ਪਾਕਿਸਤਾਨ ਆਰਥਿਕ ਬਰਬਾਦੀ ਦੀ ਕਗਾਰ ''ਤੇ, ਕਰਜ਼ਾ ਮੋੜਨ ਲਈ ਚੀਨ ਤੋਂ ਲਿਆ 1 ਬਿਲੀਅਨ ਡਾਲਰ

08/08/2020 4:50:05 PM

ਇਸਲਾਮਾਬਾਦ- ਪਾਕਿਸਤਾਨ ਕਰਜ਼ ਚੁਕਾਉਣ ਲਈ ਵੀ ਕਰਜ਼ ਲੈ ਰਿਹਾ ਹੈ। ਪਾਕਿਸਤਾਨ ਨੇ ਸਾਊਦੀ ਅਰਬ ਨੂੰ 3 ਬਿਲੀਅਨ ਡਾਲਰ ਕਰਜ਼ ਦੇ ਬਦਲੇ ਇਕ ਬਿਲੀਅਨ ਡਾਲਰ ਦੀ ਰਾਸ਼ੀ ਵਾਪਸ ਕੀਤੀ ਹੈ। ਇਸ ਕਰਜ਼ ਦੀ ਅਦਾਇਗੀ ਲਈ ਪਾਕਿਸਤਾਨ ਨੂੰ ਇਕ ਬਿਲੀਅਨ ਡਾਲਰ ਦੀ ਰਾਸ਼ੀ ਉਸ ਦੇ ਦੋਸਤ ਚੀਨ ਨੇ ਦਿੱਤੀ ਸੀ। ਉੱਥੇ ਹੀ ਕਸ਼ਮੀਰ 'ਤੇ ਸਾਥ ਨਾ ਦੇਣ ਤੋਂ ਚਿੜ੍ਹੇ ਪਾਕਿਸਤਾਨ ਨੇ ਸਾਊਦੀ ਅਰਬ ਨੂੰ ਧਮਕੀ ਵੀ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਹਾਲੀਆ ਰਵੱਈਏ ਕਾਰਨ ਸਾਊਦੀ ਨੇ ਆਪਣੇ ਵਿੱਤੀ ਸਮਰਥਨ ਨੂੰ ਵਾਪਸ ਵੀ ਲੈ ਲਿਆ ਹੈ। ਅਕਤੂਬਰ 2018 'ਚ ਸਾਊਦੀ ਅਰਬ ਨੇ ਪਾਕਿਸਤਾਨ ਨੂੰ 3 ਸਾਲ ਲਈ 6.2 ਬਿਲੀਅਨ ਡਾਲਰ ਦਾ ਵਿੱਤੀ ਪੈਕੇਜ ਦੇਣ ਦਾ ਐਲਾਨ ਕੀਤਾ ਸੀ। ਇਸ 'ਚ 3 ਬਿਲੀਅਨ ਡਾਲਰ ਦੀ ਨਕਦ ਮਦਦ ਸ਼ਾਮਲ ਸੀ, ਜਦੋਂ ਕਿ ਬਾਕੀ ਦੇ ਪੈਸਿਆਂ ਦੇ ਏਵਜ਼ 'ਚ ਪਾਕਿਸਤਾਨ ਨੂੰ ਤੇਲ ਅਤੇ ਗੈਸ ਦੀ ਸਪਲਾਈ ਕੀਤੀ ਜਾਣੀ ਸੀ।

ਇਸ ਸਮਝੌਤੇ ਅਨੁਸਾਰ ਸ਼ੁਰੂਆਤ 'ਚ ਸਾਊਦੀ ਨੇ ਪਾਕਿਸਤਾਨ ਨੂੰ ਨਕਦੀ ਅਤੇ ਤੇਲ ਦੀ ਸਹੂਲਤ ਸਿਰਫ਼ ਇਕ ਸਾਲ ਲਈ ਦਿੱਤੀ ਸੀ ਪਰ ਬਾਅਦ ਦੇ ਸਾਲਾਂ 'ਚ ਇਸ ਨੂੰ ਵਧਾ ਕੇ 3 ਸਾਲ ਲਈ ਕਰ ਦਿੱਤਾ ਗਿਆ। ਇਸ 3 ਬਿਲੀਅਨ ਡਾਲਰ ਦੀ ਨਕਦ ਮਦਦ ਲਈ ਪਾਕਿਸਤਾਨ 3.3 ਫੀਸਦੀ ਦੀ ਦਰ ਨਾਲ ਵਿਆਜ਼ ਦੀ ਅਦਾਇਗੀ ਵੀ ਕਰ ਰਿਹਾ ਸੀ।

ਪਾਕਿਸਤਾਨੀ ਮੀਡੀਆ ਰਿਪੋਰਟ ਅਨੁਸਾਰ, ਪਾਕਿਸਤਾਨ ਦਾ ਜਨਤਕ ਕਰਜ਼ ਇਸ ਸਾਲ ਜੂਨ ਤੱਕ ਵੱਧ ਕੇ 37,500 ਅਰਬ ਪਾਕਿਸਤਾਨੀ ਰੁਪਏ ਜਾਂ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 90 ਫੀਸਦੀ ਹੋ ਜਾਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਿਰਫ਼ ਇਸ ਸਾਲ ਹੀ ਕਰਜ਼ ਚੁਕਾਉਣ 'ਤੇ 2800 ਅਰਬ ਰੁਪਏ ਖਰਚ ਕਰੇਗਾ, ਜੋ ਸੰਘੀਏ ਮਾਲੀਆ ਬੋਰਡ ਦੇ ਅਨੁਮਾਨਤ ਟੈਕਸ ਸੰਗ੍ਰਹਿ ਦਾ 72 ਫੀਸਦੀ ਹੈ। 2 ਸਾਲ ਪਹਿਲਾਂ ਜਦੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਸਰਕਾਰ ਸੱਤਾ 'ਚ ਆਈ ਸੀ, ਉਦੋਂ ਜਨਤਕ ਕਰਜ਼ਾ 24,800 ਲੱਖ ਕਰੋੜ ਰੁਪਏ ਸੀ, ਜੋ ਤੇਜ਼ੀ ਨਾਲ ਵੱਧ ਰਿਹਾ ਹੈ।


DIsha

Content Editor

Related News