ਲਾਹੌਰ 'ਚ ਸਿਲੰਡਰ ਧਮਾਕਾ, 12 ਲੋਕਾਂ ਦੀ ਮੌਤ ਤੇ 2 ਜ਼ਖਮੀ

Tuesday, Jan 28, 2020 - 01:48 PM (IST)

ਲਾਹੌਰ 'ਚ ਸਿਲੰਡਰ ਧਮਾਕਾ, 12 ਲੋਕਾਂ ਦੀ ਮੌਤ ਤੇ 2 ਜ਼ਖਮੀ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਮੰਗਲਵਾਰ ਨੂੰ ਲਾਹੌਰ ਸ਼ਹਿਰ ਦੇ ਸ਼ਾਹਦਰਾ ਇਲਾਕੇ ਵਿਚ ਇਕ ਪਰਫਿਊਮ ਫੈਕਟਰੀ ਵਿਚ ਗੈਸ ਸਿਲੰਡਰ ਵਿਚ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਮਲਬੇ ਵਿਚ ਫਸੇ ਬਾਕੀ ਲੋਕਾਂ ਨੂੰ ਬਚਾਉਣ ਲਈ ਆਪਰੇਸ਼ਨ ਜਾਰੀ ਹੈ। 

ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਫੈਕਟਰੀ ਦੀ ਛੱਤ ਢਹਿ ਗਈ ਅਤੇ ਨਾਲ ਲੱਗਦੀਆਂ ਕੁਝ ਇਮਾਰਤਾਂ ਨੂੰ ਨੁਕਸਾਨ ਪੁੱਜਾ।ਵਸਨੀਕਾਂ ਮੁਤਾਬਕ ਅੱਗ ਲੱਗਣ ਸਮੇਂ ਘੱਟੋ-ਘੱਟ 15 ਵਰਕਰ ਕਾਰਖਾਨੇ ਦੇ ਅੰਦਰ ਸਨ।ਫਾਇਰ ਬ੍ਰਿਗੇਡ ਦੀਆਂ 10 ਤੋਂ ਵੱਧ ਮੋਟਰਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।


author

Vandana

Content Editor

Related News