ਭਾਰਤ ਦੀ ਤਬਾਹੀ ਲਈ 200 ਪ੍ਰਮਾਣੂ ਬੰਬ, ਮਿਜ਼ਾਈਲਾਂ ਬਣਾਉਣ ’ਚ ਜੁਟਿਆ ਪਾਕਿਸਤਾਨ
Friday, Sep 10, 2021 - 05:14 PM (IST)
ਵਾਸ਼ਿੰਗਟਨ/ਇਸਲਾਮਾਬਾਦ (ਭਾਸ਼ਾ)- ਤਾਲਿਬਾਨ ਦੇ ਨਾਲ ਮਿਲ ਕੇ ਭਾਰਤ ਦੀ ਤਬਾਹੀ ਦੇ ਸੁਫ਼ਨੇ ਵੇਖ ਰਿਹਾ ਪਾਕਿਸਤਾਨ ਬਹੁਤ ਹੀ ਖ਼ਤਰਨਾਕ ਤਰੀਕੇ ਨਾਲ ਪ੍ਰਮਾਣੂ ਬੰਬ ਅਤੇ ਮਿਜ਼ਾਈਲਾਂ ਬਣਾਉਣ ’ਚ ਜੁੱਟ ਗਿਆ ਹੈ। ਬੁਲੇਟਿਨ ਆਫ ਅਟਾਮਿਕ ਸਾਇੰਟਿਸਟ ਦੀ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਜੇਕਰ ਇਸ ਤੇਜ਼ੀ ਨਾਲ ਪ੍ਰਮਾਣੂ ਬੰਬ ਬਣਾਉਂਦਾ ਰਿਹਾ ਤਾਂ ਸਾਲ 2025 ਤੱਕ ਉਸ ਦੇ ਕੋਲ 200 ਦੇ ਕਰੀਬ ਐਟਮ ਬੰਬ ਹੋ ਜਾਣਗੇ। ਭਾਰਤ ਦੇ ਸਭ ਤੋਂ ਵੱਡੇ ਦੁਸ਼ਮਨ ਪਾਕਿਸਤਾਨ ਦੇ ਕੋਲ ਅਜੇ ਲਗਭਗ 165 ਪ੍ਰਮਾਣੂ ਹਥਿਆਰ ਹਨ। ਇਹੀ ਨਹੀਂ, ਇਨ੍ਹਾਂ ਪ੍ਰਮਾਣੂ ਬੰਬਾਂ ਨੂੰ ਸੁੱਟਣ ਲਈ ਪਾਕਿਸਤਾਨ ਆਪਣੀ ਮਿਜ਼ਾਈਲ ਅਤੇ ਹਵਾਈ ਤਾਕਤ ’ਚ ਲਗਾਤਾਰ ਵਾਧਾ ਕਰ ਰਿਹਾ ਹੈ।
ਇਹ ਵੀ ਪੜ੍ਹੋ: ਤਾਲਿਬਾਨ ਨੇ ਕੀਤਾ ਵਾਅਦਾ, ਸਰਕਾਰ ’ਚ ਔਰਤਾਂ ਨੂੰ ਵੀ ਕੀਤਾ ਜਾਵੇਗਾ ਸ਼ਾਮਲ
ਪ੍ਰਮਾਣੂ ਵਿਗਿਆਨੀਆਂ ਦੀ ਟੀਮ ਨੇ ਸੈਟੇਲਾਈਟ ਤਸਵੀਰਾਂ ਦੀ ਮਦਦ ਨਾਲ ਪਾਕਿਸਤਾਨੀ ਫ਼ੌਜ ਦੇ ਟਿਕਾਣਿਆਂ ਅਤੇ ਏਅਰਫੋਰਸ ਦੇ ਅੱਡਿਆਂ ਦੀ ਜਾਂਚ ਕੀਤੀ। ਇਨ੍ਹਾਂ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਨਰਲ ਕਮਰ ਬਾਜਵਾ ਦੀ ਫੌਜ ਨਵੇਂ ਲਾਂਚਰ ਅਤੇ ਸੁਵਿਧਾਵਾਂ ਬਣਾ ਰਹੀ ਜੋ ਉਸ ਦੀ ਪ੍ਰਮਾਣੂ ਫੋਰਸ ਨਾਲ ਜੁਡ਼ੀ ਹੋਈ ਹੋ ਸਕਦੀ ਹੈ। ਅਮਰੀਕਾ ਦੀ ਰੱਖਿਆ ਖੁਫੀਆ ਏਜੰਸੀ ਦੇ ਡਾਇਰੈਕਟਰ ਨੇ ਵੀ ਅਪ੍ਰੈਲ ’ਚ ਅਮਰੀਕੀ ਕਾਂਗਰਸ ਦੇ ਸਾਹਮਣੇ ਦਿੱਤੇ ਬਿਆਨ ’ਚ ਕਿਹਾ ਸੀ ਕਿ ਪਾਕਿਸਤਾਨ ਸਾਲ 2021 ’ਚ ਆਪਣੇ ਪ੍ਰਮਾਣੂ ਹਥਿਆਰਾਂ ਦਾ ਜ਼ਖੀਰਾ ਵਧਾ ਸਕਦਾ ਹੈ। ਪਾਕਿਸਤਾਨ ਇਸ ਦਿਸ਼ਾ ’ਚ ਅੱਗੇ ਵਧਦੇ ਹੋਏ ਕਈ ਅਜਿਹੀਆਂ ਪ੍ਰਣਾਲੀਆਂ ਦਾ ਵਿਕਾਸ ਕਰ ਰਿਹਾ ਹੈ ਜੋ ਉਸ ਨੂੰ ਪ੍ਰਮਾਣੂ ਬੰਬ ਨੂੰ ਸੁੱਟਣ ਦੀ ਤਾਕਤ ਦੇਣਗੇ।
ਇਹ ਵੀ ਪੜ੍ਹੋ: ਹੱਥ ’ਚ ਲੈਪਟਾਪ ਅਤੇ ਕੋਲ ਰੱਖੀ AK-47, ਤਾਲਿਬਾਨ ਦੇ ਸੈਂਟਰਲ ਬੈਂਕ ਦੇ ਮੁਖੀ ਦੀ ਤਸਵੀਰ ਵਾਇਰਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।