ਪਾਕਿ ਫੈਡਰਲ ਸਰਕਾਰ 'ਚ 81,000 ਤੋਂ ਵੱਧ ਅਸਾਮੀਆਂ ਖਾਲੀ

03/12/2020 4:25:47 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਫੈਡਰਲ ਸਰਕਾਰ ਵਿਚ ਕੁੱਲ 663,234 ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ ਮੌਜੂਦਾ ਸਮੇਂ ਵਿਚ 81,000 ਤੋਂ ਜ਼ਿਆਦਾ ਖਾਲੀ ਸਨ। ਸਰਕਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ। ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ,''ਸਥਾਪਨਾ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਅੰਕੜਿਆਂ ਦੇ ਮੁਤਾਬਕ ਮਨਜ਼ੂਰਸ਼ੁਦਾ ਫੈਡਰਲ ਸਰਕਾਰੀ ਅਸਾਮੀਆਂ ਦੀ ਕੁੱਲ ਗਿਣਤੀ 663,234 ਸੀ ਪਰ ਇਹਨਾਂ ਅਸਾਮੀਆਂ ਲਈ 581,755 ਕਰਮਚਾਰੀ ਅਤੇ ਅਧਿਕਾਰੀ ਉਪਲਬਧ ਸਨ, ਜਿਹਨਾਂ ਵਿਚ ਕੁੱਲ 81,749 ਅਸਾਮੀਆਂ ਜਾਂ 12.29 ਫੀਸਦੀ ਦੇ ਖਾਲੀ ਹੋਣ ਦੀ ਰਿਪੋਰਟਾਂ ਮਿਲੀਆਂ ਹਨ।'' 

PunjabKesari

ਇਸੇ ਤਰ੍ਹਾਂ ਕੁੱਲ 399,265 ਕਰਮਚਾਰੀ, 206 ਆਟੋਨੋਮਜ਼ ਬੌਡੀਜ਼ ਅਤੇ 515,174 ਦੀ ਮਨਜ਼ੂਰਸ਼ੁਦਾ ਤਾਕਤ ਦੇ ਵਿਰੁੱਧ ਫੈਡਰਲ ਸਰਕਾਰ ਦੇ ਨਿਗਮਾਂ ਵਿਚ ਕੰਮ ਕਰ ਰਹੇ ਸਨ, ਜਿਸ ਵਿਚ 115,909 ਦੀ ਕਮੀ ਸੀ। ਬੀਤੇ ਸਾਲ ਵਿਚ 492,564 ਮਨਜ਼ੂਰਸ਼ੁਦਾ ਅਸਾਮੀਆਂ ਸਨ ਜਿਹਨਾਂ ਵਿਚੋਂ 397,487 'ਤੇ ਕਬਜ਼ੇ ਕੀਤੇ ਗਏ ਸਨ। ਇਹਨਾਂ ਮਨਜ਼ੂਰਸ਼ੁਦਾ ਬੌਡੀਆਂ ਵਿਚ 4.59 ਫੀਸਦੀ ਅਤੇ ਸਰਕਾਰੀ ਬੌਡੀਆਂ ਲਈ ਵਾਸਤਵਿਕ ਕਾਰਜਬਲ ਵਿਚ 0.45 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਪੁਲਸ ਮੁਖੀ ਨੇ ਅਣਖ ਖਾਤਰ ਮਾਰ ਸੁੱਟਿਆ ਭੈਣ ਦਾ ਪ੍ਰੇਮੀ, ਕੀਤਾ ਆਤਮ ਸਮਰਪਣ

ਇਹ ਇਸ ਤਰ੍ਹਾਂ ਹੈਕਿ ਜਨਤਕ ਖੇਤਰ ਦੀ ਰੋਜ਼ਗਾਰ ਦੀ ਸਥਿਤੀ ਪਿਛਲੇ 10 ਸਾਲਾਂ ਵਿਚ ਸਿਵਲ ਸੇਵਕਾਂ ਦੀ ਗਿਣਤੀ ਵਿਚ ਵਾਧਾ ਅਤੇ ਕਮੀ ਦਾ ਮਿਸ਼ਰਤ ਰੁਝਾਨ ਹੈ। ਜਨਤਕ ਖੇਤਰ ਵਿਚ ਨੌਕਰੀ ਦੇ ਮੌਕੇ ਲੱਗਭਗ 2009-10 ਤੋਂ 2018-19 ਦੇ ਵਿਚ ਲੱਗਭਗ ਉਤਰਾਅ-ਚੜਾਅ ਵਾਲੇ ਬਣੇ ਰਹੇ। ਭਾਵੇਂਕਿ ਪਿਛਲੇ 5 ਸਾਲਾਂ ਦੌਰਾਨ 2014-15 ਤੋਂ 2018-19 ਤੱਕ ਕਰਮਚਾਰੀਆਂ ਦੀ ਆਪਣੀ ਮਨਜ਼ੂਰੀ ਅਤੇ ਵਾਸਤਵਿਕ ਤਾਕਤ ਦੇ ਸੰਬੰਧ ਵਿਚ ਫੈਡਰਲ ਸਰਕਾਰ ਦਾ ਆਕਾਰ 6.17 ਫੀਸਦੀ ਅਤੇ 5.96 ਫੀਸਦੀ ਦੇ ਰੁਝਾਨ ਨੂੰ ਦਰਸਾਉਂਦਾ ਹੈ। ਕ੍ਰਮਵਾਰ ਇਸ ਵਿਚ ਫੈਡਰਲ ਸਰਕਾਰ ਵਿਚ 16,612 ਗੈਰ ਮੁਸਲਿਮ ਕਰਮਚਾਰੀ ਹਨ ਜਦਕਿ 14,989 ਈਸਾਈ, 297 ਅਹਿਮਦੀ, 1,073 ਹਿੰਦੂ (ਜਾਤੀ), 173 ਹਿੰਦੂ (ਗੈਰ-ਜਾਤੀ), 18 ਸਿੱਖ ਅਤੇ 62 ਹੋਰ ਧਰਮ ਦੇ ਹਨ।


Vandana

Content Editor

Related News