ਕੰਗਾਲ ਪਾਕਿ 'ਚ ਭੁੱਖ ਨਾਲ ਮਰ ਰਹੇ ਲੋਕ! ਸਰਕਾਰ ਨੇ ਲਗਜ਼ਰੀ ਵਾਹਨਾਂ 'ਤੇ ਖ਼ਰਚ ਕੀਤੇ 259 ਕਰੋੜ ਰੁਪਏ
Tuesday, Jan 24, 2023 - 12:34 PM (IST)
ਇਸਲਾਮਾਬਾਦ (ਭਾਸ਼ਾ) – ਕੰਗਾਲ ਹੋਣ ਕੰਢੇ ਖੜ੍ਹੇ ਪਾਕਿਸਤਾਨ ਨੇ ਵਿਦੇਸ਼ੀ ਮੁਦਰਾ ਭੰਡਾਰ ’ਚ ਭਾਰੀ ਗਿਰਾਵਟ ਦਰਮਿਆਨ ਬੀਤੇ 6 ਮਹੀਨਿਆਂ ਦੌਰਾਨ 1.2 ਅਰਬ ਡਾਲਰ (259 ਅਰਬ ਰੁਪਏ) ਮਹਿੰਗੀਆਂ ਕਾਰਾਂ, ਅਤਿ-ਆਧੁਨਿਕ ਇਲੈਕਟ੍ਰਿਕ ਵਾਹਨਾਂ ਅਤੇ ਉਨ੍ਹਾਂ ਦੇ ਸਪੇਅਰ ਪਾਰਟਸ ਵਰਗੀਆਂ ਵਸਤਾਂ ਦੇ ਇੰਪੋਰਟ ’ਤੇ ਖਰਚ ਕੀਤੇ ਹਨ। ਇਕ ਰਿਪੋਰਟ ’ਚ ਇਹ ਦੱਸਿਆ ਗਿਆ ਹੈ। ਦੇਸ਼ ਭਾਰੀ ਵਿੱਤੀ ਸੰਕਟ ’ਚੋਂ ਲੰਘ ਰਿਹਾ ਹੈ। ਉਸ ਦਾ ਵਿਦੇਸ਼ੀ ਭੰਡਾਰ ਘੱਟ ਹੋ ਕੇ 4 ਅਰਬ ਡਾਲਰ ਰਹਿ ਗਿਆ ਹੈ, ਜਿਸ ਕਾਰਣ ਕੇਂਦਰੀ ਬੈਂਕ ਨੂੰ ਜ਼ਰੂਰੀ ਵਸਤਾਂ ਦੇ ਇੰਪੋਰਟ ਨੂੰ ਵੀ ਘੱਟ ਕਰਨਾ ਪਿਆ ਹੈ।
ਇਹ ਵੀ ਪੜ੍ਹੋ : ਦੁਨੀਆ ਦੇ ਟਾਪ 10 ਅਮੀਰਾਂ ਦੀ ਸੂਚੀ 'ਚੋਂ ਬਾਹਰ ਹੋਏ ਮੁਕੇਸ਼ ਅੰਬਾਨੀ, ਜਾਣੋ ਕੌਣ ਹੈ ਨੰਬਰ-1
‘ਦਿ ਨਿਊਜ਼’ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੀ ਤੁਲਣਾ ’ਚ ਇਸ ਸਾਲ ਟ੍ਰਾਂਸਪੋਰਟ ਵਾਹਨਾਂ ਅਤੇ ਹੋਰ ਵਸਤਾਂ ਦੇ ਇੰਪੋਰਟ ’ਚ ਕਟੌਤੀ ਕਰਨ ਦੇ ਬਾਵਜੂਦ ਅਰਥਵਿਵਸਥਾ ਮਹਿੰਗੀਆਂ ਲਗਜ਼ਰੀ ਗੱਡੀਆਂ ਅਤੇ ਗੈਰ-ਜ਼ਰੂਰੀ ਵਸਤਾਂ ਦੀ ਖਰੀਦ ’ਤੇ ਹੋਣ ਵਾਲੇ ਖਰਚ ਕਾਰਣ ਦਬਾਅ ’ਚ ਹੈ। ਇਨ੍ਹਾਂ ਛੇ ਮਹੀਨਿਆਂ ਦੌਰਾਨ ਪਾਕਿਸਤਾਨ ਨੇ 53.05 ਕਰੋੜ ਡਾਲਰ (118.2 ਅਰਬ ਰੁਪਏ) ਵਿਚ ਪੂਰੀ ਤਰ੍ਹਾਂ ਤਿਆਰ ਇਕਾਈਆਂ (ਸੀ. ਬੀ. ਯੂ.), ਵੱਖ-ਵੱਖ ਆਟੋ ਪਾਰਟਸ ’ਚ ਲਿਆਂਦੇ ਗਏ ਉਤਪਾਦ (ਸੀ. ਕੇ. ਡੀ./ਐੱਸ. ਕੇ. ਡੀ.) ਦੀ ਖਰੀਦ ਕੀਤੀ।
ਇਕੱਲੇ ਦਸੰਬਰ ’ਚ ਹੀ ਟ੍ਰਾਂਸਪੋਰਟ ਖੇਤਰ ਲਈ 14.07 ਕਰੋੜ ਡਾਲਰ ਦਾ ਇੰਪੋਰਟ ਕੀਤਾ ਗਿਆ, ਜਿਸ ’ਚ 4.75 ਕਰੋੜ ਡਾਲਰ ’ਚ ਕਾਰਾਂ ਦਾ ਇੰਪੋਰਟ ਹੋਇਆ। ਅਖਬਾਰ ਮੁਤਾਬਕ ਆਰਥਿਕ ਸੰਕਟ ਦੇ ਬਾਵਜੂਦ ਮੌਜੂਦਾ ਸਰਕਾਰ ਨੇ ਮਹਿੰਗੀਆਂ ਕਾਰਾਂ ਦੇ ਇੰਪੋਰਟ ਤੋਂ ਪਾਬੰਦੀ ਹਟਾ ਲਈ ਹੈ ਅਤੇ ਇਹ ਡਾਲਰ ’ਚ ਖਰਚ ਦਾ ਪ੍ਰਮੁੱਖ ਕਾਰਣ ਬਣ ਗਿਆ ਹੈ।
ਇਹ ਵੀ ਪੜ੍ਹੋ : ਕਰਜ਼ੇ ਦੀ ਦਲਦਲ 'ਚ ਧੱਸ ਰਹੇ ਦੇਸ਼ ਦੇ 30 ਸੂਬੇ, ਵਿਕਾਸ ਦੇ ਨਾਂ 'ਤੇ ਧੜਾਧੜ ਲੈ ਰਹੇ ਕਰਜ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।