ਮਾਂ ਤੇ ਭੈਣ ਸੋਸ਼ਲ ਮੀਡੀਆ 'ਤੇ ਪੋਸਟ ਕਰਦੀਆਂ ਸਨ ਤਸਵੀਰਾਂ..., ਨੌਜਵਾਨ ਨੇ ਕਰ ਤਾ ਵੱਡਾ ਕਾਰਾ
Tuesday, Oct 22, 2024 - 05:35 AM (IST)
ਕਰਾਚੀ : ਪਾਕਿਸਤਾਨ 'ਚ ਇਕ ਨੌਜਵਾਨ ਨੇ ਆਪਣੀ ਹੀ ਜੀਵਨਸ਼ੈਲੀ ਜਿਊਣ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ 'ਤੇ ਆਪਣੀ ਹੀ ਮਾਂ ਅਤੇ ਆਪਣੇ ਪਰਿਵਾਰ ਦੀਆਂ ਤਿੰਨ ਹੋਰ ਔਰਤਾਂ ਦਾ ਕਤਲ ਕਰ ਦਿੱਤਾ ਹੈ। ਇਸ ਮਾਮਲੇ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬਿਲਾਲ ਅਹਿਮਦ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸੋਮਵਾਰ ਯਾਨੀ 21 ਅਕਤੂਬਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।
ਅਦਾਲਤ ਵਿਚ ਪੇਸ਼ੀ ਦੌਰਾਨ ਬਿਲਾਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਆਪਣੀ ਮਾਂ, ਭੈਣ, ਭਤੀਜੀ ਅਤੇ ਭਰਜਾਈ ਦਾ ਗਲਾ ਵੱਢਿਆ ਕਿਉਂਕਿ ਉਨ੍ਹਾਂ ਦੀ ਜੀਵਨ ਸ਼ੈਲੀ ਨੇ ਉਸ ਦਾ ਵਿਆਹੁਤਾ ਜੀਵਨ ਬਰਬਾਦ ਕਰ ਦਿੱਤਾ ਸੀ ਅਤੇ ਉਹ ਹਮੇਸ਼ਾ ਉਸ ਨੂੰ ਤਾਅਨੇ ਮਾਰਦੀਆਂ ਸਨ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਸ਼ੌਕਤ ਅਵਾਨ ਨੇ ਦੱਸਿਆ ਕਿ ਇਹ ਬਿਲਾਲ ਦੇ ਮਾਨਸਿਕ ਤੌਰ 'ਤੇ ਅਸਥਿਰ ਅਤੇ ਅਤਿ ਰੂੜ੍ਹੀਵਾਦੀ ਹੋਣ ਦਾ ਸਪੱਸ਼ਟ ਮਾਮਲਾ ਹੈ। ਦੱਸ ਦਈਏ ਕਿ ਸ਼ਨੀਵਾਰ ਨੂੰ ਕਰਾਚੀ ਦੇ ਓਲਡ ਸੋਲਜਰ ਬਾਜ਼ਾਰ ਇਲਾਕੇ 'ਚ ਉਨ੍ਹਾਂ ਦੇ ਅਪਾਰਟਮੈਂਟ 'ਚੋਂ ਚਾਰ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਸਨ।
ਪੁਲਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਿਲਾਲ ਦਾ ਇਨ੍ਹਾਂ ਔਰਤਾਂ ਨਾਲ ਰੋਜ਼ਾਨਾ ਲੜਾਈ-ਝਗੜਾ ਹੁੰਦਾ ਸੀ ਅਤੇ ਉਹ ਆਪਣੀ ਪਤਨੀ ਦੇ ਛੱਢ ਕੇ ਚਲੇ ਜਾਣ ਲਈ ਉਨ੍ਹਾਂ ਤੇ ਉਨ੍ਹਾਂ ਦੀ ਉਦਾਰ ਜੀਵਨ ਸ਼ੈਲੀ ਨੂੰ ਜ਼ਿੰਮੇਵਾਰ ਠਹਿਰਾਉਂਦਾ ਸੀ, ਕਿਉਂਕਿ ਉਹ ਇੱਕ ਧਾਰਮਿਕ ਔਰਤ ਸੀ। ਬਿਲਾਲ ਨੂੰ ਚਾਰ ਔਰਤਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਵੀ ਇਤਰਾਜ਼ ਸੀ। ਉਹ ਆਪਣੀ ਭੈਣ ਅਤੇ ਭਤੀਜੀ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਤੋਂ ਨਾਰਾਜ਼ ਸੀ।
ਬਿਲਾਲ ਅਹਿਮਦ ਨੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲਾਂ ਤਾਂ ਉਹ ਸਿਰਫ ਆਪਣੀ ਭੈਣ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਪਰ ਬਾਅਦ 'ਚ ਉਸ ਨੂੰ ਅਹਿਸਾਸ ਹੋਇਆ ਕਿ ਉਹ ਕਿਸੇ ਵੀ ਚਸ਼ਮਦੀਦ ਨੂੰ ਜ਼ਿੰਦਾ ਨਹੀਂ ਛੱਡ ਸਕਦਾ, ਇਸ ਲਈ ਉਸ ਨੇ ਚਾਰਾਂ ਔਰਤਾਂ ਦਾ ਕਤਲ ਕਰ ਦਿੱਤਾ।