ਈਰਾਨ-ਸਾਊਦੀ 'ਚ ਤਣਾਅ ਘੱਟ ਕਰਨ ਲਈ ਤੇਹਰਾਨ ਰਵਾਨਾ ਹੋਏ ਇਮਰਾਨ

Sunday, Oct 13, 2019 - 01:43 PM (IST)

ਈਰਾਨ-ਸਾਊਦੀ 'ਚ ਤਣਾਅ ਘੱਟ ਕਰਨ ਲਈ ਤੇਹਰਾਨ ਰਵਾਨਾ ਹੋਏ ਇਮਰਾਨ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਈਰਾਨ ਅਤੇ ਸਾਊਦੀ ਅਰਬ ਵਿਚਾਲੇ ਤਣਾਅ ਘੱਟ ਕਰਨ ਵਿਚ ਮਦਦ ਕਰਨ ਲਈ ਐਤਵਾਰ ਨੂੰ ਇਕ ਦਿਨ ਦੀ ਯਾਤਰਾ 'ਤੇ ਤੇਹਰਾਨ ਰਵਾਨਾ ਹੋਏ। ਸਾਊਦੀ ਅਰਬ ਦੀ ਅਗਵਾਈ ਵਾਲੇ ਮਿਲਟਰੀ ਗਠਜੋੜ ਵੱਲੋਂ 2015 ਵਿਚ ਯਮਨ 'ਤੇ ਹਮਲੇ ਸ਼ੁਰੂ ਕਰਨ ਅਤੇ 2016 ਵਿਚ ਇਕ ਪ੍ਰਮੁੱਖ ਸ਼ੀਆ ਧਾਰਮਿਕ ਨੇਤਾ ਦੀ ਹੱਤਿਆ ਦੇ ਬਾਅਦ ਤੋਂ ਹੀ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਜਾਰੀ ਹੈ। ਈਰਾਨ ਅਤੇ ਸਾਊਦੀ ਅਰਬ ਉਸ ਸਮੇਂ ਯੁੱਧ ਦੀ ਕਗਾਰ 'ਤੇ ਪਹੁੰਚ ਗਏ ਸਨ ਜਦੋਂ ਈਰਾਨ ਨੇ ਖਾੜੀ ਦੇਸ਼ ਦੇ ਤੇਲ ਪਲਾਂਟਾਂ 'ਤੇ 14 ਸਤੰਬਰ ਨੂੰ ਹਮਲਾ ਕਰ ਦਿੱਤਾ ਸੀ।

ਸਾਊਦੀ ਅਰਬ ਅਤੇ ਉਸ ਦੇ ਸਾਥੀਆਂ ਨੇ ਹਮਲੇ ਲਈ ਈਰਾਨ ਨੂੰ ਦੋਸ਼ ਦਿੱਤਾ ਸੀ। ਉੱਥੇ 11 ਅਕਤੂਬਰ ਨੂੰ ਈਰਾਨ ਦੀ ਮਲਕੀਅਤ ਵਾਲੇ ਇਕ ਤੇਲ ਟੈਂਕਰ 'ਤੇ ਸਾਊਦੀ ਅਰਬ ਤੱਟ ਦੇ ਨੇੜੇ ਲਾਲ ਸਾਗਰ ਵਿਚ ਹਮਲਾ ਹੋਇਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ,''ਖੇਤਰ ਵਿਚ ਸ਼ਾਂਤੀ ਅਤੇ ਸੁਰੱਖਿਆ ਨੂੰ ਵਧਾਵਾ ਦੇਣ ਦੀ ਆਪਣੀ ਪਹਿਲ ਦੇ ਤਹਿਤ ਪੀ.ਐੱਮ. ਇਮਰਾਨ ਖਾਨ 13 ਅਕਤੂਬਰ ਨੂੰ ਈਰਾਨ ਦੋ ਦੌਰੇ 'ਤੇ ਜਾਣਗੇ।'' ਮੰਤਰਾਲੇ ਨੇ ਦੱਸਿਆ ਕਿ ਇਸ ਦੌਰੇ ਵਿਚ ਇਮਰਾਨ ਸਰਬਉੱਚ ਨੇਤਾ ਅਯਾਤੁੱਲਾ ਅਲੀ ਖਮਨੇਈ ਅਤੇ ਰਾਸ਼ਟਰਪਤੀ ਹਸਨ ਰੂਹਾਨੀ ਸਮੇਤ ਈਰਾਨ ਦੇ ਕਈ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਖਾੜੀ ਵਿਚ ਸ਼ਾਂਤੀ ਅਤੇ ਸੁਰੱਖਿਆ ਨਾਲ ਜੁੜੇ ਮੁੱਦਿਆਂ ਦੇ ਇਲਾਵਾ ਦੋ-ਪੱਖੀ ਮੁੱਦਿਆਂ ਅਤੇ ਮਹੱਤਵਪੂਰਨ ਖੇਤਰੀ ਘਟਨਾਵਾਂ 'ਤੇ ਵੀ ਚਰਚਾ ਹੋਵੇਗੀ।


author

Vandana

Content Editor

Related News