'ਜੇ ਮੈਂ ਮਦਦ ਲਈ ਕੁਝ ਕਰ ਸਕਾਂ ਤਾਂ...' : ਭਾਰਤ-ਪਾਕਿ ਤਣਾਅ ਵਿਚਾਲੇ ਟਰੰਪ ਦਾ ਤਾਜ਼ਾ ਬਿਆਨ

Thursday, May 08, 2025 - 11:22 AM (IST)

'ਜੇ ਮੈਂ ਮਦਦ ਲਈ ਕੁਝ ਕਰ ਸਕਾਂ ਤਾਂ...' : ਭਾਰਤ-ਪਾਕਿ ਤਣਾਅ ਵਿਚਾਲੇ ਟਰੰਪ ਦਾ ਤਾਜ਼ਾ ਬਿਆਨ

ਨਿਊਯਾਰਕ/ਵਾਸ਼ਿੰਗਟਨ (ਪੀ.ਟੀ.ਆਈ.)- 'ਆਪਰੇਸ਼ਨ ਸਿੰਦੂਰ' ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਭਾਰਤ ਅਤੇ ਪਾਕਿਸਤਾਨ "ਟਿੱਟ ਫਾਰ ਟੈਟ" ਕਾਰਵਾਈਆਂ ਨੂੰ 'ਬੰਦ' ਕਰਨ। ਨਾਲ ਹੀ ਕਿਹਾ ਕਿ ਜੇਕਰ ਉਹ "ਮਦਦ" ਲਈ ਕੁਝ ਵੀ ਕਰ ਸਕਦੇ ਹਨ, ਤਾਂ ਉਹ ਉੱਥੇ ਹੋਣਗੇ'।

ਟਰੰਪ ਦੀਆਂ ਟਿੱਪਣੀਆਂ ਬੁੱਧਵਾਰ ਨੂੰ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਅੱਤਵਾਦੀ ਟਿਕਾਣਿਆਂ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਆਈਆਂ। ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਪਿੰਡਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੀਤੇ ਕਈ ਸਾਲਾਂ ਵਿੱਚ ਸਭ ਤੋਂ ਤੀਬਰ ਤੋਪਖਾਨਾ ਅਤੇ ਮੋਰਟਾਰ ਗੋਲੇ ਦਾਗੇ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸਾਂਸਦਾਂ ਨੇ 'ਆਪਰੇਸ਼ਨ ਸਿੰਦੂਰ' ਦਾ ਕੀਤਾ ਸਮਰਥਨ, ਕਿਹਾ-'ਨਿਆਂ ਦੇ ਯਤਨਾਂ ਲਈ ਭਾਰਤ ਦੇ ਨਾਲ'

ਟਰੰਪ ਮੁਤਾਬਕ,"ਸਥਿਤੀ ਬਹੁਤ ਭਿਆਨਕ ਹੈ। ਮੇਰੀ ਸਥਿਤੀ ਇਹ ਹੈ ਕਿ ਮੈਂ ਦੋਵਾਂ ਨਾਲ ਮਿਲ ਕੇ ਕੰਮ ਕਰਦਾ ਹਾਂ। ਮੈਂ ਦੋਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਇਸ ਮਸਲੇ ਨੂੰ ਹੱਲ ਕਰਦੇ ਦੇਖਣਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਰੁਕਦੇ ਦੇਖਣਾ ਚਾਹੁੰਦਾ ਹਾਂ ਅਤੇ ਉਮੀਦ ਹੈ ਕਿ ਉਹ ਹੁਣ ਰੁੱਕ ਜਾਣਗੇ। ਉਨ੍ਹਾਂ ਨੇ ਇਕ-ਦੂਜੇ ਨੂੰ ਸਬਕ ਸਿਖਾਉਣ ਵਾਲੀ ਕਾਰਵਾਈ ਕੀਤੀ ਹੈ, ਇਸ ਲਈ ਉਮੀਦ ਹੈ ਕਿ ਉਹ ਹੁਣ ਰੁੱਕ ਜਾਣਗੇ। ਮੈਂ ਦੋਵਾਂ ਨੂੰ ਜਾਣਦਾ ਹਾਂ, ਅਸੀਂ ਦੋਵਾਂ ਦੇਸ਼ਾਂ ਨਾਲ ਬਹੁਤ ਵਧੀਆ ਢੰਗ ਨਾਲ ਮਿਲ ਕੇ ਕੰਮ ਕਰਦੇ ਹਾਂ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿ PM ਨੇ ਭਾਰਤ ਨੂੰ ਮੁੜ ਦਿੱਤੀ ਗਿੱਦੜ ਭਬਕੀ, ਕਿਹਾ-'ਅਸੀਂ ਬਦਲਾ

ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ "ਜੰਗ" ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ,"ਸਾਡੇ ਦੋਵਾਂ ਦੇਸ਼ਾਂ ਨਾਲ ਚੰਗੇ ਸਬੰਧ ਹਨ ਅਤੇ ਮੈਂ ਇਸਨੂੰ ਰੁਕਦੇ ਦੇਖਣਾ ਚਾਹੁੰਦਾ ਹਾਂ। "ਅਤੇ ਜੇ ਮੈਂ ਮਦਦ ਲਈ ਕੁਝ ਕਰ ਸਕਦਾ ਹਾਂ, ਤਾਂ ਮੈਂ ਉੱਥੇ ਹੋਵਾਂਗਾ।" ਉਹ ਬੁੱਧਵਾਰ ਨੂੰ ਚੀਨ ਵਿੱਚ ਅਮਰੀਕੀ ਰਾਜਦੂਤ ਵਜੋਂ ਡੇਵਿਡ ਪਰਡੂ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਓਵਲ ਦਫ਼ਤਰ ਵਿੱਚ ਬੋਲ ਰਹੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News