ਆਪਣੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਜੇਲ੍ਹ ਭੇਜਣ ਲਈ ਬਦਨਾਮ ਹੈ ਪਾਕਿਸਤਾਨ

Sunday, Aug 06, 2023 - 10:28 AM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨਾ ਅਤੇ ਸਜ਼ਾ ਸੁਣਾਉਣਾ ਕੋਈ ਨਵੀਂ ਗੱਲ ਨਹੀਂ ਹੈ। ਪਾਕਿਸਤਾਨ ਆਪਣੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਜੇਲ੍ਹਾੰ ਵਿਚ ਭੇਜਣ ਲਈ ਬਦਨਾਮ ਹੈ ਜਦਕਿ ਦੇਸ਼ ਵਾਰ-ਵਾਰ ਸੰਵਿਧਾਨ ਦੀ ਉਲੰਘਣਾ ਕਰਨ ਵਾਲੇ ਫੌਜੀ ਤਾਨਾਸ਼ਾਹਾਂ ਵਿਰੁੱਧ ਕੋਈ ਕਾਰਵਾਈ ਕਰਨ ਤੋਂ ਘਾਬਰਦਾ ਹੈ। ਇਮਰਾਨ ਖਾਨ ਜੇਲ੍ਹ ਜਾਣ ਵਾਲੇ ਪਹਿਲੇ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਹੀਂ ਹਨ, ਦੇਸ਼ ਦੇ ਇਤਿਹਾਸ ਵਿਚ ਚੁਣੇ ਗਏ ਨੇਤਾਵਾਂ ਨਾਲ ਕੀਤੇ ਗਏ ਵਿਵਹਾਰ ਦੇ ਕਈ ਅਜਿਹੇ ਉਦਾਹਰਣ ਹਨ। ਸੂਚੀ ਵਿਚ ਸਭ ਤੋਂ ਪਹਿਲਾਂ ਹੁਸੈਨ ਸ਼ਹੀਦ ਸੁਹਰਾਵਰਦੀ ਹੈ, ਜੋ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਦੇ ਇਕ ਬੰਗਾਲੀ ਸਿਆਸਤਦਾਨ ਸਨ, ਜਿਨ੍ਹਾਂ ਨੇ 5ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ ਸੀ।

ਸੁਹਰਾਵਰਦੀ ਨੂੰ ਜਨਵਰੀ 1962 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਝੂਠੇ ਦੋਸ਼ਾਂ ਵਿਚ ਕੈਦ ਕਰ ਲਿਆ ਗਿਆ। ਉਨ੍ਹਾਂ ਨੂੰ ਫੌਜੀ ਸ਼ਾਸਕ ਜਨਰਲ ਅਯੂਬ ਖਾਨ ਦਾ ਸਮਰਥਨ ਕਰਨ ਤੋਂ ਇਨਕਾਰ ਕਰਨ ਦੀ ਕੀਮਤ ਚੁਕਾਉਣੀ ਪਈ। 9ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਜ਼ੁਲਫ਼ੀਕਾਰ ਅਲੀ ਭੁੱਟੋ ਨੂੰ 1974 ਵਿਚ ਇਕ ਸਿਆਸੀ ਵਿਰੋਧੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ 4 ਅਪ੍ਰੈਲ, 1979 ਨੂੰ ਫਾਂਸੀ ਦੇ ਦਿੱਤੀ ਗਈ ਸੀ।
ਬੇਨਜ਼ੀਰ ਭੁੱਟੋ ਨੇ ਦੋ ਵਾਰ 1988 ਤੋਂ 1990 ਤੱਕ ਅਤੇ ਫਿਰ 1993 ਤੋਂ 1996 ਤੱਕ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਦੇਸ਼ ਦੀ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਸੀ। ਪਹਿਲੀ ਵਾਰ 1985 ਵਿਚ, ਉਨ੍ਹਾਂ ਨੂੰ 90 ਦਿਨਾਂ ਲਈ ਘਰ ਵਿਚ ਨਜ਼ਰਬੰਦ ਰੱਖਿਆ ਗਿਆ ਸੀ। ਅਗਸਤ 1986 ਵਿਚ ਬੇਨਜ਼ੀਰ ਭੁੱਟੋ ਨੂੰ ਕਰਾਚੀ ਵਿਚ ਇਕ ਰੈਲੀ ਵਿਚ ਫੌਜੀ ਤਾਨਾਸ਼ਾਹ ਜ਼ਿਆ-ਉਲ-ਹੱਕ ਦੀ ਆਲੋਚਨਾ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਅਪ੍ਰੈਲ 1999 ਵਿਚ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਅਯੋਗ ਕਰਾਰ ਦਿੱਤਾ ਗਿਆ। ਬੇਨਜ਼ੀਰ ਗ੍ਰਿਫਤਾਰੀ ਤੋਂ ਬਚ ਗਈ ਕਿਉਂਕਿ ਉਹ ਸਵੈ-ਜਲਾਵਤ ਵਿਚ ਸੀ।

1999 ਵਿਚ ਜਨਰਲ ਪਰਵੇਜ਼ ਮੁਸ਼ੱਰਫ਼ ਦੇ ਸੱਤਾ ਸੰਭਾਲਣ ਤੋਂ ਬਾਅਦ ਨਵਾਜ਼ ਸ਼ਰੀਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਾਅਦ ਵਿਚ 10 ਸਾਲ ਤੱਕ ਜਲਾਵਤਨੀ ਵਿਚ ਰਹੇ। ਜੁਲਾਈ 2018 ਵਿਚ ਨਵਾਜ਼ ਨੂੰ ਭ੍ਰਿਸ਼ਟਾਚਾਰ ਦੇ ਇਕ ਕੇਸ ਵਿਚ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਦੇ ਨਾਲ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸੇ ਸਾਲ ਦਸੰਬਰ ਵਿਚ ਉਨ੍ਹਾਂ ਨੂੰ ਅਲ-ਅਜ਼ੀਜ਼ੀਆ ਸਟੀਲ ਮਿਲ ਭ੍ਰਿਸ਼ਟਾਚਾਰ ਮਾਮਲੇ ਵਿਚ 7 ​​ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹ 2019 ਵਿਚ ਇਲਾਜ ਲਈ ਲੰਡਨ ਗਏ ਸਨ ਅਤੇ ਵਾਪਸ ਨਹੀਂ ਪਰਤੇ। ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਵੀ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜੁਲਾਈ 2019 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।

ਇਮਰਾਨ.....ਪਾਕਿਸਤਾਨ ਤੋਸ਼ਾਖਾਨਾ ਘਟਨਾ ਚੱਕਰ
ਤੋਸ਼ਾਖਾਨਾ ਤੋਂ ਜੇਲ੍ਹ ਸੈੱਲ ਤੱਕ

ਅਗਸਤ 2022 : ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਰਾਜਾ ਪਰਵੇਜ਼ ਅਸ਼ਰਫ ਨੇ ਸੰਵਿਧਾਨ ਦੇ ਆਰਟੀਕਲਾਂ ਮੁਤਾਬਕ ਇਮਰਾਨ ਖਾਨ ਖ਼ਿਲਾਫ਼ ਤੋਸ਼ਾਖਾਨਾ ਕੇਸ ਪਾਕਿਸਤਾਨ ਦੇ ਚੋਣ ਕਮਿਸ਼ਨ ਨੂੰ ਸੌਂਪਿਆ।

19 ਸਤੰਬਰ, 2022 : ਚੋਣ ਕਮਿਸ਼ਨ ਨੇ ਤੋਸ਼ਾਖਾਨਾ ਮਾਮਲੇ ’ਚ ਫ਼ੈਸਲਾ ਸੁਰੱਖਿਅਤ ਰੱਖਿਆ।

21 ਅਕਤੂਬਰ, 2022 : ਚੋਣ ਕਮਿਸ਼ਨ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਇਮਰਾਨ ਖਾਨ ਨੇ ਤੋਹਫਿਆਂ ਸਬੰਧੀ ਝੂਠੇ ਬਿਆਨ ਦਿੱਤੇ ਅਤੇ ਗ਼ਲਤ ਐਲਾਣ ਕੀਤੇ ਅਤੇ ਉਨ੍ਹਾਂ ਨੂੰ ਸੰਵਿਧਾਨ ਦੇ ਤਹਿਤ ਅਯੋਗ ਐਲਾਣ ਕਰ ਿਦੱਤਾ।

21 ਨਵੰਬਰ, 2022 : ਚੋਣ ਕਮਿਸ਼ਨ ਨੇ ਇਮਰਾਨ ਖਾਨ ਵਿਰੁੱਧ ਅਪਰਾਧਿਕ ਕਾਰਵਾਈ ਲਈ ਇਸਲਾਮਾਬਾਦ ਦੀ ਇਕ ਸੈਸ਼ਨ ਅਦਾਲਤ ਦਾ ਰੁਖ ਕੀਤਾ।

10 ਮਈ, 2023 : ਸੈਸ਼ਨ ਅਦਾਲਤ ਨੇ ਇਮਰਾਨ ਖਾਨ ਨੂੰ ਦੋਸ਼ੀ ਠਹਿਰਾਇਆ।

4 ਜੁਲਾਈ, 2023 : ਇਸਲਾਮਾਬਾਦ ਸੁਪਰੀਮ ਕੋਰਟ ਨੇ ਮਾਮਲੇ ਦੀ ਫੰਡਿੰਗ ’ਤੇ ਸੈਸ਼ਨ ਅਦਾਲਤ ਦੇ ਫੈਸਲੇ ਨੂੰ ਉਲਟ ਿਦੱਤਾ ਅਤੇ ਪਟੀਸ਼ਨਕਰਤਾ ਨੂੰ ਫਿਰ ਤੋਂ ਸੁਣਨ ਅਤੇ 7 ਦਿਨਾਂ ਦੇ ਅੰਦਰ ਮਾਮਲੇ ’ਤੇ ਫੈਸਲਾ ਕਰਨ ਦਾ ਨਿਰਦੇਸ਼ ਿਦੱਤਾ।

8 ਜੁਲਾਈ, 2023 : ਜੱਜ ਹੁਮਾਊਂ ਦਿਲਾਵਰ ਨੇ ਇਮਰਾਨ ਖਾਨ ਵਿਰੁੱਧ ਤੋੋਸ਼ਾਖਾਨਾ ਮਾਮਲੇ ਨੂੰ ਫੰਡਿਡ ਐਲਾਣਿਆ।

2 ਅਗਸਤ, 2023 : ਸੈਸ਼ਨ ਅਦਾਲਤ ਨੇ ਇਮਰਾਨ ਖਾਨ ਵਲੋਂ ਪੇਸ਼ ਗਵਾਹਾਂ ਦੀ ਸੂਚੀ ਨੂੰ ਖਾਰਿਜ ਕਰ ਦਿੱਤਾ।

4 ਅਗਸਤ, 2023 : ਇਸਲਾਮਾਬਾਦ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਮੇਰ ਫਾਰੁਕ ਨੇ ਚੋਣ ਕਮਿਸ਼ਨ ਵਲੋਂ ਸ਼ਿਕਾਇਤ ਦਰਜ ਕਰਨ ਵਿਚ ਖੇਤਰ ਅਧਿਕਾਰ ਅਤੇ ਕੋਈ ਵੀ ਪ੍ਰਕਿਰਿਆਤਮਕ ਗਲਤੀ ਦੀ ਫਿਰ ਜਾਂਚ ਕਰਨ ਦੇ ਨਿਰਦੇਸ਼ ਦੇ ਨਾਲ ਮਾਮਲੇ ਨੂੰ ਸੈਸ਼ਨ ਅਦਾਲਤ ਵਿਚ ਵਾਪਸ ਭੇਜ ਦਿੱਤਾ।?

5 ਅਗਸਤ, 2023 : ਜਸਟਿਸ ਦਿਲਾਵਰ ਨੇ ਤੋਸ਼ਾਖਾਨਾ ਮਾਮਲੇ ਵਿਚ ਇਮਰਾਨ ਖਾਨ ਨੂੰ ਭ੍ਰਿਸ਼ਟ ਵਿਵਹਾਰ ਦਾ ਦੋਸ਼ੀ ਪਾਇਆ ਅਤੇ ਪੀ. ਟੀ. ਆਈ. ਮੁਖੀ ਨੂੰ 3 ਸਾਲ ਦੀ ਸਜ਼ਾ ਸੁਣਾਈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਅਤੇ ਚੀਨ 'ਚ ਭੂਚਾਲ ਦੇ ਤੇਜ਼ ਝਟਕੇ, 21 ਲੋਕ ਜ਼ਖ਼ਮੀ


ਪਾਕਿ ਸਿਆਸਤਦਾਨਾਂ ਤੋਂ ਲੈ ਕੇ ਫੌਜੀਆਂ ਤੱਕ ਸਾਰੇ ਲਗਜ਼ਰੀ ਘੜੀਆਂ ਦੇ ਦੀਵਾਨੇ, ਇਮਰਾਨ ਨੇ ਲਈਆਂ ਸਨ 7 ਘੜੀਆਂ

ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦੇ ਹੋਏ ਤੋਸ਼ਾਖਾਨੇ ਤੋਂ 9.66 ਕਰੋੜ ਰੁਪਏ ਦੀਆਂ 7 ਘੜੀਆਂ ਲੈ ਕੇ ਮੁਨਾਫੇ ਲਈ ਵੇਚ ਦਿੱਤੀਆਂ ਸਨ। ਇਸ ਸਾਲ ਮਾਰਚ ਵਿਚ ਸਰਕਾਰ ਵਲੋਂ ਜਨਤਕ ਕੀਤੇ ਤੋਸ਼ਾਖਾਨਾ ਤੋਹਫ਼ਿਆਂ ਦੇ ਰਿਕਾਰਡ ਦਰਸਾਉਂਦੇ ਹਨ ਕਿ ਪਾਕਿਸਤਾਨ ਵਿਚ ਉੱਚ ਸਰਕਾਰੀ ਅਹੁਦਿਆਂ ’ਤੇ ਬੈਠੇ ਲੋਕ ਘੜੀਆਂ ਦੇ ਬਹੁਤ ਸ਼ੌਕੀਨ ਹਨ। ਸਿਆਸਤਦਾਨਾਂ, ਨੌਕਰਸ਼ਾਹਾਂ ਤੋਂ ਲੈ ਕੇ ਫੌਜੀ ਕਰਮਚਾਰੀਆਂ ਤੱਕ ਲਗਭਗ ਹਰ ਕੋਈ ਲਗਜ਼ਰੀ ਘੜੀਆਂ ਦੇ ਚੱਕਰ ’ਚ ਫਸਿਆ ਜਾਪਦਾ ਹੈ, ਹਾਲਾਂਕਿ ਉਨ੍ਹਾਂ ਨੂੰ ਜੋ ਤੇਹਫੇ ਮਿਲੇ ਉਨ੍ਹਾਂ ਵਿਚ ਗਹਿਣੇ, ਪੁਰਾਣੀਆਂ ਚੀਜ਼ਾਂ, ਲਗਜ਼ਰੀ ਕਾਰਾਂ ਤੋਂ ਲੈ ਕੇ ਹਥਿਆਰਾਂ ਤੱਕ ਸਨ। ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਤੋਹਫੇ ਵਿਚ ਸਭ ਤੋਂ ਜ਼ਿਆਦਾ ਘੜੀਆਂ ਦਿੱਤੀਆਂ ਗਈਆਂ। ਸਾਲ 2002 ਵਿਚ ਤੋਸ਼ਾਖਾਨਾ ਦੇ ਰਿਕਾਰਡ ਵਿਚ 1262 ਘੜੀਆਂ ਦਰਜ ਸਨ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News