ਸਰਕਾਰੀ ਹੈਲੀਕਾਪਟਰਾਂ ਦੀ ਦੁਰਵਰਤੋਂ, ਨਵਾਜ਼ ਸ਼ਰੀਫ ਨੂੰ ਨੋਟਿਸ

10/06/2018 9:21:12 AM

ਇਸਲਾਮਾਬਾਦ – ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਸ ਦੇ ਪੁੱਤਰਾਂ ਨੂੰ ਸਰਕਾਰੀ ਹੈਲੀਕਾਪਟਰਾਂ ਦੀ ਵਰਤੋਂ ਕੀਤੇ ਜਾਣ ਦੇ ਮਾਮਲੇ ਵਿਚ ਨੋਟਿਸ ਜਾਰੀ ਕੀਤਾ ਹੈ। ਮੰਤਰੀ ਖਵਾਦ ਚੌਧਰੀ ਨੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ (ਜਵਾਬਦੇਹੀ ਮਾਮਲੇ) ਮਿਰਜ਼ਾ ਸ਼ਹਿਜ਼ਾਦ ਅਕਬਰ ਨੇ ਸ਼ੁੱਕਰਵਾਰ ਨੂੰ ਇਥੇ ਪ੍ਰੈੱਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ।

ਇਕ ਸਵਾਲ ਦੇ ਜਵਾਬ ਵਿਚ ਚੌਧਰੀ ਨੇ ਦੱਸਿਆ ਕਿ ਸੈਨੇਟਰ ਮੁਸ਼ਹਿਦਉੱਲਾ ਖਾਨ ਦੇ ਇਲਾਜ ਲਈ ਸਰਕਾਰੀ ਖਜ਼ਾਨੇ ਵਿਚੋਂ ਇਕ ਕਰੋੜ ਰੁਪਏ ਕੱਢੇ ਗਏ ਸਨ। ਅਕਬਰ ਨੇ ਦੱਸਿਆ ਕਿ ਸੰਪਤੀ ਵਸੂਲੀ ਇਕਾਈ ਦੇ ਮੈਂਬਰਾਂ ਨੇ ਸ਼ਰੀਫ ਦੀਆਂ  ਦੁਬਈ ਅਤੇ ਇੰਗਲੈਂਡ ਵਿਚ 10 ਤੋਂ ਵੱਧ ਜਾਇਦਾਦਾਂ ਦਾ ਪਤਾ ਲਾਇਆ ਹੈ। ਇਨ੍ਹਾਂ ਜਾਇਦਾਦਾਂ ਦੀ ਸੂਚੀ ਨੂੰ ਦੋ ਹਿੱਸਿਆਂ ਸਿਆਸੀ ਵਰਤੋਂ ਅਤੇ ਨਿੱਜੀ ਵਰਤੋਂ ਦੇ ਰੂਪ ਵਿਚ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ ਅਤੇ ਸੰਘੀ ਜਾਂਚ ਏਜੰਸੀ ਇਨ੍ਹਾਂ ਮਾਮਲਿਆਂ ਦੀ ਜਾਂਚ ਕਰੇਗੀ। 


Related News