ਪਾਕਿ ''ਚ ਵਧਿਆ ਕ੍ਰਾਈਮ ਗ੍ਰਾਫ, ਲੁਟੇਰਿਆਂ ਨੇ ਦਰਜੀ ਦੀ ਦੁਕਾਨ ਤੋਂ ਲੁੱਟੇ 25 ਸੂਟ ਅਤੇ ਕੀਮਤੀ ਸਾਮਾਨ

Tuesday, Apr 11, 2023 - 01:07 PM (IST)

ਪਾਕਿ ''ਚ ਵਧਿਆ ਕ੍ਰਾਈਮ ਗ੍ਰਾਫ, ਲੁਟੇਰਿਆਂ ਨੇ ਦਰਜੀ ਦੀ ਦੁਕਾਨ ਤੋਂ ਲੁੱਟੇ 25 ਸੂਟ ਅਤੇ ਕੀਮਤੀ ਸਾਮਾਨ

ਇੰਟਰਨੈਸ਼ਨਲ ਡੈਸਕ- ਦੀਵਾਲੀਆ ਹੋਣ ਦੀ ਕਗਾਰ 'ਤੇ ਪਹੁੰਚੇ ਪਾਕਿਸਤਾਨ 'ਚ ਲੋਕ ਭੋਜਨ ਨੂੰ ਤਰਸ ਰਹੇ ਹਨ। ਆਟਾ ਅਤੇ ਗੈਸ ਦੀ ਕਮੀ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਮਹਿੰਗਾਈ ਦੀ ਮਾਰ ਝੱਲ ਰਹੇ ਲੋਕ ਹੁਣ ਲੁੱਟਮਾਰ ਕਰਨ 'ਤੇ ਉਤਰ ਆਏ ਹਨ। ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਹੁਣ ਅਪਰਾਧੀ ਦਰਜੀ ਦੀ ਦੁਕਾਨ ਵੀ ਨਹੀਂ ਛੱਡ ਰਹੇ ਹਨ। ਪਾਕਿਸਤਾਨ ਦੇ ਗੁਜਰਾਂਵਾਲਾ 'ਚ ਇੱਕ ਦਰਜ਼ੀ ਦੀ ਦੁਕਾਨ 'ਤੇ ਹਮਲਾਵਰਾਂ ਨੇ ਛਾਪਾ ਮਾਰ ਕੇ 25 ਸੂਟ ਅਤੇ ਹੋਰ ਕੀਮਤੀ ਸਮਾਨ ਲੁੱਟ ਲਿਆ। ਪਾਕਿਸਤਾਨੀ ਮੀਡੀਆ ਦੇ ਅਨੁਸਾਰ ਗੁਜਰਾਂਵਾਲਾ ਦੇ ਰਾਹਵਾਲੀ 'ਚ ਇੱਕ ਦਰਜ਼ੀ ਦੀ ਦੁਕਾਨ 'ਚ ਲੁਟੇਰੇ ਗਾਹਕ ਬਣ ਕੇ ਦਾਖ਼ਲ ਹੋਏ ਅਤੇ ਈਦ-ਉਲ-ਫਿਤਰ ਦੇ ਤਿਉਹਾਰ ਦੇ ਮੌਸਮ ਦੌਰਾਨ ਆਰਡਰ ਪੂਰਾ ਕਰਨ ਲਈ ਸਿਲਾਈ 'ਚ ਲੱਗੇ ਦਰਜ਼ੀ ਅਤੇ ਉਸ ਦੇ ਕਰਮਚਾਰੀਆਂ ਨੂੰ ਬੰਦੂਕ ਦੀ ਨੋਕ 'ਤੇ ਲੁੱਟ ਲਿਆ।

ਇਹ ਵੀ ਪੜ੍ਹੋ- ਖੰਡ ਦੀ ਮਿਠਾਸ ’ਤੇ ਪੈ ਸਕਦੀ ਹੈ ਮਹਿੰਗਾਈ ਦੀ ਮਾਰ, ਐਕਸ-ਮਿੱਲ ਕੀਮਤਾਂ 200 ਰੁਪਏ ਪ੍ਰਤੀ ਕੁਇੰਟਲ ਤੱਕ ਵਧੀਆਂ
ਦਰਜੀ ਦੀ ਦੁਕਾਨ 'ਚ ਸਿਲਾਈ ਲਈ ਰੱਖੇ 25 ਸੂਟ ਵੀ ਚੋਰੀ ਕਰਕੇ ਲੈ ਗਏ। ਇੰਨਾ ਹੀ ਨਹੀਂ ਚੋਰਾਂ ਨੇ ਦੁਕਾਨਦਾਰ ਦੇ ਨਾਲ-ਨਾਲ ਉਥੇ ਕੰਮ ਕਰ ਰਹੇ ਲੋਕਾਂ ਦੇ ਮੋਬਾਈਲ ਫੋਨ ਵੀ ਲੁੱਟ ਲਏ ਅਤੇ ਫ਼ਰਾਰ ਹੋ ਗਏ। ਪਾਕਿਸਤਾਨੀ ਮੀਡੀਆ ਏ.ਆਰ.ਆਈ. ਨਿਊਜ਼ ਮੁਤਾਬਕ ਦੁਕਾਨਦਾਰ ਨੇ ਅਧਿਕਾਰੀਆਂ ਨੂੰ ਇਸ ਮਾਮਲੇ 'ਤੇ ਤੁਰੰਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਪਾਕਿਸਤਾਨ 'ਚ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਅਪਰਾਧਾਂ ਦੀ ਦਰ ਬਹੁਤ ਵੱਧ ਗਈ ਹੈ। ਇਸ ਦਾ ਇੱਕ ਮੁੱਖ ਕਾਰਨ ਪਾਕਿਸਤਾਨੀ ਰੁਪਏ ਦਾ ਡਿੱਗਣਾ ਵੀ ਹੈ।

ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਬਿਜ਼ਨਸ ਬ੍ਰੇਕੋਡਰ ਦੇ ਮੁਤਾਬਕ ਪਾਕਿਸਤਾਨ ਦੇ ਕਈ ਵੱਡੇ ਸ਼ਹਿਰਾਂ ਜਿਨ੍ਹਾਂ 'ਚ  ਕਰਾਚੀ, ਇਸਲਾਮਾਬਾਦ, ਲਾਹੌਰ ਸਮੇਤ ਸਟ੍ਰੀਟ ਕ੍ਰਾਈਮ 'ਚ ਕਾਫ਼ੀ ਵਾਧਾ ਹੋਇਆ ਹੈ। ਪਾਕਿਸਤਾਨ 'ਚ ਲੁੱਟਖੋਹ 'ਚ ਸ਼ਾਮਲ ਗਿਰੋਹ ਦੇ ਹੌਂਸਲੇ ਵਧ ਗਏ ਹਨ। ਉਹ ਬਿਨਾਂ ਕਿਸੇ ਡਰ ਦੇ ਅਪਰਾਧ ਕਰ ਰਹੇ ਹਨ। ਕਰਾਚੀ ਵਰਗੇ ਵੱਡੇ ਸ਼ਹਿਰ 'ਚ ਪਿਛਲੇ ਕੁਝ ਸਮੇਂ 'ਚ ਅਜਿਹੇ ਅਪਰਾਧਾਂ 'ਚ ਵਾਧਾ ਹੋਇਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਵਿਰੋਧ ਕਰਨ 'ਤੇ ਲੁਟੇਰਿਆਂ ਨੇ ਲੋਕਾਂ 'ਤੇ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਸਾਲ 2023 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ 21 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ।

ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News