ਨਵਾਜ਼ ਸ਼ਰੀਫ ਦੀਆਂ ਮੁਸ਼ਕਲਾਂ ਵਧੀਆਂ, ਪਾਕਿ ਹਾਈ ਕੋਰਟ ਨੇ ਜਾਰੀ ਕੀਤੇ ਇਹ ਆਦੇਸ਼

09/18/2020 2:10:38 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਭ੍ਰਿਸ਼ਟਾਚਾਰ ਦੇ ਦੋਸ਼ੀ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਪਾਕਿਸਤਾਨ ਦੀ ਇਕ ਹਾਈ ਕੋਰਟ ਨੇ ਵਿਦੇਸ਼ ਸਕੱਤਰ ਨੂੰ ਵੀਰਵਾਰ ਨੂੰ ਆਦੇਸ਼ ਦਿੱਤਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ 22 ਸਤੰਬਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਲਾਹੌਰ ਹਾਈ ਕੋਰਟ ਨੇ ਸ਼ਰੀਫ (70) ਨੂੰ ਇਲਾਜ ਕਰਾਉਣ ਲਈ ਚਾਰ ਹਫਤੇ ਦੇ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ, ਜਿਸ ਦੇ ਬਾਅਦ ਸ਼ਰੀਫ ਪਿਛਲੇ ਸਾਲ ਨਵੰਬਰ ਤੋਂ ਲੰਡਨ ਵਿਚ ਹਨ।

ਪੜ੍ਹੋ ਇਹ ਅਹਿਮ ਖਬਰ- ਯੂ.ਕੇ ਵਲੋਂ ਆਪਣੇ ਨਾਗਰਿਕਾਂ ਨੂੰ ਚੀਨ ਨਾ ਜਾਣ ਦੀ ਚਿਤਾਵਨੀ

ਸ਼ਰੀਫ ਦੀ ਬੇਟੀ ਮਰਿਅਮ ਅਤੇ ਜਵਾਈ ਮੁਹੰਮਦ ਸਫਦਰ ਨੂੰ 6 ਜੂਨ, 2018 ਨੂੰ ਅਵੈਨਫੀਲਡ ਜਾਇਦਾਦਾਂ ਦੇ ਮਾਮਲੇ ਵਿਚ ਦੇਸ਼ੀ ਠਹਿਰਾਇਆ ਗਿਆ ਸੀ। ਸਾਬਕਾ ਪੀ.ਐੱਮ. ਨੂੰ ਦਸੰਬਰ 2018 ਵਿਚ ਅਲ-ਅਜੀਜ਼ੀਆ ਸਟੀਲ ਮਿਲਜ਼ ਮਾਮਲੇ ਵਿਚ ਵੀ 7 ਸਾਲ ਕੈਦ ਦੀ ਸਜ਼ਾ ਸੁਣਾਈ  ਗਈ ਸੀ। ਪਰ ਉਹ ਦੋਵੇਂ ਹੀ ਮਾਮਲਿਆਂ ਵਿਚ ਜਮਾਨਤ 'ਤੇ ਰਿਹਾਅ ਹੋ ਗਏ ਅਤੇ ਉਹਨਾਂ ਨੂੰ ਇਲਾਜ ਦੇ ਲਈ ਲੰਡਨ ਜਾਣ ਦੀ ਵੀ ਇਜਾਜ਼ਤ ਮਿਲ ਗਈ। ਇਸਲਾਮਾਬਾਦ ਹਾਈ ਕੋਰਟ ਨੇ ਮੰਗਲਵਾਰ ਨੂੰ ਸ਼ਰੀਫ ਦੇ ਖਿਲਾਫ਼ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਸੀ। ਉੱਥੇ ਦੂਜੇ ਪਾਸੇ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦੇਸ਼ ਛੱਡਣ ਅਤੇ ਇਲਾਜ ਦੇ ਲਈ ਬ੍ਰਿਟੇਨ ਜਾਣ ਦੀ ਇਜਾਜ਼ਤ ਦੇਣਾ ਇਕ ਗਲਤੀ ਸੀ। ਉਹਨਾਂ ਦੀ ਸਰਕਾਰ ਨੂੰ ਇਸ ਫੈਸਲੇ 'ਤੇ ਅਫਸੋਸ ਹੈ।


Vandana

Content Editor

Related News