ਪਾਕਿਸਤਾਨ ''ਚ ਕੋਵਿਡ-19 ਦੇ 301 ਨਵੇਂ ਮਾਮਲੇ ਆਏ ਸਾਹਮਣੇ
Thursday, Dec 16, 2021 - 04:05 PM (IST)
ਇਸਲਾਮਾਬਾਦ (ਯੂਐਨਆਈ): ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 301 ਨਵੇਂ ਮਾਮਲੇ ਸਾਹਮਣੇ ਆਏ ਹਨ। ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ (NCOC) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।ਮਹਾਮਾਰੀ ਵਿਰੁੱਧ ਪਾਕਿਸਤਾਨ ਦੀ ਮੁਹਿੰਮ ਦੀ ਅਗਵਾਈ ਕਰਨ ਵਾਲੇ ਵਿਭਾਗ ਐਨਸੀਓਸੀ ਮੁਤਾਬਕ ਦੇਸ਼ ਦੇ ਸਮੁੱਚੇ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 1,290,214 ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਕੋਰੋਨਾ ਟੀਕਾਕਰਨ ਦਾ 90 ਫੀਸਦੀ ਟੀਚਾ ਕੀਤਾ ਪੂਰਾ
ਐਨਸੀਓਸੀ ਮੁਤਾਬਕ ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਵਿੱਚ ਹੋਰ ਛੇ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 28,849 ਹੋ ਗਈ ਜਦਕਿ 704 ਦੀ ਹਾਲਤ ਗੰਭੀਰ ਹੈ।ਐਨਸੀਓਸੀ ਨੇ ਦੱਸਿਆ ਕਿ ਇਸ ਮਿਆਦ ਦੌਰਾਨ ਕੋਵਿਡ-19 ਤੋਂ 136 ਮਰੀਜ਼ ਠੀਕ ਹੋਏ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 1,251,914 ਹੋ ਗਈ ਹੈ। ਦੱਖਣੀ ਸਿੰਧ ਸੂਬਾ 478,564 ਲਾਗਾਂ ਦੇ ਨਾਲ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈ, ਇਸ ਤੋਂ ਬਾਅਦ ਪੂਰਬੀ ਪੰਜਾਬ ਸੂਬਾ ਹੈ ਜਿਸ ਵਿੱਚ 444,032 ਮਾਮਲੇ ਸਾਹਮਣੇ ਆਏ ਹਨ।