ਇਜ਼ਰਾਇਲ ਨਾਲ ਸਬੰਧ ਮਜ਼ਬੂਤ ਕਰਨ ਦਾ ਇੱਛੁਕ ਹੈ ਪਾਕਿ: ਕੁਰੈਸ਼ੀ

02/19/2019 5:36:26 PM

ਯੇਰੂਸ਼ਲਮ— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਜੇਕਰ ਖੇਤਰ 'ਚ ਸਿਆਸੀ ਸਥਿਤੀ 'ਚ ਸੁਧਾਰ ਹੁੰਦਾ ਹੈ ਤਾਂ ਉਨ੍ਹਾਂ ਦਾ ਦੇਸ਼ ਇਜ਼ਰਾਇਲ ਨਾਲ ਆਪਣੇ ਸਬੰਧ ਮਜ਼ਬੂਤ ਕਰਨ ਦਾ ਇੱਛੁਕ ਹੈ। ਕੁਰੈਸ਼ੀ ਨੇ ਦਹਾਕਿਆਂ ਪੁਰਾਣੇ ਫਿਲਸਤੀਨ ਮੁੱਦੇ ਦੇ ਹੱਲ ਦੇ ਸਬੰਧ 'ਚ ਇਹ ਗੱਲ ਕਹੀ।

ਕੁਰੈਸ਼ੀ ਦੇ ਇਸ ਬਿਆਨ ਤੋਂ ਕੁਝ ਮਹੀਨਿਆਂ ਪਹਿਲਾਂ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਬੀਤੇ ਅਕਤੂਬਰ 'ਚ ਇਜ਼ਰਾਇਲ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲ ਦੇ ਪੂਰੇ ਹੋਏ ਮਿਊਨਿਖ ਸੁਰੱਖਿਆ ਸੰਮੇਲਨ 'ਚ ਵਿਦੇਸ਼ ਮੰਤਰੀ ਨੇ ਇਜ਼ਰਾਇਲ ਦੇ ਇਕ ਨਿਊਜ਼ ਪੋਰਟਲ 'ਮਾਰਿਵ' ਨੂੰ ਕਿਹਾ ਕਿ ਪਾਕਿਸਤਾਨ ਇਜ਼ਰਾਇਲ ਨਾਲ ਆਪਣੇ ਸਬੰਧ ਮਜ਼ਬੂਤ ਕਰਨਾ ਚਾਹੁੰਦਾ ਹੈ ਪਰ ਇਹ ਖੇਤਰ ਸਿਆਸੀ ਸਥਿਤੀ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਜ਼ਰਾਇਲ-ਫਿਲਸਤੀਨ ਵਿਵਾਦ ਨੂੰ ਸੁਲਝਾਉਣ 'ਚ ਪ੍ਰਗਤੀ ਬਹੁਤ ਮਦਦਗਾਰ ਹੋਵੇਗੀ। ਜੇਕਰ ਅਮਰੀਕੀ ਯੋਜਨਾ ਅਜਿਹਾ ਕਰਨ 'ਚ ਸਫਲ ਰਹਿੰਦੀ ਹੈ ਤਾਂ ਇਹ ਚੰਗਾ ਰਹੇਗਾ। ਕੁਰੈਸ਼ੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਅਸੀਂ ਇਜ਼ਰਾਇਲ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ। ਸਾਡੇ ਖੇਤਰ 'ਚ ਕਈ ਮਿੱਤਰ ਹਨ ਤੇ ਅਸੀਂ ਤੁਹਾਡੇ ਤੋਂ ਚਾਹਾਂਗੇ ਕਿ ਤੁਸੀਂ ਉਨ੍ਹਾਂ ਨਾਲ ਜੁੜ ਜਾਓ।


Baljit Singh

Content Editor

Related News