ਬੇਨਜ਼ੀਰ ਦੀ ਬਰਸੀ ''ਤੇ PDM ਨੇ ਇਮਰਾਨ ਖਿਲਾਫ਼ ਕੀਤੀਆਂ ਰੈਲੀਆਂ, PPP ਸਾਂਸਦਾਂ ਨੇ ਦਿੱਤੇ ਅਸਤੀਫੇ

Monday, Dec 28, 2020 - 02:32 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਵਿਰੋਧੀ ਧਿਰ ਦੇ ਸੰਗਠਨ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਦੀ ਇਮਰਾਨ ਸਰਕਾਰ ਦੇ ਖਿਲਾਫ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਇਸ ਦੇ ਤਹਿਤ ਇਮਰਾਨ ਸਰਕਾਰ ਦੀਆਂ ਮੁਸੀਬਤਾਂ ਵੱਧਦੀਆਂ ਜਾ ਰਹੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਮਹਰੂਮ ਬੇਨਜ਼ੀਰ ਭੁੱਟੋ ਦੀ ਬਰਸੀ 'ਤੇ ਪੀ.ਡੀ.ਐੱਮ. ਨੇ ਲਰਕਾਨਾ ਵਿਚ ਰੈਲੀ ਕਰਦਿਆਂ ਇਮਰਾਨ ਸਰਕਾਰ ਨੂੰ ਫਿਰ ਚੁਣੌਤੀ ਦਿੱਤੀ। ਉੱਥੇ ਵਿਰੋਧੀ ਦਲਾਂ ਦੇ ਸਾਂਸਦਾਂ ਨੇ ਅਸਤੀਫਾ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ। 6 ਵੱਡੀਆਂ ਰੈਲੀਆਂ ਦੇ ਬਾਅਦ ਹੁਣ 27 ਜਨਵਰੀ ਤੱਕ ਦੇਸ਼ ਭਰ ਦੇ ਕਈ ਸ਼ਹਿਰਾਂ ਵਿਚ 12 ਤੋਂ ਵੱਧ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

PunjabKesari

ਸਾਬਕਾ ਪੀ.ਐੱਮ. ਬੇਨਜ਼ੀਰ ਭੁੱਟੋ ਦੀ 13ਵੀਂ ਬਰਸੀ 'ਤੇ ਲਰਕਾਨਾ ਵਿਚ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਵਿਚ ਬਿਲਾਵਲ ਭੁੱਟੋ ਜ਼ਰਦਾਰੀ ਦੇ ਨਾਲ ਮਰਿਅਮ ਨਵਾਜ਼ ਸਮੇਤ ਕਈ ਵਿਰੋਧੀ ਧਿਰ ਦੇ ਨੇਤਾ ਮੌਜੂਦ ਸਨ। ਵਿਰੋਧੀ ਦਲ ਦੇ ਨੇਤਾ ਸਭਾ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਬੇਨਜ਼ੀਰ ਦੀ ਸਮਾਧੀ ਸਥਲ 'ਤੇ ਪਹੁੰਚੇ। ਬਾਅਦ ਵਿਚ ਸਭਾ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਅਤੇ ਪੀ.ਪੀ.ਪੀ. ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਸਾਨੂੰ ਇਮਰਾਨ ਸਰਕਾਰ ਨੂੰ ਗਦੀਓਂ ਲਾਹੁਣ ਦੇ ਲਈ ਸੈਨਾ ਦੀ ਮਦਦ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਨਤਾ ਨੂੰ ਇਹ ਚੰਗੀ ਤਰ੍ਹਾਂ ਸਮਝਣਾ ਹੋਵੇਗਾ ਕਿ ਇਮਰਾਨ ਦੀ ਸਰਕਾਰ ਚੁਣੀ ਹੋਈ ਨਹੀਂ ਸਗੋਂ ਇਹ ਸੈਨਾ ਦੇ ਸਹਿਯੋਗ ਨਾਲ ਬਣੀ ਗੈਰ ਕਾਨੂੰਨੀ ਸਰਕਾਰ ਹੈ। ਇਸ ਸਰਕਾਰ ਨੂੰ ਹਟਾਉਣ ਲਈ ਹੁਣ ਸਾਡੇ ਕੋਲ ਜਨਤਾ ਦੀ ਤਾਕਤ ਹੈ। 

PunjabKesari

ਵਿਰੋਧੀ ਨੇਤਾਵਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਨਿਸ਼ਾਨਾ ਵਿੰਨ੍ਹਿਆ ਕਿ ਉਹ ਸੈਨਾ ਦੀ ਕਠਪੁਤਲੀ ਹਨ ਅਤੇ ਉਸ ਦੇ ਬਿਨਾਂ ਸਰਕਾਰ ਨਹੀਂ ਚਲਾ ਸਕਦੇ। ਇੱਧਰ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਅਤੇ ਸਿੰਧ ਸੂਬੇ ਦੇ ਮੁੱਖ ਮੰਤਰੀ ਸੈਯਦ ਮੁਰਾਦ ਅਲੀ ਸ਼ਾਹ ਨੇ ਦੱਸਿਆ ਕਿ ਕੇਂਦਰ ਦੀ ਇਮਰਾਨ ਸਰਕਾਰ ਦੇ ਵਿਰੋਧ ਨਾਲ ਪੀ.ਪੀ.ਪੀ. ਦੇ ਸਾਰੇ ਸਾਂਸਦਾਂ ਨੇ ਆਪਣਾ ਅਸਤੀਫਾ ਪ੍ਰਧਾਨ ਨੂੰ ਸੌਂਪ ਦਿੱਤਾ ਹੈ। ਹੁਣ ਅਸਤੀਫਿਆਂ ਦੀ ਘੋਸਣਾ ਪੀ.ਡੀ.ਐੱਮ. ਦੇ ਮੰਚ ਤੋਂ ਕੀਤੀ ਜਾਵੇਗੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਆਸਟ੍ਰੀਆ 'ਚ ਧਰਮ ਰਜਿਸਟਰਡ ਹੋਣ 'ਤੇ ਸਿੱਖ ਸੰਗਤ 'ਚ ਖੁਸ਼ੀ, ਇਟਲੀ 'ਚ ਆਗੂਆਂ ਦੀ ਖਿਚਾਈ

ਰਾਜਨੀਤਕ ਵਿਸ਼ਲੇਸ਼ਕ ਆਕਿਲ ਸ਼ਾਹ ਦਾ ਮੰਨਣਾ ਹੈ ਕਿ ਦੇਸ਼ ਦੀ ਜਨਤਾ ਸੈਨਾ ਦੇ ਖਿਲਾਫ਼ ਹੁੰਦੀ ਜਾ ਰਹੀ ਹੈ। ਦੇਸ਼ ਵਿਚ ਰਾਜਨੀਤਕ ਅਤੇ ਆਰਥਿਕ ਸੰਕਟ ਦੇ ਲਈ ਜਨਤਾ ਸੈਨਾ ਨੂੰ ਹੀ ਜ਼ਿੰਮੇਵਾਰ ਮੰਨਦੀ ਹੈ। ਇਹੀ ਕਾਰਨ ਹੈ ਕਿ ਵਿਰੋਧੀ ਧਿਰ ਦੀਆਂ ਰੈਲੀਆਂ ਵਿਚ ਵੱਡੀ ਗਿਣਤੀ ਵਿਚ ਭੀੜ ਇਕੱਠੀ ਹੋ ਰਹੀ ਹੈ। ਐਤਵਾਰ ਨੂੰ ਪਾਕਿਸਤਾਨ ਮੁਸਲਿਮ ਫੈਡਰੇਸ਼ਨ (ਨਵਾਜ਼), ਪੀ.ਐੱਮ.ਐੱਲ.-ਐੱਨ. ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਨੇ ਇਮਰਾਨ ਖਾਨ ਅਤੇ ਕੁਝ ਸੈਨਿਕਾਂ ਦਾ ਜ਼ਿਕਰ ਕੀਤਾ ਜੋ 'ਵੰਡ ਅਤੇ ਕੰਟਰੋਲ' ਨੀਤੀ ਰਾਜਨੀਤੀ ਤੋਂ ਬਾਹਰ ਹੋ ਗਏ ਹਨ।ਮਰਿਅਮ ਨੇ ਕਿਹਾ ਕਿ ਉਹ ਦੇਸ਼ ਦੀ ਪਹਿਲੀ ਬੀਬੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਵਾਂਗ ਪਾਕਿਸਤਾਨ ਦੇ ਏਕੀਕਰਨ ਦੇ ਲਈ ਸੰਘਰਸ਼ ਕਰਨਾ ਚਾਹੇਗੀ।


Vandana

Content Editor

Related News