''ਕੁਲਭੂਸ਼ਣ ਜਾਧਵ ਦੇ ਮਾਮਲੇ'' ਨੂੰ ਵਿਗਾੜਨ ''ਤੇ ਉਤਾਰੂ ਹੈ ਪਾਕਿ

Friday, Dec 04, 2020 - 01:47 AM (IST)

''ਕੁਲਭੂਸ਼ਣ ਜਾਧਵ ਦੇ ਮਾਮਲੇ'' ਨੂੰ ਵਿਗਾੜਨ ''ਤੇ ਉਤਾਰੂ ਹੈ ਪਾਕਿ

ਇਸਲਾਮਾਬਾਦ-ਪਾਕਿਸਤਾਨ ਵਿਚ ਕੈਦ ਭਾਰਤੀ ਨੇਵੀ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਦੇ ਮੁਕੱਦਮੇ ਨੂੰ ਪਾਕਿਸਤਾਨ ਇਕ ਹੋਰ ਕੈਦੀ ਦੇ ਮਾਮਲੇ ਦੇ ਨਾਲ ਜੋੜਨ ਤੇ ਕੇਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਲਗਾਤਾਰ ਡਿਪਲੋਮੈਟਿਕ ਵਿਵਹਾਰ ਦੇ ਤਹਿਤ ਭਾਰਤੀ ਹਾਈ ਕਮਿਸ਼ਨ ਨੇ ਪਾਕਿਸਤਾਨ ਵਿਚ ਸਜ਼ਾ ਕੱਟਣ ਤੋਂ ਬਾਅਦ ਵੀ ਕੈਦ ਭਾਰਤੀ ਕੈਦੀ ਮੁਹੰਮਦ ਇਸਮਾਈਲ ਦੀ ਰਿਹਾਈ ਤੇ ਸਵਦੇਸ਼ ਵਾਪਸੀ ਲਈ ਇਕ ਸਥਾਨਕ ਵਕੀਲ ਸ਼ਾਹਨਵਾਜ਼ ਨੂਨ ਨੂੰ ਨਿਯੁਕਤ ਕੀਤਾ ਸੀ।

ਇਹ ਵੀ ਪੜ੍ਹੋ:-ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ

ਮੁਹੰਮਦ ਇਸਮਾਈਲ ਦੇ ਮੁਕੱਦਮੇ ਦੌਰਾਨ ਹੀ ਪਾਕਿਸਤਾਨੀ ਅਟਾਰਨੀ ਜਨਰਲ ਨੇ ਜਾਧਵ ਦੇ ਮਾਮਲੇ ਨੂੰ ਵੀ ਉਠਾਇਆ ਜਦਕਿ ਦੋਹਾਂ ਮਾਮਲਿਆਂ ਦਾ ਆਪਸ ਵਿਚ ਕੋਈ ਸਬੰਧ ਨਹੀਂ ਹੈ। ਦੱਸਿਆ ਗਿਆ ਹੈ ਕਿ ਇਸ 'ਤੇ ਨੂਨ ਨੇ ਜੋ ਬਿਆਨ ਦਿੱਤੇ, ਉਹ ਸੱਚ ਤੋਂ ਪਰੇ ਸਨ ਤੇ ਭਾਰਤ ਦੇ ਪੱਖ ਨੂੰ ਪਰੀਭਾਸ਼ਿਤ ਨਹੀਂ ਕਰਦੇ ਸਨ। ਅਜਿਹਾ ਲੱਗਿਆ ਕਿ ਮੰਨੋ ਉਹ ਪਾਕਿਸਤਾਨ ਸ਼ਾਸਨ ਦੇ ਦਬਾਅ ਵਿਚ ਗੈਰ-ਅਧਿਕਾਰਿਤ ਬਿਆਨ ਦੇ ਰਿਹਾ ਹੈ। ਨੂਨ ਨੇ ਭਾਰਤੀ ਹਾਈ ਕਮਿਸ਼ਨਰ ਦੇ ਰੁਖ ਨੂੰ ਗਲਤ ਢੰਗ ਨਾਲ ਪੇਸ਼ ਕੀਤਾ। ਇਸ ਤੋਂ ਬਾਅਦ ਭਾਰਤੀ ਹਾਈ ਕਮਿਸ਼ਨਰ ਵਲੋਂ ਸਪੱਸ਼ਟ ਰੂਪ ਨਾਲ ਦੱਸਿਆ ਗਿਆ ਕਿ ਨੂਨ ਨੂੰ ਭਾਰਤ ਸਰਕਾਰ ਅਤੇ ਕੁਲਭੂਸ਼ਣ ਜਾਧਵ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਇਹ ਵੀ ਪੜ੍ਹੋ:-ਪਾਕਿ 'ਚ ਸਾਂਤਾ ਕਲਾਜ ਨੇ ਵੰਡੇ ਗਿਫਟ ਅਤੇ ਮਾਸਕ (ਤਸਵੀਰਾਂ)


author

Karan Kumar

Content Editor

Related News