ਪਾਕਿਸਤਾਨ ਨੇ ISI ਦੇ ਸੀਨੀਅਰ ਅਫ਼ਸਰ ਨੂੰ ਕਰਤਾਰਪੁਰ ਕਾਰੀਡੋਰ ਦਾ CEO ਕੀਤਾ ਨਿਯੁਕਤ

Friday, Jan 13, 2023 - 04:51 AM (IST)

ਪਾਕਿਸਤਾਨ ਨੇ ISI ਦੇ ਸੀਨੀਅਰ ਅਫ਼ਸਰ ਨੂੰ ਕਰਤਾਰਪੁਰ ਕਾਰੀਡੋਰ ਦਾ CEO ਕੀਤਾ ਨਿਯੁਕਤ

ਇੰਟਰਨੈਸ਼ਨਲ ਡੈਸਕ : ਕਰਤਾਰਪੁਰ ਕਾਰੀਡੋਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਥੇ ਪਾਕਿਸਤਾਨ ਸਰਕਾਰ ਨੇ ਆਪਣੀ ਖੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਦੇ ਇਕ ਸੀਨੀਅਰ ਅਫ਼ਸਰ ਨੂੰ ਕਰਤਾਰਪੁਰ ਕਾਰੀਡੋਰ ਦੇ ਪਾਕਿਸਤਾਨ ਵਾਲੇ ਪਾਸੇ ਗੁਰਦੁਆਰਾ ਦਰਬਾਰ ਸਾਹਿਬ ਦੇ ਮਾਮਲਿਆਂ ਦਾ ਪ੍ਰਬੰਧਨ ਕਰਨ ਵਾਲੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ.ਐੱਮ.ਯੂ.) ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਯੁਕਤ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਮਨਾਉਣ ਲਈ ‘ਭਾਰਤ ਜੋੜੋ ਯਾਤਰਾ’ ਵਿਚਾਲੇ ਛੱਡ ਕੇ ਗਏ ਰਾਹੁਲ ਗਾਂਧੀ

ਹਾਲਾਂਕਿ ਪਾਕਿਸਤਾਨ ਲਈ ਸਰਹੱਦ ਪਾਰ ਘੱਟਗਿਣਤੀ ਭਾਈਚਾਰੇ ਦੇ ਮਾਮਲਿਆਂ ਵਿਚ ‘ਦਖਲ ਅਤੇ ਪ੍ਰਬੰਧਨ’ ਕਰਨ ਲਈ ਆਈ.ਐੱਸ.ਆਈ. ਦੇ ਸੀਨੀਅਰ ਅਧਿਕਾਰੀਆਂ ਨੂੰ ਨਿਯੁਕਤ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਆਈ. ਐੱਸ. ਆਈ. ਮੁਖੀ ਜਾਵੇਦ ਨਾਸਿਰ ਧਾਰਮਿਕ ਯਾਤਰਾ ’ਤੇ ਪਾਕਿਸਤਾਨ ਜਾਣ ਵਾਲੇ ਲੋਕਾਂ ਦੇ ‘ਸਾਫਟ ਟਾਰਗੈੱਟ’ ਦੀ ਭਾਲ ਕਰਨ ਲਈ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦੀ ਅਗਵਾਈ ਕਰ ਰਿਹਾ ਸੀ। ਉੱਚ ਪੱਧਰੀ ਸੂਤਰਾਂ ਅਨੁਸਾਰ ਉਪ ਸਕੱਤਰ (ਪ੍ਰਸ਼ਾਸਨ) ਈ. ਟੀ. ਪੀ. ਬੀ. ਵੱਲੋਂ 11 ਜਨਵਰੀ ਨੂੰ ਇਕ ਨੋਟੀਫਿਕੇਸ਼ਨ ਨੰਬਰ 212 ਜਾਰੀ ਕਰ ਆਈ. ਐੱਸ. ਆਈ. ਦੇ ਸੀਨੀਅਰ ਅਫ਼ਸਰ ਮੁਹੰਮਦ ਅਬੂ ਬਕਰ ਆਫਤਾਬ ਕੁਰੈਸ਼ੀ ਨੂੰ ਕਰਤਾਰਪੁਰ ਕਾਰੀਡੋਰ ਦੇ ਪੀ. ਐੱਮ. ਯੂ. ਦੇ ਸੀ. ਈ. ਓ. ਵਜੋਂ ਤਿੰਨ ਸਾਲਾਂ ਦੀ ਮਿਆਦ ਲਈ ਨਿਯੁਕਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : JDU ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਦਾ ਦਿਹਾਂਤ, 75 ਸਾਲ ਦੀ ਉਮਰ ’ਚ ਲਏ ਆਖਰੀ ਸਾਹ

ਇਕ ISI ਅਫ਼ਸਰ ਦੇ ਨਾਲ-ਨਾਲ ਇਕ ਗ਼ੈਰ-ਸਿੱਖ ਨੂੰ ਪੀ. ਐੱਮ. ਯੂ. ਦੇ ਮੁਖੀ ਵਜੋਂ ਨਿਯੁਕਤ ਕੀਤੇ ਜਾਣ ਦੀ ਅੰਤਰਰਾਸ਼ਟਰੀ ਸਿੱਖ ਭਾਈਚਾਰੇ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ, ਜਿਸ ਦਾ ਵਿਚਾਰ ਹੈ ਕਿ ਇਕ ਗ਼ੈਰ-ਸਿੱਖ ਧਾਰਮਿਕ ਮਾਮਲਿਆਂ ਦੇ ਸਬੰਧ ਵਿਚ ‘ਸਹੀ’ ਫੈਸਲੇ ਨਹੀਂ ਲੈ ਸਕਦਾ। ISI ਦਾ ਅਫ਼ਸਰ ਹੋਣ ਦੇ ਨਾਲ-ਨਾਲ ਉਹ PMU ਦੇ ਪਲੇਟਫਾਰਮ ਦੀ ਵਰਤੋਂ ਭਾਰਤ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਲਈ ਕਰ ਸਕਦਾ ਹੈ। ਇਸ ਤੋਂ ਪਹਿਲਾਂ 2021 ’ਚ ਪਾਕਿਸਤਾਨੀ ਸਰਕਾਰ ਨੇ ਇਕ ਸਾਬਕਾ ਫੌਜੀ ਬ੍ਰਿਗੇਡੀਅਰ ਮੁਹੰਮਦ ਲਤੀਫ ਨੂੰ ਪੀ.ਐੱਮ.ਯੂ. ਦੇ ਪਹਿਲੇ ਸੀ.ਈ.ਓ. ਵਜੋਂ ਨਿਯੁਕਤ ਕੀਤਾ ਸੀ, ਜਿਸ ਦੀ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ ਸੀ, ਜੋ ਚਾਹੁੰਦੇ ਸਨ ਕਿ ਇਕ ਸਿੱਖ ਪੀ.ਐੱਮ.ਯੂ. ਦੇ ਮਾਮਲਿਆਂ ਦੀ ਮੈਨੇਜਮੈਂਟ ਕਰੇ।

ਹਾਲਾਂਕਿ ਪਾਕਿਸਤਾਨ ਸਰਕਾਰ ਵੱਲੋਂ ਕਥਿਤ ਤੌਰ ’ਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਰਾਣਾ ਸ਼ਾਹਿਦ ਨੂੰ ਪੀ.ਐੱਮ.ਯੂ. ਦੇ ਨਵੇਂ ਸੀ.ਈ.ਓ. ਵਜੋਂ ਨਿਯੁਕਤ ਕੀਤਾ ਗਿਆ ਸੀ। ਹਾਲ ਹੀ ’ਚ ਰਾਣਾ ਸ਼ਾਹਿਦ ਨੂੰ ਵੀ ਹਟਾ ਦਿੱਤਾ ਗਿਆ ਸੀ ਅਤੇ ਪੀ.ਐੱਮ.ਯੂ. ਦਾ ਵਾਧੂ ਚਾਰਜ ਵਧੀਕ ਸਕੱਤਰ, ਈ.ਟੀ.ਪੀ.ਬੀ. ਸਨੌਲਾ ਖਾਨ ਨੂੰ ਦਿੱਤਾ ਗਿਆ ਸੀ। ਇਕ ਗ਼ੈਰ-ਸਿੱਖ ਨੂੰ ਸਿੱਖ ਮਰਿਆਦਾ (ਸਿੱਖ ਰਹਿਤ ਮਰਿਆਦਾ) ਦੀ ਸਮਝ ਨਹੀਂ ਸੀ, ਜਿਸ ਕਾਰਨ ਪਿਛਲੇ ਸਮੇਂ ’ਚ ਮਰਿਆਦਾ (ਸਿੱਖ ਰਹਿਤ ਮਰਿਆਦਾ) ਦੀ ਉਲੰਘਣਾ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ, ਜਿਵੇਂ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਦਿੱਤੇ ਗਏ ਪਿੰਨੀਆਂ ਦੇ ਪ੍ਰਸ਼ਾਦ ਦੀ ਪੈਕਿੰਗ ’ਤੇ ਪਾਕਿਸਤਾਨੀ ਬ੍ਰਾਂਡ ਦੀ ਸਿਗਰਟ ਦੀ ਫੋਟੋ ਛਾਪੀ ਗਈ, ਗੁਰਦੁਆਰਾ ਪਰਿਕਰਮਾ ’ਚ ਪਾਕਿ ਮਾਡਲਾਂ ਵੱਲੋਂ ਮਾਡਲਿੰਗ, ਕਰਤਾਰਪੁਰ ਕਾਰੀਡੋਰ ’ਚ ਜਸ਼ਨ-ਏ-ਬਹਾਰਾ ਮਨੋਰੰਜਨ ਪ੍ਰੋਗਰਾਮ ਦਾ ਆਯੋਜਨ ਤੇ ਪਰਿਕਰਮਾ ’ਚ ਸਾਈਕਲਿੰਗ ਆਦਿ ਕਰਨਾ।
 

 

 

 

 


author

Manoj

Content Editor

Related News