ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਨਹੀਂ ਸਜਿਆ ਸਿਰ ''ਤੇ ਤਾਜ, ਅਜੇ ਕਰਨੇ ਪੈਣਗੇ ਮਿੰਨਤਾਂ-ਤਰਲੇ

Saturday, Jul 28, 2018 - 07:03 PM (IST)

ਇਸਲਾਮਾਬਾਦ— ਪਾਕਿਸਤਾਨ ਦੀਆਂ ਆਮ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉਭਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਲੋੜੀਂਦਾ ਬਹੁਮਤ ਹਾਸਲ ਕਰਨ ਲਈ ਛੋਟੇ ਦਲਾਂ ਤੇ ਆਜ਼ਾਦ ਉਮੀਦਵਾਰਾਂ ਤੋਂ ਸਮਰਥਨ ਹਾਸਲ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਦੀ ਪਾਰਟੀ 25 ਜੁਲਾਈ ਨੂੰ 272 ਸਥਾਨਕ ਨੈਸ਼ਲਨ ਅਸੈਂਬਲੀ ਸੀਟਾਂ 'ਚੋਂ 116 ਸੀਟਾਂ ਹਾਸਲ ਕੀਤੀਆਂ ਹਨ ਪਰ ਸਰਕਾਰ ਬਣਾਉਣ ਲਈ 137 ਸੀਟਾਂ ਦੇ ਅੰਕੜੇ ਤੋਂ ਅਜੇ ਵੀ 21 ਸੀਟਾਂ ਪਿੱਛੇ ਰਹਿ ਗਈ ਹੈ।
ਨੈਸ਼ਨਲ ਅਸੈਂਬਲੀ 'ਚ ਕੁੱਲ 342 ਸੀਟਾਂ ਹਨ, ਜਿਨ੍ਹਾਂ 'ਤੋਂ 272 ਸੀਟਾਂ 'ਤੇ ਚੋਣ ਹੁੰਦੀ ਹੈ। 60 ਸੀਟਾਂ ਔਰਤਾਂ ਲਈ ਤੇ 10 ਸੀਟਾਂ ਘੱਟ ਗਿਣਤੀਆਂ ਦੇ ਲਈ ਰਾਖਵੀਆਂ ਹਨ। 25 ਜੁਲਾਈ ਨੂੰ ਹੋਈਆਂ ਚੋਣਾਂ 'ਚ 2 ਸੀਟਾਂ 'ਤੇ ਚੋਣਾਂ ਨਹੀਂ ਹੋਈਆਂ। ਪਾਕਿਸਤਾਨ 'ਚ ਸੰਭਾਵਿਤ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲੋੜੀਂਦਾ ਬਹੁਮਤ ਹਾਸਲ ਕਰਨ ਲਈ ਛੋਟੇ ਦਲਾਂ ਤੇ ਆਜ਼ਾਦ ਉਮੀਦਵਾਰਾਂ ਦਾ ਸਹਾਰਾ ਲੈਣਾ ਹੋਵੇਗਾ ਕਿਉਂਕਿ ਦੂਜੇ ਨੰਬਰ 'ਤੇ ਰਹਿਣ ਵਾਲੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਤੇ ਤੀਜੇ ਨੰਬਰ 'ਤੇ ਰਹਿਣ ਵਾਲੀ ਪਾਕਿਸਤਾਨ ਪੀਪਲਸ ਪਾਰਟੀ ਤੋਂ ਇਲਾਵਾ ਕਈ ਅਜਿਹੇ ਛੋਟੇ ਸਿਆਸੀ ਦਲ ਚੋਣਾਂ 'ਚ ਵੱਡੇ ਪੈਮਾਨੇ 'ਤੇ ਧੋਖਾਧੜੀ ਤੇ ਫੌਜ ਦੀ ਦਖਲ ਦਾ ਦੋਸ਼ ਲਗਾ ਕੇ ਸਖਤ ਵਿਰੋਧ ਜਤਾ ਰਹੇ ਹਨ।
ਖਾਨ ਦੀ ਪਾਰਟੀ ਨੂੰ 1 ਕਰੋੜ 60 ਲੱਖ 86 ਹਜ਼ਾਰ ਤੋਂ ਜ਼ਿਆਦਾ ਵੋਟ ਮਿਲੇ ਜਦਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਨੂੰ 1 ਕਰੋੜ 20 ਲੱਖ 89 ਹਜ਼ਾਰ ਵੋਟ ਮਿਲੇ ਤੇ ਉਹ ਦੂਜੇ ਸਥਾਨ 'ਤੇ ਰਹੀ। ਨਵਾਜ਼ ਦੀ ਪਾਰਟੀ ਨੂੰ 64 ਸੀਟਾਂ ਹਾਸਲ ਹੋਈਆਂ ਹਨ ਤੇ ਪਾਕਿਸਤਾਨ ਪੀਪਲਸ ਪਾਰਟੀ ਨੂੰ 43 ਸੀਟਾਂ ਮਿਲੀਆਂ ਹਨ। ਇਹੀ ਕਾਰਨ ਹੈ ਕਿ ਨਵਾਜ਼ ਦੀ ਪਾਰਟੀ ਨੂੰ ਆਪਣੀ ਸਰਕਾਰ ਦੇ ਗਠਨ 'ਚ ਛੋਟੀਆਂ-ਛੋਟੀਆਂ ਸਹਿਯੋਗੀ ਪਾਰਟੀਆਂ ਦੇ ਸਮਰਥਨ ਦੀ ਲੋੜ ਹੋਵੇਗੀ, ਜਿਨ੍ਹਾਂ ਨਾਲ ਗੱਲਬਾਤ ਦੀ ਪ੍ਰਕਿਰਿਆ ਅੱਜ ਤੇਜ਼ ਹੋ ਗਈ ਹੈ। ਇਮਰਾਨ ਨੂੰ ਫੌਜੀ ਸਹਿਯੋਗ ਦੇ ਦੋਸ਼ਾਂ ਨੂੰ ਜੇਕਰ ਸਹੀ ਮੰਨਿਆ ਜਾਵੇ ਤਾਂ ਉਨ੍ਹਾਂ ਨੂੰ ਸਮਰਥਨ ਹਾਸਲ ਕਰਨ ਤੇ ਅਸੈਂਬਲੀ 'ਚ ਆਪਣੇ ਬਹੁਮਤ ਨੂੰ ਸਾਬਿਤ ਕਰਨ 'ਚ ਕੋਈ ਖਾਸ ਪਰੇਸ਼ਾਨੀ ਨਹੀਂ ਹੋਵੇਗੀ।


Related News