ਪਾਕਿ : ISI ਦੇ ਨਵੇਂ ਪ੍ਰਮੁੱਖ ਬਣੇ ਲੈਫਟੀਨੈਂਟ ਜਨਰਲ ਫੈਜ਼ ਹਮੀਦ

Monday, Jun 17, 2019 - 10:13 AM (IST)

ਪਾਕਿ : ISI ਦੇ ਨਵੇਂ ਪ੍ਰਮੁੱਖ ਬਣੇ ਲੈਫਟੀਨੈਂਟ ਜਨਰਲ ਫੈਜ਼ ਹਮੀਦ

ਇਸਲਾਮਾਬਾਦ (ਬਿਊਰੋ)— ਪਾਕਿਸਤਾਨੀ ਥਲ ਸੈਨਾ ਵਿਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਹੁਣ ਫੈਜ਼ ਹਾਮਿਦ ਨੂੰ ਆਈ.ਐੱਸ.ਆਈ. ਦਾ ਨਵਾਂ ਡਾਇਰੈਕਟਰ ਜਨਰਲ ਬਣਾਇਆ ਗਿਆ ਹੈ। ਪਾਕਿਸਤਾਨੀ ਥਲ ਸੈਨਾ ਨੇ ਐਤਵਾਰ ਨੂੰ ਇਹ ਐਲਾਨ ਕੀਤਾ। ਇਸ ਦੇ ਇਲਾਵਾ ਲੈਫਟੀਨੈਂਟ ਜਨਰਲ ਆਮਿਰ ਅੱਬਾਸੀ ਨੂੰ ਕਵਾਰਟਰ ਮਾਸਟਰ ਜਨਰਲ (ਕਿਊ.ਐੱਮ.ਜੀ.), ਪਾਕਿਸਤਾਨੀ ਫੌਜ ਅਤੇ ਲੈਫਟੀਨੈਂਟ ਜਨਰਲ ਮੋਅੱਜ਼ਮ ਐਜ਼ਾਜ਼ ਨੂੰ ਚੀਫ ਇੰਜੀਨੀਅਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੈਫਟੀਨੈਂਟ ਜਨਰਲ ਸੈਯਦ ਆਸਿਮ ਮੁਨੀਰ ਅਹਿਮਦ ਸ਼ਾਹ ਨੂੰ ਕੌਰਪਸ ਕਮਾਂਡਰ ਗੁਜਰਾਂਵਾਲਾ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ। ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਐਡਜੁਟੈਂਟ ਜਨਰਲ ਪਾਕਿਸਤਾਨ ਫੌਜ ਦੇ ਰੂਪ ਵਿਚ ਬਣਾਇਆ ਗਿਆ। 

PunjabKesari

ਫੈਜ਼ ਹਾਮਿਦ ਨੂੰ ਲੈਫਟੀਨੈਂਟ ਜਨਰਲ ਅਸੀਮ ਮੁਨੀਰ ਦੀ ਜਗ੍ਹਾ ਆਈ.ਐੱਸ.ਆਈ. ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ। ਜਨਰਲ ਮੁਨੀਰ ਨੂੰ ਆਪਣੇ ਤੋਂ ਪਹਿਲਾਂ ਲੈਫਟੀਨੈਂਟ ਜਨਰਲ ਨਾਵੇਦ ਮੁਖਤਾਰ ਦੀ ਰਿਟਾਇਰਮੈਂਟ ਦੇ ਬਾਅਦ ਪਿਛਲੇ ਸਾਲ ਅਕਤੂਬਰ ਵਿਚ ਆਈ.ਐੱਸ.ਆਈ. ਪ੍ਰਮੁੱਖ ਦੇ ਰੂਪ ਨਿਯੁਕਤ ਕੀਤਾ ਗਿਆ ਸੀ। ਇੱਥੇ ਦੱਸ ਦਈਏ ਕਿ 22 ਅਪ੍ਰੈਲ ਨੂੰ ਪਾਕਿਸਤਾਨੀ ਫੌਜ ਨੇ ਉਸ ਸਮੇਂ ਦੇ ਮੇਜਰ ਜਨਰਲ ਹਮੀਦ ਨੂੰ ਲੈਫਟੀਨੈਂਟ ਜਨਰਲ ਦੇ ਅਹੁਦੇ 'ਤੇ ਤਰੱਕੀ ਦਿੱਤੀ ਸੀ ਅਤੇ ਉਸ ਦੇ ਬਾਅਦ ਜਨਰਲ ਹੈੱਡਕੁਆਰਟਰ (ਜੀ.ਐੱਚ.ਕਿਊ.) ਵਿਚ ਉਨ੍ਹਾਂ ਨੂੰ ਐਡਜੁਟੈਂਟ ਜਨਰਲ ਨਿਯੁਕਤ ਕੀਤਾ। ਉਹ ਪਹਿਲਾਂ ਆਈ.ਐੱਸ.ਆਈ. ਵਿਚ ਅੱਤਵਾਦ ਵਿਰੋਧੀ ਸ਼ਾਖਾ ਵਿਚ ਕੰਮ ਕਰ ਚੁੱਕੇ ਹਨ।


author

Vandana

Content Editor

Related News