ਭ੍ਰਿਸ਼ਟਾਚਾਰ ਸੂਚਕ ਅੰਕ ''ਚ ਹੋਰ ਹੇਠਾਂ ਡਿੱਗਿਆ ਪਾਕਿਸਤਾਨ, 180 ਦੇਸ਼ਾ ''ਚੋਂ ਮਿਲਿਆ 140ਵਾਂ ਰੈਂਕ
Tuesday, Jan 25, 2022 - 08:37 PM (IST)
ਇਸਲਾਮਬਾਦ- ਟਰਾਂਸਪੈਰੇਂਸੀ ਇੰਟਰਨੈਸ਼ਨਲ ਦੀ ਰਿਪੋਰਟ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਨੂੰ ਇਕ ਹੋਹ ਵੱਡਾ ਝਟਕਾ ਦਿੱਤਾ ਹੈ। ਇਸ ਰਿਪੋਰਟ ਦੇ ਮੁਤਾਬਕ ਪਾਕਿਸਤਾਨ 2021 ਦੇ ਗਲੋਬਲ ਭ੍ਰਿਸ਼ਟਾਚਾਰ ਧਾਰਣਾ ਸੂਚਕ ਅੰਕ 'ਚ 16 ਪਾਇਦਾਨ ਹੇਠਾਂ ਡਿੱਗ ਗਿਆ ਹੈ ਤੇ 180 ਦੇਸ਼ਾਂ 'ਚੋਂ ਇਸ ਦਾ ਸਥਾਨ 140ਵਾਂ ਹੈ। ਇਹ ਗੱਲ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਸਰਕਾਰ ਦੇ ਲਈ ਵੱਡਾ ਝਟਕਾ ਹੈ ਜੋ ਇਕ ਸਾਫ-ਸੁਥਰੀ ਸ਼ਾਸਨ ਪ੍ਰਣਾਲੀ ਲਿਆਉਣ ਦੇ ਵਾਅਦੇ ਨਾਲ ਸੱਤਾ 'ਚ ਆਈ ਸੀ।
ਸੰਸਾਰਕ ਭ੍ਰਿਸ਼ਟਾਚਾਰ ਤੋਂ ਨਜਿੱਠਣ ਲਈ ਗਠਿਤ ਬਰਲਿਨ ਸਥਿਤ ਗ਼ੈਰ-ਲਾਭਕਾਰੀ ਸੰਗਠਨ ਵਲੋਂ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਨੀਆ ਭਰ 'ਚ ਭ੍ਰਿਸ਼ਟਾਚਾਰ ਦਾ ਪੱਧਰ ਸਥਿਰ ਹੈ ਤੇ 86 ਫ਼ੀਸਦੀ ਦੇਸ਼ਾਂ ਨੇ ਪਿਛਲੇ 10 ਸਾਲਾਂ 'ਚ ਬਹੁਤ ਘੱਟ ਜਾਂ ਕੋਈ ਤਰੱਕੀ ਨਹੀਂ ਕੀਤੀ ਹੈ। ਭ੍ਰਿਸ਼ਟਾਚਾਰ ਧਾਰਣਾ ਸੂਚਕ ਅੰਕ (ਸੀ ਪੀ. ਆਈ.) ਨੇ ਆਪਣੇ 2021 ਸੈਸ਼ਨ 'ਚ 180 ਦੇਸ਼ਾਂ ਤੇ ਖੇਤਰਾਂ ਨੂੰ ਜਨਤਕ ਖੇਤਰ ਦੇ ਭ੍ਰਿਸ਼ਟਾਚਾਰ ਦੇ ਉਨ੍ਹਾਂ ਦੇ ਕਥਿਤ ਪੱਧਰਾਂ ਦੇ ਆਧਾਰ 'ਤੇ ਸਿਫਰ (ਬਹੁਤ ਜ਼ਿਆਦਾ ਭ੍ਰਿਸ਼ਟ) ਤੋਂ 100 (ਬਹੁਤ ਸਾਫ) ਦੇ ਮਿਆਰ 'ਤੇ ਰੈਂਕ ਕਰਦਾ ਹੈ ਤੇ ਇਸ ਲਈ 13 ਮਾਹਰ ਅੰਦਾਜ਼ਾ ਲਾਉਣ ਤੇ ਉਦਯੋਗ ਅਧਿਕਾਰੀਆਂ ਦੇ ਸਰਵੇਖਣਾਂ ਦਾ ਇਸਤੇਮਾਲ ਕਰਦੇ ਹਨ।
2020 'ਚ ਪਾਕਿਸਤਾਨ ਦਾ ਸੀ. ਪੀ. ਆਈ. 31 ਸੀ ਤੇ 180 ਦੇਸ਼ਾਂ 'ਚ ਉਸ ਦਾ ਸਥਾਨ 124ਵਾਂ ਸੀ। ਟ੍ਰਾਂਸਪੈਰੇਂਸੀ ਇੰਟਰਨੈਸ਼ਨਲ ਦੇ ਮੁਤਾਬਕ ਦੇਸ਼ ਦਾ ਭ੍ਰਿਸ਼ਟਾਚਾਰ ਸਕੋਰ ਹੁਣ ਘੱਟ ਕੇ 28 ਹੋ ਗਿਆ ਹੈ ਜਦਕਿ ਇਹ ਸੂਚਕ ਅੰਕ 'ਚ ਕੁਲ 180 ਦੇਸ਼ਾਂ 'ਚ 140ਵੇਂ ਸਥਾਨ 'ਤੇ ਹੈ। ਤੁਲਨਾਤਮਕ ਰੂਪ 'ਚ ਭਾਰਤ ਦਾ ਸਕੋਰ 40 ਹੈ ਤੇ ਇਸ ਦਾ ਸਥਾਨ 85ਵਾਂ ਹੈ ਜਦਕਿ ਬੰਗਲਾਦੇਸ਼ ਦਾ ਸੀ. ਪੀ. ਆਈ 26 ਹੈ ਤੇ ਇਸ ਦਾ 147ਵਾਂ ਸਥਾਨ ਹੈ। ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਪਾਕਿਸਤਾਨ ਦੇ ਪ੍ਰਧਾਨਮੰਤਰੀ 'ਤੇ ਆਪਣੀ ਸਰਕਾਰ ਦੇ ਪ੍ਰਦਰਸ਼ਨ 'ਚ ਸੁਧਾਰ ਦਾ ਦਬਾਅ ਹੈ। ਜਵਾਬਦੇਹੀ 'ਤੇ ਉਸ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਭ੍ਰਿਸ਼ਟ ਤੱਤਾਂ ਨੂੰ ਕਾਨੂੰਨ ਦੇ ਦਾਇਰੇ 'ਚ ਲਿਆਉਣ ਨੂੰ ਲੈ ਕੇ ਆਪਣੇ ਖ਼ਰਾਬ ਪ੍ਰਦਰਸ਼ਨ ਦੀਆਂ ਖ਼ਬਰਾਂ ਦੇ ਦਰਮਿਆਨ ਸੋਮਵਾਰ ਨੂੰ ਅਹੁਦਾ ਛੱਡ ਦਿੱਤਾ।