ਪਾਕਿ 'ਚ 4 ਲੱਖ ਸਾਬਕਾ ਫੌਜੀਆਂ ਦੇ ਨਾਮ 'ਤੇ ਪੈਨਸ਼ਨ ਠੱਗੀ ਦਾ ਖੁਲਾਸਾ, ਜਾਂਚ ਜਾਰੀ

05/01/2020 2:36:28 PM

ਇਸਲਾਮਾਬਾਦ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੇ ਪਾਕਿਸਤਾਨ ਵਿਚ ਫੌਜ ਨੂੰ ਲੈਕੇ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਪਾਕਿਸਤਾਨ ਦੇ ਡਾਕ ਵਿਭਾਗ ਵੱਲੋਂ ਘਰ-ਘਰ ਜਾ ਕੇ ਪੈਨਸ਼ਨ ਦੇਣ ਦੌਰਾਨ ਪਤਾ ਚੱਲਿਆ ਹੈ ਕਿ ਕਰੀਬ 4 ਲੱਖ ਸਾਬਕਾ ਫੌਜੀ ਅਜਿਹੇ ਹਨ ਜੋ ਸਿਰਫ ਕਾਗਜ਼ਾਂ ਵਿਚ ਤਾਂ ਜ਼ਿਉਂਦੇ ਹਨ ਪਰ ਮੌਕੇ 'ਤੇ ਮੌਜੂਦ ਨਹੀਂ ਹਨ। ਇਹਨਾਂ ਫੌਜੀਆਂ ਦੇ ਨਾਮ 'ਤੇ ਸਾਲਾਂ ਤੋਂ ਪੈਨਸ਼ਨ ਲਈ ਜਾ ਰਹੀ ਹੈ। ਇਹਨਾਂ ਸਾਬਕਾ ਫੌਜੀਆਂ ਨੂੰ ਹੁਣ ਪਾਕਿਸਤਾਨ ਪੋਸਟ ਨੇ 'ਭੂਤ ਪੈਨਸ਼ਨਰ' ਦਾ ਦਰਜਾ ਦਿੱਤਾ ਹੈ। ਨਾਲ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਡਾਕ ਵਿਭਾਗ ਜ਼ਰੀਏ ਹੋਇਆ ਖੁਲਾਸਾ
ਦੀ ਨਿਊਜ਼ ਟੂਡੇ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਸਾਬਕਾ ਫੌਜੀਆਂ ਨੂੰ ਘਰ-ਘਰ ਜਾ ਕੇ ਪੈਨਸ਼ਨ ਦੇਣ ਦੀ ਸ਼ੁਰੂਆਤ ਇਸ ਸਾਲ ਮਾਰਚ ਵਿਚ ਸ਼ੁਰੂ ਹੋਈ ਸੀ। ਇਸ ਮਹੀਨੇ ਇਹ ਪ੍ਰਕਿਰਿਆ ਉਸ ਸਮੇਂ ਰੁੱਕ ਗਈ ਜਦੋਂ ਡਾਕ ਕਰਮੀਆਂ ਨੇ ਆਪਣੇ ਵਿਭਾਗ ਨੂੰ ਦੱਸਿਆ ਕਿ ਉਹ ਲੱਖਾਂ ਸਾਬਕਾ ਫੌਜੀਆਂ ਦੀ ਪੁਸ਼ਟੀ ਨਹੀਂ ਕਰ ਪਾ ਰਹੇ ਹਨ। ਅਸਲ ਵਿਚ ਕੋਰੋਨਾਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਪਾਕਿਸਤਾਨ ਵਿਚ ਸਾਬਕਾ ਫੌਜੀਆਂ ਲਈ ਘਰ-ਘਰ ਜਾ ਕੇ ਪੈਨਸ਼ਨ ਦੇਣ ਦੀ ਵਿਸ਼ੇਸ਼ ਸਹੂਲਤ ਸ਼ੁਰੂ ਕੀਤੀ ਗਈ ਸੀ।

ਜਾਂਚ ਲਈ ਕਮੇਟੀ ਗਠਿਤ
ਪਾਕਿਸਤਾਨ ਪੋਸਟ ਨੇ ਹੁਣ ਸਾਬਕਾ ਫੌਜੀਆਂ ਦੇ ਦਸਤਾਵੇਜ਼ ਚੈੱਕ ਕਰਨ ਲਈ ਇਕ 3 ਮੈਂਬਰੀ ਕਮੇਟੀ ਬਣਾਈ ਹੈ। ਪਾਕਿਸਤਾਨ ਪੋਸਟ ਭਾਰਤੀ ਉਪ ਮਹਾਦੀਪ ਵਿਚ ਸਭ ਤੋਂ ਪੁਰਾਣੀਆਂ ਸੰਸਥਾਵਾਂ ਵਿਚੋਂ ਇਕ ਹੈ। ਪਾਕਿਸਤਾਨ ਪੋਸਟ ਇਹ ਪੈਨਸ਼ਨ ਸਾਲ 1993 ਤੋਂ ਹੀ ਪਾਕਿਸਤਾਨੀ ਫੌਜ ਵੱਲੋਂ ਰਿਟਾਇਰਡ ਫੌਜੀਆਂ ਨੂੰ ਉਹਨਾਂ ਦੇ ਖਾਤੇ ਵਿਚ ਦੇ ਰਿਹਾ ਹੈ। ਹੁਣ ਇਸ ਖੁਲਾਸੇ ਦੇ ਬਾਅਦ ਪਾਕਿਸਤਾਨ ਪੋਸਟ ਦੇ ਡਾਇਰੈਕਟਰ ਜਨਰਲ ਨੇ ਘਰ-ਘਰ ਜਾਕੇ ਪੈਨਸ਼ਨ ਦੇਣ ਦੀ ਪ੍ਰਕਿਰਿਆ ਰੋਕ ਦਿੱਤੀ ਹੈ। ਇਹਨਾਂ 4 ਲੱਖ ਸਾਬਕਾ ਫੌਜੀਆਂ ਨੂੰ ਹੁਣ ਦਸਤਾਵੇਜ਼ਾਂ ਦੀ ਪੁਸ਼ਟੀ ਦੇ ਬਾਅਦ ਹੀ ਪੈਨਸ਼ਨ ਦਿੱਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਪਾਕਿ ਨੂੰ ਸਿਧੀਆਂ ਉਡਾਣਾਂ ਦੀ ਦਿੱਤੀ ਇਜਾਜ਼ਤ 

ਪਾਕਿ 'ਚ ਕੁੱਲ 9.41 ਲੱਖ ਸਾਬਕਾ ਫੌਜੀ ਪੈਨਸ਼ਨਰ
ਡਾਕ ਵਿਭਾਗ ਦੀ 3 ਮੈਂਬਰੀ ਕਮੇਟੀ ਨੂੰ 25 ਮਈ ਤੱਕ ਸਾਰੇ ਦਸਤਾਵੇਜ਼ ਚੈੱਕ ਕਰਨ ਤੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਵਿਚ ਕੁੱਲ 9.41 ਲੱਖ ਪੈਨਸ਼ਨਰ ਹਨ। ਇਹਨਾਂ ਵਿਚ ਪਾਕਿਸਤਾਨੀ ਫੌਜ ਦੇ 9 ਲੱਖ 40 ਹਜ਼ਾਰ ਪੈਨਸ਼ਨਰ, ਏਅਰ ਫੋਰਸ ਦੇ 93 ਹਜ਼ਾਰ, ਪਾਕਿਸਤਾਨੀ ਨੇਵੀ ਦੇ 32 ਹਜ਼ਾਰ ਅਤੇ ਫਰੰਟੀਅਰ ਕਾਂਸਟੇਬੁਲਰੀ ਦੇ 51,722 ਸਾਬਕਾ ਫੌਜੀ ਹਨ। ਇਹਨਾਂ ਸਾਰਿਆਂ ਨੂੰ ਹਰ ਮਹੀਨੇ ਫੌਜ ਵੱਲੋਂ ਪੈਨਸ਼ਨ ਮਿਲਦੀ ਹੈ।  ਡਾਕ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੈਨਸ਼ਰਨਜ਼ ਦੇ ਰਿਕਾਰਡ ਵਿਚ ਕਾਫੀ ਗੜਬੜੀ ਹੈ। ਇਹੀ ਨਹੀਂ ਉਹਨਾਂ ਦੀ ਗਿਣਤੀ ਵੀ ਸਹੀ ਨਹੀਂ ਹੈ। ਇਸ ਵਿਚ ਕਈ ਫਰਜ਼ੀ ਨਾਮ ਸ਼ਾਮਲ ਹਨ।


Vandana

Content Editor

Related News