ਚੀਨ ਦੇ ਸਹਾਰੇ FATF ਬਲੈਕ ਲਿਸਟ ਤੋਂ ਬਚਣ ਦੀ ਕੋਸ਼ਿਸ਼ ''ਚ ਜੁਟਿਆ ਪਾਕਿਸਤਾਨ
Friday, Oct 16, 2020 - 11:54 AM (IST)
ਇੰਟਰਨੈਸ਼ਨਲ ਡੈਸਕ—ਪਾਕਿਸਤਾਨ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਕਾਲੀ ਸੂਚੀ ਤੋਂ ਬਚਣ ਲਈ ਹਰ ਕੋਸ਼ਿਸ਼ ਕਰ ਰਿਹਾ ਹੈ। ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਪਾਕਿ ਨੇ ਚੀਨ ਦੇ ਇਲਾਵਾ ਉਨ੍ਹਾਂ ਦੇਸ਼ਾਂ ਨੂੰ ਸ਼ੀਸ਼ੇ 'ਚ ਉਤਾਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਜੋ ਐੱਫ.ਏ.ਟੀ.ਐੱਫ. 'ਚ ਇਸ ਦੇ ਕਾਰਨਾਮਿਆਂ 'ਤੇ ਪਰਦਾ ਪਾ ਸਕਣ। ਪਰ ਭਾਰਤ ਦੀ ਵਜ੍ਹਾ ਨਾਲ ਪਾਕਿਸਤਾਨ ਲਗਭਗ ਹਰ ਮੰਚ 'ਤੇ ਬੇਨਕਾਬ ਹੋ ਰਿਹਾ ਹੈ।
ਪਾਕਿਸਤਾਨ ਦੀ ਪੋਲ ਖੋਲ੍ਹਣ ਲਈ ਅਤੇ ਉਸ ਦੀ ਦਿਖਾਵਟੀ ਕਾਰਵਾਈ ਤੋਂ ਭਾਰਤ ਨੇ ਅਮਰੀਕਾ ਸਮੇਤ ਹੋਰ ਪ੍ਰਭਾਵੀ ਦੇਸ਼ਾਂ ਨੂੰ ਬੇਨਤੀ ਕੀਤੀ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐੱਫ.ਏ.ਟੀ.ਐੱਫ. ਦੀ ਖੇਤਰੀ ਇਕਾਈ ਏਸ਼ੀਆ ਪੈਸਿਫਿਕ ਗਰੁੱਪ ਦੀ ਮੀਟਿੰਗ ਤੋਂ ਬਾਅਦ ਤੁਰਕੀ, ਮਲੇਸ਼ੀਆ ਅਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਗੱਲਬਾਤ ਐੱਫ.ਏ.ਟੀ.ਐੱਫ. ਨੂੰ ਲੈ ਕੇ ਹੋਈ ਹੈ। ਜਿਥੇ ਉਸ ਨੂੰ ਅੱਤਵਾਦ 'ਤੇ ਕਾਰਵਾਈ ਨੂੰ ਲੈ ਕੇ ਸਵਾਲਾਂ ਦਾ ਜਵਾਬ ਦੇਣਾ ਹੈ। 21 ਅਕਤੂਬਰ ਤੋਂ 23 ਅਕਤੂਬਰ ਦੇ ਵਿਚਕਾਰ ਪੈਰਿਸ 'ਚ ਐੱਫ.ਏ.ਟੀ.ਐੱਫ. ਦੀ ਵਰਚੁਅਲ ਰਵਿਊ ਮੀਟਿੰਗ ਹੋਣੀ ਹੈ। ਇਸ ਦੌਰਾਨ ਪਾਕਿਸਤਾਨ ਨੂੰ ਲੈ ਕੇ ਵੀ ਚਰਚਾ ਹੋਵੇਗੀ।
ਮੰਨਿਆ ਜਾ ਰਿਹਾ ਹੈ ਕਿ ਮੈਂਬਰ ਦੇਸ਼ਾਂ 'ਚ ਜੇਕਰ ਸਹਿਮਤੀ ਬਣ ਜਾਂਦੀ ਹੈ ਤਾਂ ਪਾਕਿਸਤਾਨ ਨੂੰ ਬਲੈਕ ਲਿਸਟ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਚੀਨ, ਤੁਰਕੀ ਅਤੇ ਮਲੇਸ਼ੀਆ ਪਹਿਲਾਂ ਵੀ ਪਾਕਿਸਤਾਨ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹੇ ਹਨ। ਇਸ ਤੋਂ ਕੁਝ ਦਿਨ ਪਹਿਲਾਂ ਹੋਈ ਏਸ਼ੀਆ ਪੈਸਿਫਿਕ ਗਰੁੱਪ ਦੀ ਮੀਟਿੰਗ 'ਚ ਕਿਹਾ ਗਿਆ ਸੀ ਕਿ ਪਾਕਿਸਤਾਨੀ ਨੇ ਐੱਫ.ਏ.ਟੀ.ਐੱਫ. ਵੱਲੋਂ ਕੀਤੀਆਂ ਗਈਆਂ 40 ਸਿਫਾਰਿਸ਼ਾਂ 'ਤੋਂ ਸਿਰਫ ਦੋ 'ਤੇ ਪ੍ਰਗਤੀ ਕੀਤੀ ਹੈ। ਕਰੀਬ 12 ਪੰਨੇ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀਆਂ ਸਿਫਾਰਿਸ਼ਾਂ ਨੂੰ ਪੂਰਾ ਕਰਨ 'ਚ ਇਕ ਸਾਲ 'ਚ ਕੋਈ ਬਦਲਾਅ ਨਹੀਂ ਆਇਆ ਹੈ।
ਏ.ਪੀ.ਜੀ. ਨੇ ਘੋਸ਼ਣਾ ਕੀਤੀ ਹੈ ਕਿ ਪਾਕਿਸਤਾਨ ਵਿਸਤਾਰਿਤ ਫਾਲੋਅਪ ਲਿਸਟ 'ਚ ਬਣਿਆ ਰਹੇਗਾ। ਪਾਕਿਸਤਾਨ ਨੂੰ 40 ਸੁਝਾਵਾਂ ਨੂੰ ਲਾਗੂ ਕਰਨ ਦੀ ਦਿਸ਼ਾ 'ਚ ਕੀਤੀਆਂ ਗਈਆਂ ਕੋਸ਼ਿਸਾਂ ਦੀ ਰਿਪੋਰਟ ਦੇਣੀ ਹੋਵੇਗੀ। ਪਾਕਿਸਤਾਨ ਨੇ ਪਿਛਲੇ 18 ਮਹੀਨਿਆਂ 'ਚ ਨਿਗਰਾਨੀ ਸੂਚੀ ਤੋਂ ਵੱਡੀ ਗਿਣਤੀ 'ਚ ਅੱਤਵਾਦੀਆਂ ਦੇ ਨਾਂ ਤੋਂ ਹਟਾ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਇਸ ਲਿਸਟ 'ਚ ਸਾਲ 2018 'ਚ ਕੁੱਲ 7600 ਨਾਂ ਸਨ ਪਰ ਪਿਛਲੇ 18 ਮਹੀਨਿਆਂ 'ਚ ਇਸ ਦੀ ਗਿਣਤੀ ਨੂੰ ਘਟਾ ਕੇ ਹੁਣ 3800 ਕਰ ਦਿੱਤਾ ਗਿਆ ਹੈ। ਇਹ ਨਹੀਂ ਇਸ ਸਾਲ ਮਾਰਚ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 1800 ਨਾਮਾਂ ਦੀ ਲਿਸਟ ਤੋਂ ਹਟਾਇਆ ਗਿਆ ਹੈ।