ਨਾ ਤਾਂ ਜੰਗ ਜਿੱਤੀ ਤੇ ਨਾ ਹੀ ਸਨਮਾਨ ਬਚਿਆ, ਫਿਰ ਵੀ ਪਾਕਿ ਨੇ ਅਸੀਮ ਮੁਨੀਰ ਨੂੰ ਬਣਾਇਆ ''ਫੀਲਡ ਮਾਰਸ਼ਲ''
Tuesday, May 20, 2025 - 06:31 PM (IST)

ਇੰਟਰਨੈਸ਼ਨਲ ਡੈਸਕ: ਪਾਕਿਸਤਾਨੀ ਫੌਜ 'ਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਜਨਰਲ ਅਸੀਮ ਮੁਨੀਰ ਨੂੰ ਦੇਸ਼ ਦਾ ਦੂਜਾ ਫੀਲਡ ਮਾਰਸ਼ਲ ਬਣਾਇਆ ਗਿਆ ਹੈ। ਇਹ ਰੈਂਕ ਪਾਕਿਸਤਾਨੀ ਫੌਜ 'ਚ ਸਭ ਤੋਂ ਉੱਚਾ ਹੈ ਅਤੇ ਹੁਣ ਤੱਕ ਸਿਰਫ਼ ਇੱਕ ਵਿਅਕਤੀ, ਜਨਰਲ ਅਯੂਬ ਖਾਨ ਨੂੰ ਇਹ ਰੈਂਕ ਦਿੱਤਾ ਗਿਆ ਹੈ। ਅਸੀਮ ਮੁਨੀਰ ਇਸ ਸਮੇਂ ਪਾਕਿਸਤਾਨ ਦੇ ਆਰਮੀ ਚੀਫ਼ ਹਨ ਅਤੇ ਪਹਿਲਾਂ ਆਈਐਸਆਈ ਦੇ ਮੁਖੀ ਵੀ ਰਹਿ ਚੁੱਕੇ ਹਨ ਪਰ ਉਨ੍ਹਾਂ ਦੇ ਕਾਰਜਕਾਲ ਨੂੰ ਲੈ ਕੇ ਦੇਸ਼ ਦੇ ਅੰਦਰ ਤੇ ਬਾਹਰ ਕਈ ਸਵਾਲ ਖੜ੍ਹੇ ਹੋਏ ਹਨ। ਨਾ ਤਾਂ ਅੱਤਵਾਦੀ ਗਤੀਵਿਧੀਆਂ 'ਤੇ ਰੋਕ ਲੱਗੀ ਅਤੇ ਨਾ ਹੀ ਭਾਰਤ ਨਾਲ ਤਣਾਅ ਘਟਿਆ।
ਖ਼ਬਰ ਅੱਪਡੇਟ ਕੀਤੀ ਜਾ ਰਹੀ ਹੈ.....