ਭਾਰਤੀ ਏਅਰ ਸਟ੍ਰਾਈਕ ਤੋਂ ਡਰੇ ਪਾਕਿਸਤਾਨ ਨੇ ਵਧਾਈ ਜੈਸ਼ ਮੁੱਖ ਦਫਤਰ ਦੀ ਸੁਰੱਖਿਆ

Friday, Dec 06, 2019 - 08:19 PM (IST)

ਭਾਰਤੀ ਏਅਰ ਸਟ੍ਰਾਈਕ ਤੋਂ ਡਰੇ ਪਾਕਿਸਤਾਨ ਨੇ ਵਧਾਈ ਜੈਸ਼ ਮੁੱਖ ਦਫਤਰ ਦੀ ਸੁਰੱਖਿਆ

ਇਸਲਾਮਾਬਾਦ- ਪੁਲਵਾਮਾ ਵਿਚ ਸੀ.ਪੀ.ਆਰ.ਐਫ. ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਜੋ ਏਅਰ ਸਟ੍ਰਾਈਕ ਕੀਤੀ ਸੀ, ਉਸ ਨਾਲ ਪਾਕਿਸਤਾਨ ਵਿਚ ਅਜੇ ਵੀ ਦਹਿਸ਼ਤ ਦਾ ਮਾਹੌਲ ਹੈ। ਪਾਕਿਸਤਾਨ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਭਾਰਤ ਅੱਤਵਾਦੀਆਂ ਦੇ ਖਿਲਾਫ ਬਾਲਾਕੋਟ ਏਅਰ ਸਟ੍ਰਾਈਕ ਜਿਹੀ ਵੱਡੀ ਕਾਰਵਾਈ ਕਰ ਸਕਦਾ ਹੈ।

ਇਸੇ ਡਰ ਦੇ ਚੱਲਦੇ ਪਾਕਿਸਤਾਨ ਨੇ ਚੀਨ ਨੂੰ ਏਅਰ ਡਿਫੈਂਸ ਮਿਜ਼ਾਇਲ ਸਿਸਟਮ ਨੂੰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁੱਖ ਦਫਤਰ ਬਹਾਵਲਪੁਲ ਦੇ ਨੇੜੇ ਤਾਇਨਾਤ ਕੀਤਾ ਹੈ। ਸੂਤਰਾਂ ਦੀ ਮੰਨੀਏ ਤਾਂ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਚੀਨ ਤੋਂ ਚਾਰ ਮਿਜ਼ਾਇਲ ਸਿਸਟਮ ਮੰਗਵਾ ਕੇ ਇਥੇ ਤਾਇਨਾਤ ਕੀਤਾ ਹੈ। ਏਅਰ ਡਿਫੈਂਸ ਮਿਜ਼ਾਇਲ ਸਿਸਟਮ ਨੂੰ ਬਹਾਵਲਪੁਲ ਵਿਚ ਤਾਇਨਾਤ ਕੀਤਾ ਗਿਆ ਹੈ, ਜਿਥੇ ਜੈਸ਼-ਏ-ਮੁਹੰਮਦ ਦਾ ਮੁੱਖ ਦਫਤਰ ਹੈ।

ਚਾਰ ਸਾਲ ਪਹਿਲਾਂ ਹੀ ਚੀਨ ਤੋਂ ਲਿਆ ਮਿਜ਼ਾਇਲ ਸਿਸਟਮ
ਪਾਕਿਸਤਾਨ ਦੇ ਡਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਾਲ 2015 ਵਿਚ ਚੀਨ ਤੋਂ ਉਸ ਦਾ 9 ਮਿਜ਼ਾਇਲ ਸਿਸਟਮ ਐਲ.ਵਾਈ.-80 ਦਾ ਕਰਾਰ ਹੋਇਆ ਸੀ। ਬਾਲਾਕੋਟ ਤੋਂ ਪਹਿਲਾਂ 5 ਮਿਜ਼ਾਇਲ ਸਿਸਟਮ ਚੀਨ ਤੋਂ ਪਾਕਿਸਤਾਨ ਨੂੰ ਮਿਲ ਚੁੱਕੇ ਸਨ। ਬਾਕੀ 4 ਮਿਜ਼ਾਇਲ ਅਗਲੇ 4 ਸਾਲ ਵਿਚ ਮਿਲਣੀਆਂ ਸਨ ਪਰ ਡਰੇ ਪਾਕਿਸਤਾਨ ਨੇ ਇਕੱਠੇ ਚਾਰ ਸਿਸਟਮ ਇਕ ਸਾਲ ਵਿਚ ਹੀ ਲੈ ਲਏ ਹਨ।


author

Baljit Singh

Content Editor

Related News