ਪਾਕਿਸਤਾਨ ਨੂੰ 2022 ਲਈ ਚੁਣਿਆ ਗਿਆ ਜੀ-77 ਦਾ ਅਗਲਾ ਪ੍ਰਧਾਨ

Wednesday, Dec 01, 2021 - 04:18 PM (IST)

ਪਾਕਿਸਤਾਨ ਨੂੰ 2022 ਲਈ ਚੁਣਿਆ ਗਿਆ ਜੀ-77 ਦਾ ਅਗਲਾ ਪ੍ਰਧਾਨ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੂੰ 2022 ਲਈ ਜੀ-77 ਦਾ ਨਵਾਂ ਚੇਅਰਮੈਨ ਚੁਣ ਲਿਆ ਗਿਆ ਹੈ। ਆਪਣੀ ਮੀਟਿੰਗ ਵਿਚ ਇਸਲਾਮਾਬਾਦ ਨੇ ਇੱਕ ਵਿਕਾਸ ਏਜੰਡੇ 'ਤੇ ਧਿਆਨ ਕੇਂਦਰਿਤ ਕਰਨ ਦਾ ਵਾਅਦਾ ਕੀਤਾ ਹੈ, ਜਿਸ ਵਿੱਚ ਕਰਜ਼ੇ ਦੇ ਪੁਨਰਗਠਨ, ਜਲਵਾਯੂ ਲਈ ਵਿੱਤੀ ਯੋਗਦਾਨ ਅਤੇ ਗੈਰ-ਕਾਨੂੰਨੀ ਵਿੱਤੀ ਸੰਚਾਰ ਨੂੰ ਖ਼ਤਮ ਕਰਨਾ ਸ਼ਾਮਲ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਥੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਮੰਗਲਵਾਰ ਨੂੰ 'ਗਰੁੱਪ 77 ਅਤੇ ਚੀਨ' ਦੀ 45ਵੀਂ ਮੰਤਰੀ ਪੱਧਰੀ ਬੈਠਕ ਡਿਜੀਟਲ ਰੂਪ ਨਾਲ ਹੋਈ। 

ਪੜ੍ਹੋ ਇਹ ਅਹਿਮ ਖਬਰ- ਰਿਪੋਰਟ 'ਚ ਖੁਲਾਸਾ, ਇਮਰਾਨ ਸਰਕਾਰ ਨੇ ਮਹਾਮਾਰੀ ਦੌਰਾਨ ਗਰੀਬਾਂ ਨੂੰ ਵੰਡੇ ਘਟੀਆ ਖਾਧ ਪਦਾਰਥ

ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪਾਕਿਸਤਾਨ 'ਤੇ ਵਿਸ਼ਵਾਸ ਜਤਾਉਣ ਲਈ ਜੀ-77 ਦੇ 134 ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਦੁਨੀਆ ਤਿੰਨ ਸੰਕਟਾਂ- ਕੋਵਿਡ-19 ਮਹਾਮਾਰੀ ਅਤੇ ਇਸ ਦੇ ਮਾੜੇ ਪ੍ਰਭਾਵ, ਸਸਟੇਨੇਬਲ ਵਿਕਾਸ ਲਈ ਸੰਯੁਕਤ ਰਾਸ਼ਟਰ ਦੇ ਏਜੰਡਾ 2030 ਨੂੰ ਲਾਗੂ ਕਰਨ ਦੀ ਚੁਣੌਤੀ ਅਤੇ ਜਲਵਾਯੂ ਆਫ਼ਤ ਦੇ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ। ਕੁਰੈਸ਼ੀ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ 2030 ਤੱਕ ਸੰਯੁਕਤ ਰਾਸ਼ਟਰ ਸਸਟੇਨੇਬਲ ਟੀਚਿਆਂ ਨੂੰ ਹਾਸਲ ਕਰਨ ਲਈ 'ਸਾਂਝੇ ਵਿਕਾਸ ਏਜੰਡੇ' ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜੀ-77 ਦਾ ਗਠਨ 1964 ਵਿੱਚ ਹੋਇਆ ਸੀ, ਜੋ ਸੰਯੁਕਤ ਰਾਸ਼ਟਰ ਵਿੱਚ ਵਿਕਾਸਸ਼ੀਲ ਦੇਸ਼ਾਂ ਦਾ ਸਭ ਤੋਂ ਵੱਡਾ ਅੰਤਰ-ਸਰਕਾਰੀ ਸਮੂਹ ਹੈ।


author

Vandana

Content Editor

Related News