ਯੂਟਿਊਬਰਸ, ਟਿਕਟਾਕਰਸ ਤੋਂ ਡਰਿਆ ਪਾਕਿਸਤਾਨ, ਨੈਸ਼ਨਲ ਅਸੈਂਬਲੀ ’ਚ ਐਂਟਰੀ ’ਤੇ ਪਾਬੰਦੀ
Sunday, Jan 15, 2023 - 11:12 AM (IST)
ਇਸਲਾਮਾਬਾਦ (ਇੰਟ.)– ਪਾਕਿਸਤਾਨ ਨੈਸ਼ਨਲ ਅਸੈਂਬਲੀ ਸਕੱਤਰੇਤ ਨੇ ਕਥਿਤ ਤੌਰ ’ਤੇ ਯੂਟਿਊਬਰਸ, ਟਿਕਟਾਕਰਸ ਤੇ ਹੋਰ ਸੋਸ਼ਲ ਮੀਡੀਆ ਵਿਅਕਤੀਆਂ ਦੇ ਸੰਸਦ ਭਵਨ ’ਚ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫ਼ੈਸਲਾ ਸੰਸਦ ਭਵਨ ’ਚ ਸੰਸਦ ਮੈਂਬਰਾਂ ਨਾਲ ਹੋਈ ਬਦਸਲੂਕੀ ਤੋਂ ਬਾਅਦ ਲਿਆ ਗਿਆ ਹੈ।
ਬਾਅਦ ’ਚ ਇਹ ਮਾਮਲਾ ਪ੍ਰੈੱਸ ਰਿਪੋਰਟਰਜ਼ ਐਸੋਸੀਏਸ਼ਨ ਕੋਲ ਉਠਾਇਆ ਗਿਆ, ਜਿਸ ਨੇ ਇਸ ਘਟਨਾ ਤੋਂ ਆਪਣੇ-ਆਪ ਨੂੰ ਦੂਰ ਕਰ ਲਿਆ ਤੇ ਅਧਿਕਾਰੀਆਂ ਨੂੰ ਸਦਨ ਦੀ ਪ੍ਰੈੱਸ ਗੈਲਰੀ ਤੇ ਪ੍ਰੈੱਸ ਲਾਊਂਜ ’ਚ ਅਣਅਧਿਕਾਰਤ ਵਿਅਕਤੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ।
ਇਹ ਖ਼ਬਰ ਵੀ ਪੜ੍ਹੋ : ਟਾਪ 10 Highest Streamed Rappers ਦੀ ਲਿਸਟ 'ਚ ਸਿੱਧੂ ਨੇ ਡਰੇਕ ਨੂੰ ਪਛਾੜ ਹਾਸਲ ਕੀਤਾ ਵੱਡਾ ਮੁਕਾਮ
ਘਟਨਾ ਨੂੰ ਪ੍ਰੈੱਸ ਰਿਪੋਰਟਰਜ਼ ਐਸੋਸੀਏਸ਼ਨ ਨਾਲ ਸਾਂਝਾ ਕੀਤੇ ਜਾਣ ਤੋਂ ਬਾਅਦ ਸੰਸਥਾ ਨੇ ਕਿਹਾ ਕਿ ਇਹ ਸਿਰਫ ਆਪਣੇ ਮੈਂਬਰਾਂ ਲਈ ਜ਼ਿੰਮੇਵਾਰ ਹੈ ਨਾ ਕਿ ਯੂਟਿਊਬਰ ਤੇ ਸੋਸ਼ਲ ਮੀਡੀਆ ਪ੍ਰਭਾਵਿਤ ਕਰਨ ਵਾਲਿਆਂ ਲਈ ਨਹੀਂ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਆਸਿਫ਼ ਬਸ਼ੀਰ ਚੌਧਰੀ ਨੇ ਕਿਹਾ ਕਿ ਉਹ ਨਾਗਰਿਕ ਪੱਤਰਕਾਰਾਂ ’ਤੇ ਕਿਸੇ ਵੀ ਪਾਬੰਦੀ ਦਾ ਸਮਰਥਨ ਨਹੀਂ ਕਰਦੇ ਹਨ। ਸੰਗਠਨ ਨੇ ਕਿਹਾ ਕਿ ਪਾਕਿਸਤਾਨ ਦੇ ਹਰ ਨਾਗਰਿਕ ਨੂੰ ਪ੍ਰਗਟਾਵੇ ਦੀ ਆਜ਼ਾਦੀ ਹੈ ਤੇ ਇਹ ਸਿਰਫ ਦੇਸ਼ ਦੇ ਪੱਤਰਕਾਰਾਂ ’ਤੇ ਲਾਗੂ ਨਹੀਂ ਹੁੰਦਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।