ਪਾਕਿ : ਏਅਰਪੋਰਟ ’ਤੇ ਕੁੜੀ ਨੂੰ ਪ੍ਰੇਸ਼ਾਨ ਕਰਨ ਵਾਲਾ ਅਧਿਕਾਰੀ ਮੁਅੱਤਲ
Thursday, Mar 25, 2021 - 01:08 PM (IST)
ਕਰਾਚੀ (ਬਿਊਰੋ): ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ ਆਈ.ਏ.) ਨੇ ਕਰਾਚੀ ਦੇ ਜਿੱਨਾਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਕੁੜੀ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਆਪਣੇ ਇਕ ਇਮੀਗ੍ਰੇਸ਼ਨ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਸੋਮਵਾਰ ਸ਼ਾਮ ਨੂੰ ਬਹਿਰੀਨ ਤੋਂ ਆਈ ਕੁੜੀ ਨੂੰ ਸੁਰੱਖਿਆ ਅਧਿਕਾਰੀ ਨੇ ਤੰਗ-ਪ੍ਰੇਸ਼ਾਨ ਕੀਤਾ। ਕੁੜੀ ਦਾ ਦੋਸ਼ ਹੈ ਕਿ ਐੱਫ. ਆਈ. ਏ. ਅਧਿਕਾਰੀ ਨੇ ਉਸ ਤੋਂ ਉਸ ਦਾ ਨੰਬਰ ਅਤੇ ਮਠਿਆਈ ਮੰਗੀ। ਮਾਮਲਾ ਸਾਹਮਣ ਆਉਣ ਤੋਂ ਬਾਅਦ ਪਾਕਿਸਤਾਨੀ ਜਾਂਚ ਏਜੰਸੀ ਨੇ ਕੁੜੀ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਵਿਚ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ - ਪ੍ਰਿੰਸ ਹੈਰੀ ਕਰਨਗੇ ਨੌਕਰੀ, ਸਟਾਰਟ ਅੱਪ 'ਚ ਸੰਭਾਲਣਗੇ ਚੀਫ ਇਮਪੈਕਟ ਅਫਸਰ ਦਾ ਅਹੁਦਾ
ਉੱਥੇ ਮੌਜੂਦ ਲੋਕਾਂ ਨੇ ਘਟਨਾ ਨੂੰ ਕੈਮਰੇ ’ਚ ਕੈਦ ਕਰ ਲਿਆ ਸੀ ਅਤੇ ਇਮੀਗ੍ਰੇਸ਼ਨ ਅਧਿਕਾਰੀ ਵੀ ਪੁੱਛੇ ਗਏ ਸਵਾਲਾਂ ਦਾ ਸਾਫ ਤੌਰ ’ਤੇ ਜਵਾਬ ਨਹੀਂ ਦੇ ਸਕਿਆ। ਅਧਿਕਾਰੀ ਨੇ ਕਿਹਾ ਕਿ ਉਸ ਨੇ ਤਾਂ ਮਜ਼ਾਕ ਵਿਚ ਹੀ ਮਠਿਆਈ ਮੰਗੀ ਸੀ ਅਤੇ ਲਿਸਟ ਵਿਚ ਲਿਖਣ ਲਈ ਨੰਬਰ ਮੰਗ ਰਿਹਾ ਸੀ। ਇਸ ਸਾਰੇ ਮਾਮਲੇ ਨਾਲ ਐੱਫ.ਆਈ.ਏ. ਮਜ਼ਾਕ ਦੀ ਪਾਤਰ ਬਣ ਗਈ ਹੈ। ਐੱਫ.ਆਈ.ਏ. ਸਿੰਧ ਦੇ ਨਿਰਦੇਸ਼ਕ ਆਮਿਰ ਫਾਰੂਕੀ ਨੇ ਮੰਗਲਵਾਰ ਨੂੰ ਮਾਮਲੇ 'ਤੇ ਨੋਟਿਸ ਲਿਆ ਅਤੇ ਇਮੀਗ੍ਰੇਸ਼ਨ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ। ਉਹਨਾਂ ਨੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ।