ਪਾਕਿ ਕਰ ਰਿਹੈ ਵੱਡੇ ਹਮਲੇ ਦੀ ਤਿਆਰੀ! ਕੋਬਰਾ ਹੈਲੀਕਾਪਟਰ ਲਿਜਾ ਰਹੇ ਗੋਲਾ-ਬਾਰੂਦ (Video)
Friday, Oct 17, 2025 - 04:08 PM (IST)

ਵੈੱਬ ਡੈਸਕ : ਟੀਟੀਪੀ ਲੜਾਕਿਆਂ ਨਾਲ ਝੜਪਾਂ ਵਿੱਚ 26 ਪਾਕਿਸਤਾਨੀ ਸੈਨਿਕ ਮਾਰੇ ਜਾਣ ਮਗਰੋਂ ਪਾਕਿਸਤਾਨੀ ਫੌਜ ਦੇ ਕੋਬਰਾ ਹੈਲੀਕਾਪਟਰ ਉੱਤਰੀ ਵਜ਼ੀਰਿਸਤਾਨ ਦੇ ਖੱਦੀ ਵੱਲ ਗੋਲਾ ਬਾਰੂਦ ਲਿਜਾ ਰਹੇ ਹਨ। ਇਸ ਦੌਰਾਨ ਸਥਾਨਕ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ ਤੇ ਉਨ੍ਹਾਂ ਨੇ ਤੁਰੰਤ ਹਮਲੇ ਬੰਦ ਕਰਨ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਪਾਕਿਸਤਾਨੀ ਫੌਜ ਨਿਰਦੋਸ਼ ਪਸ਼ਤੂਨ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਦੱਸ ਦਈਏ ਕਿ ਅਫਗਾਨਿਸਤਾਨ ਤੇ ਪਾਕਿਸਤਾਨ ਨੇ ਬੀਤੇ ਦਿਨ 48 ਘੰਟਿਆਂ ਦੀ ਜੰਗਬੰਦੀ ਲਾਗੂ ਕੀਤੀ ਹੋਈ ਹੈ। ਪਰ ਲਗਾਤਾਰ ਦੋਵਾਂ ਦੇਸ਼ਾਂ ਵਿਚ ਫੌਜੀ ਗਤੀਵਿਧੀਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਕ ਵੀਡਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਵਜ਼ੀਰਿਸਤਾਨ ਵੱਲ ਗੋਲਾ ਬਾਰੂਦ ਭੇਜ ਰਿਹਾ ਹੈ ਤੇ ਸਥਾਨਕ ਲੋਕ ਇਹ ਦੇਖ ਕੇ ਬਹੁਤ ਚਿੰਤਿਤ ਹਨ। ਇਸ ਦੌਰਾਨ ਸਥਾਨਕ ਲੋਕ ਜੰਗ ਰੋਕਣ ਦੀ ਅਪੀਲ ਕਰ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਨਿਰਦੋਸ਼ਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਪਾਕਿਸਤਾਨ ’ਚ 34 ਟੀ.ਟੀ.ਪੀ. ਅੱਤਵਾਦੀ ਢੇਰ
ਪਾਕਿਸਤਾਨ ਦੇ ਅਸ਼ਾਂਤ ਸੂਬੇ ਖੈਬਰ ਪਖਤੂਨਖਵਾ ਵਿਚ ਸੁਰੱਖਿਆ ਬਲਾਂ ਨੇ ਪਾਬੰਦੀਸ਼ੁਦਾ ਸੰਗਠਨ ਟੀ. ਟੀ. ਪੀ. ਦੇ 34 ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਇਕ ਬਿਆਨ ’ਚ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਅੱਤਵਾਦੀਆਂ ਦੀ ਮੌਜੂਦਗੀ ਦੀ ਰਿਪੋਰਟ ਤੋਂ ਬਾਅਦ ਸੋਮਵਾਰ ਅਤੇ ਬੁੱਧਵਾਰ ਵਿਚਕਾਰ ਇਕ ਮੁਹਿੰਮ ਚਲਾਈ ਗਈ। ਇਹ ਮੁਹਿੰਮ ਉੱਤਰੀ ਵਜ਼ੀਰਿਸਤਾਨ, ਦੱਖਣੀ ਵਜ਼ੀਰਿਸਤਾਨ ਅਤੇ ਬੰਨੂ ਜ਼ਿਲਿਆਂ ਵਿਚ ਚਲਾਈ ਗਈ ਸੀ। ਇਸ ਦੌਰਾਨ ‘ਫਿਤਨਾ ਅਲ-ਖਵਾਰੀਜ’ ਨਾਲ ਸਬੰਧਤ 34 ਅੱਤਵਾਦੀ ਮਾਰੇ ਗਏ ਸਨ। ਫਿਤਨਾ ਅਲ-ਖਵਾਰੀਜ ਇਕ ਸ਼ਬਦ ਹੈ, ਜੋ ਪਾਕਿਸਤਾਨੀ ਅਧਿਕਾਰੀਆਂ ਦੁਆਰਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਅੱਤਵਾਦੀਆਂ ਲਈ ਵਰਤਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e