ਭਾਰਤੀ 'ਚ 1300 ਕਿਲੋ ਹੈਰੋਇਨ ਪਹੁੰਚਾਉਣ ਦੀ ਕੋਸ਼ਿਸ਼ 'ਚ ਪਾਕਿ, ਵਰਤ ਸਕਦੈ ਇਹ ਤਰੀਕਾ
Monday, Jan 02, 2023 - 01:32 PM (IST)
ਅੰਮ੍ਰਿਤਸਰ/ਪਾਕਿਸਤਾਨ- ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ ਵਧਦੀ ਧੁੰਦ ਨੂੰ ਦੇਖਦੇ ਹੋਏ 1300 ਕਿਲੋ ਹੈਰੋਇਨ ਨੂੰ ਭਾਰਤੀ ਸਰਹੱਦ ਤੱਕ ਪਹੁੰਚਾਉਣ ਦੀ ਕੋਸ਼ਿਸ਼ 'ਚ ਹੈ। ਆਈ.ਐੱਸ.ਆਈ ਏਜੰਟਾਂ ਨੇ ਹੈਰੋਇਨ ਦੀ ਇਸ ਵੱਡੀ ਖੇਪ ਨੂੰ ਕਈ ਹਿੱਸਿਆਂ 'ਚ ਵੰਡ ਕੇ ਪਾਕਿਸਤਾਨ ਨਾਲ ਲੱਗਦੇ ਪਿੰਡਾਂ ਵਿਚ ਭੇਜ ਦਿੱਤਾ ਹੈ। ਆਈ.ਐੱਸ.ਆਈ ਪਾਕਿਸਤਾਨੀ ਤਸਕਰ ਦੀ ਮਦਦ ਨਾਲ ਡਰੋਨ ਜਾਂ ਕੰਡਿਆਲੀ ਤਾਰ ਦੇ ਪਾਰ ਪਾਈਪ ਦੇ ਰਾਹੀਂ ਭਾਰਤ ਵਿਚ ਹੈਰੋਇਨ ਸੁੱਟਣ ਦੀ ਤਿਆਰੀ ਕਰ ਰਹੀ ਹੈ। ਭਾਰਤੀ ਖੁਫ਼ੀਆ ਏਜੰਸੀਆਂ ਵੱਲੋਂ ਇਸ ਸਬੰਧੀ ਇਨਪੁਟ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਜਾਣਕਾਰੀ ਦਿੱਤੀ ਹੈ। ਸੂਤਰਾਂ ਅਨੁਸਾਰ ਬੀ.ਐੱਸ.ਐੱਫ਼ ਅਤੇ ਹਾਲਾਂਕਿ ਕੇਂਦਰੀ ਏਜੰਸੀਆਂ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਨਵੇਂ ਸਾਲ ਦੀ ਆਮਦ ਮੌਕੇ ਭਾਰਤੀ ਸਰਹੱਦ 'ਤੇ ਮੁੜ ਡਰੋਨ ਨੇ ਦਿੱਤੀ ਦਸਤਕ, BSF ਨੇ ਕੀਤੀ ਤਾਬੜਤੋੜ ਫ਼ਾਇਰਿੰਗ
ਸੂਤਰਾਂ ਮੁਤਾਬਕ ਅਫ਼ਗਾਨਿਸਤਾਨ 'ਚ ਇਸ ਵਾਰ ਅਫ਼ੀਮ ਦੀ ਚੰਗੀ ਖੇਤੀ ਤੋਂ ਬਾਅਦ ਆਈ.ਐੱਸ.ਆਈ ਨੇ ਉਥੋਂ 1300 ਕਿਲੋ ਹੈਰੋਇਨ ਮੰਗਵਾਈ ਸੀ। ਹੁਣ ਆਈ.ਐੱਸ.ਆਈ ਦੋਵਾਂ ਦੇਸ਼ਾਂ ਦੇ ਤਸਕਰਾਂ ਰਾਹੀਂ ਹੈਰੋਇਨ ਭਾਰਤ ਭੇਜਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਪੁਲਸ ਦੀ ਖ਼ੁਫ਼ੀਆ ਸ਼ਾਖਾ ਦੇ ਇਕ ਅਧਿਕਾਰੀ ਅਨੁਸਾਰ ਪਾਕਿਸਤਾਨ ਨਾਲ ਸਿਟੀ ਪੰਜਾਬ ਦੀ 553 ਕਿਲੋਮੀਟਰ ਸਰਹੱਦ ਇਸ ਸਮੇਂ ਧੁੰਦ ਦੀ ਲਪੇਟ ਵਿਚ ਹੈ। ਆਈ.ਐੱਸ.ਆਈ ਇਸ ਦਾ ਫਾਇਦਾ ਉਠਾਉਣਾ ਚਾਹੁੰਦੀ ਹੈ ਹਾਲਾਂਕਿ ਬੀ.ਐੱਸ.ਐਫ਼ ਇਸ ਦੀ ਸਖ਼ਤ ਨਿਗਰਾਨੀ ਕਰ ਰਹੀ ਹੈ। ਬੀ.ਐੱਸ.ਐੱਫ਼ ਨੇ 2022 'ਚ ਪਾਕਿਸਤਾਨ ਤੋਂ ਆਏ 22 ਡਰੋਨ ਵੀ ਮਾਰ ਸੁੱਟੇ ਸਨ।
ਇਹ ਵੀ ਪੜ੍ਹੋ- ਸਰਹਾਲੀ ਥਾਣੇ 'ਤੇ ਹੋਏ RPG ਹਮਲੇ ਮਾਮਲੇ 'ਚ 4 ਹੋਰ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ
ਇਸ ਤਰ੍ਹਾਂ ਕੀਤੀ ਜਾ ਸਕਦੀ ਹੈ ਹੈਰੋਇਨ ਸੁੱਟਣ ਦੀ ਤਿਆਰੀ
ਕਈ ਵਾਰ ਪਾਕਿਸਤਾਨ ਤੋਂ ਪਲਾਸਟਿਕ ਦੀਆਂ ਬੋਤਲਾਂ ਜਾਂ ਟਰੱਕ ਦੇ ਟਾਇਰ ਦੀਆਂ ਟਿਊਬਾਂ 'ਚ ਲੁਕਾ ਕੇ ਭਾਰਤ ਭੇਜੀ ਜਾਂਦੀ ਹੈਰੋਇਨ ਰਾਵੀ ਦਰਿਆ ਰਾਹੀਂ ਕਈ ਵਾਰ ਫੜੀ ਜਾ ਚੁੱਕੀ ਹੈ। ਪਾਕਿਸਤਾਨੀ ਤਸਕਰ ਵੀ ਕੰਡਿਆਲੀ ਤਾਰ ਵਿੱਚ ਪਲਾਸਟਿਕ ਦੀਆਂ ਪਾਈਪਾਂ ਨੂੰ ਫ਼ਸਾ ਕੇ ਹੈਰੋਇਨ ਦੀ ਖੇਪ ਭਾਰਤ 'ਚ ਸੁੱਟਦੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।