ਅਮਰੀਕੀ ਡਾਲਰ ਦੀ ਮਦਦ ਕਰਨ ਜਾਂ ਦੇਰੀ ਕਰਨ ਲਈ ਵੀ ਮਜ਼ਬੂਰ ਕਰ ਸਕਦਾ ਹੈ। ਇਸ ਕਦਮ ਨਾਲ ਪਾਕਿਸਤਾਨ ਨੂੰ ਆਈ. ਐੱਮ. ਐੱਫ., ਵਿਸ਼ਵ ਬੈਂਕ ਅਤੇ ਹੋਰ ਵੈਸ਼ਵਿਕ ਏਜੰਸੀਆਂ ਤੋਂ ਪੈਸਾ ਪ੍ਰਾਪਤ ਕਰਨ ਲਈ ਬਲੈਕਲਿਸਟ ਵੀ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ -ਅਫਗਾਨਿਸਤਾਨ 'ਚ ਚੀਨ ਦੇ ਲਾਲਚ ਨੇ ਖ਼ਤਰੇ 'ਚ ਪਾਇਆ ਪ੍ਰਾਚੀਨ ਬੋਧੀ ਸ਼ਹਿਰ ਮੇਸ ਆਇਨਾਕ
ਪਾਕਿ ’ਤੇ ਹੈ 42.9 ਟ੍ਰਿਲੀਅਨ ਪਾਕਿਸਤਾਨੀ ਰੁਪਏ ਦਾ ਕਰਜ਼ਾ
ਮਾਰਚ 2022 ਤੱਕ ਪਾਕਿਸਤਾਨ ਦਾ ਜਨਤਕ ਕਰਜ਼ਾ 42.9 ਟ੍ਰਿਲੀਅਨ ਪਾਕਿਸਤਾਨ ਰੁਪਏ (248.7 ਬਿਲੀਅਨ ਅਮਰੀਕੀ ਡਾਲਰ) ਦੇ ਨੇੜੇ-ਤੇੜੇ ਸੀ ਜੋ ਪਾਕਿਸਤਾਨ ਦੇ ਸਕਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 80.2 ਫੀਸਦੀ ਹੈ ਜਿਸ ਵਿਚੋਂ ਘਰੇਲੂ ਕਰਜ਼ਾ 28.8 ਟ੍ਰਿਲੀਅਨ ਹੈ ਜਦਕਿ ਬਾਹਰੀ ਕਰਜ਼ਾ 14.9 ਟ੍ਰਿਲੀਅਨ (86.4 ਬਿਲੀਅਨ ਅਮਰੀਕੀ ਡਾਲਰ) ਹੈ।
ਗਿਲਗਿਤ-ਬਾਲਤਿਸਤਾਨ ਭਾਰਤ ਵਿਚ ਹੁੰਦਾ ਤਾਂ ਅਮਰੀਕਾ ਨੂੰ ਅਫਗਾਨਿਸਤਾਨ ਵਿਚ ਲਾਭ ਹੁੰਦਾ
ਅਮਰੀਕੀ ਕਾਂਗਰਸ ਦੇ ਬਾਬ ਲੈਂਸੀਆ ਦਾ ਮੰਨਣਾ ਹੈ ਕਿ ਜੇਕਰ ਗਿਲਗਿਤ-ਬਾਲਤਿਸਤਾਨ ਭਾਰਤ ਵਿਚ ਹੁੰਦਾ ਤਾਂ ਬਲੂਚਿਸਤਾਨ ਆਜ਼ਾਦ ਹੁੰਦਾ ਤਾਂ ਅਮਰੀਕਾ ਨੂੰ ਅਫਗਾਨਿਸਤਾਨ ਵਿਚ ਲਾਭ ਹੋ ਸਕਦਾ ਸੀ। ਭਾਰਤ ਦੇ ਕੰਟਰੋਲ ਵਿਚ ਗਿਲਗਿਤ-ਬਾਲਤਿਸਤਾਨ ਅਮਰੀਕਾ ਦੇ ਨੰਬਰ ਇਕ ਮੁਕਾਬਲੇਬਾਜ਼ ਚੀਨ ਅਤੇ ਉਸਦੀ ਬੈਲਟ ਅਤੇ ਸੜਕਾਂ ਦੀ ਪਹਿਲ ਲਈ ਇਕ ਵੱਡਾ ਝਟਕਾ ਹੁੰਦਾ।ਲੈਂਸੀਆ ਨੇ ਕਿਹਾ ਕਿ ਜੇਕਰ ਬਲੂਚਿਸਤਾਨ ਇਕ ਆਜ਼ਾਦ ਦੇਸ਼ ਹੁੰਦਾ ਤਾਂ ਅਮਰੀਕਾ ਪਾਕਿਸਤਾਨ ’ਤੇ ਨਿਰਭਰ ਰਹਿਣ ਦੀ ਥਾਂ ਅਫਗਾਨਿਸਤਾਨ ਵਿਚ ਅਮਰੀਕੀ ਫੌਜ ਦੀ ਸਪਲਾਈ ਲਈ ਇਸਦੀ ਵਰਤੋਂ ਕਰ ਸਕਦਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।