ਪਾਕਿ ਦੇ ਹਾਦਸਾਗ੍ਰਸਤ ਜਹਾਜ਼ ਦੇ ਬਕਸੇ ਨੂੰ ਡੀਕੋਡ ਕਰਨ ਦਾ ਕੰਮ 2 ਜੂਨ ਤੋਂ

Sunday, May 31, 2020 - 04:20 PM (IST)

ਪਾਕਿ ਦੇ ਹਾਦਸਾਗ੍ਰਸਤ ਜਹਾਜ਼ ਦੇ ਬਕਸੇ ਨੂੰ ਡੀਕੋਡ ਕਰਨ ਦਾ ਕੰਮ 2 ਜੂਨ ਤੋਂ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੇ ਉਡਾਣ ਅਤੇ ਕਾਕਪਿਟ ਧੁਨੀ ਰਿਕਾਰਡਰ 'ਤੇ ਕੰਮ 2 ਜੂਨ ਤੋਂ ਸ਼ੁਰੂ ਹੋਵੇਗਾ। ਇਹ ਜਾਣਕਾਰੀ ਫਰਾਂਸ ਦੀ ਹਵਾਬਾਜ਼ੀ ਜਾਂਚ ਅਥਾਰਿਟੀ ਨੇ ਦਿੱਤੀ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦਾ ਏਅਰਬਸ ਏ320 ਜਹਾਜ਼ ਸ਼ੁੱਕਰਵਾਰ ਨੂੰ ਕਰਾਚੀ ਦੇ ਮਾਲਿਰ ਵਿਚ ਮਾਡਲ ਕਲੋਨੀ ਨੇੜੇ ਜਿਨਾਹ ਗਾਰਡਨ ਵਿਚ ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿਚ 91 ਯਾਤਰੀ ਚਾਲਕ ਦਲ ਦੇ 8 ਮੈਂਬਰ ਸਵਾਰ ਸਨ। ਇਹ ਲੈਂਡਿੰਗ ਤੋਂ ਕੁਝ ਦੇਰ ਪਹਿਲਾਂ ਹੀ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ 97 ਲੋਕਾਂ ਦੀ ਮੌਤ ਹੋਈ ਸੀ ਅਤੇ ਜ਼ਮੀਨ 'ਤੇ 11 ਲੋਕ ਜ਼ਖਮੀ ਹੋਏ ਸਨ। 

ਫ੍ਰਾਂਸੀਸ ਸ਼ਹਿਰ ਤੂਲੂਜ ਵਿਚ ਸਥਿਤ ਏਅਰਬਸ ਕੇਂਦਰ ਦੇ ਮਾਹਰਾਂ ਦੀ ਟੀਮ ਹਾਦਸੇ ਦੀ ਜਾਂਚ ਕਰਨ ਲਈ ਪਿਛਲੇ ਹਫਤੇ ਪਾਕਿਸਤਾਨ ਪਹੁੰਚੀ ਸੀ। ਇਹ ਜਹਾਜ਼ ਉਸ ਦਾ ਹੀ ਹੈ। ਫਰਾਂਸ਼ ਦੀ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਜਾਂਚ ਅਥਾਰਿਟੀ ਬੀ.ਈ.ਏ. ਨੇ ਸ਼ਨੀਵਾਰ ਨੂੰ ਇਕ ਟਵੀਟ ਵਿਚ ਕਿਹਾ ਕਿ ਏਅਰਬਸ ਏ320 ਦੇ ਉਡਾਣ ਡਾਟਾ ਰਿਕਾਰਡਰ (ਐੱਫ.ਡੀ.ਆਰ.) ਕਾਕਪਿਟ ਧੁਨੀ ਰਿਕਾਰਡਰ (ਸੀ.ਵੀ.ਆਰ.) 'ਤੇ ਤਕਨੀਕੀ ਕੰਮ 2 ਜੂਨ ਤੋਂ ਸ਼ੁਰੂ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਰੋਨਾ ਮਾਮਲੇ 69,400 ਦੇ ਪਾਰ, ਮ੍ਰਿਤਕਾਂ ਦੀ ਗਿਣਤੀ 1500 ਦੇ ਕਰੀਬ

ਏ.ਡੀ.ਆਰ. ਜਹਾਜ਼ ਦਾ ਸਮਾਂ, ਉੱਚਾਈ, ਹਵਾਈ ਗਤੀ, ਦਿਸ਼ਾ ਆਦਿ ਚੀਜ਼ਾਂ ਨੂੰ ਰਿਕਾਰਡ ਕਰਦਾ ਹੈ। ਸੀ.ਵੀ.ਆਰ. ਉਪਕਰਨ ਦੀ ਵਰਤੋਂ ਹਾਦਸੇ ਅਤੇ ਘਟਨਾ ਦੀ ਜਾਂਚ ਦੇ ਲਈ ਉਡਾਣ ਡੇਕ ਦੀ ਧੁਨੀ ਨੂੰ ਰਿਕਾਰਡ ਕਰਦਾ ਹੈ। ਇਹ ਪਾਇਲਟ ਦੇ ਹੈਡਸੈਟ ਅਤੇ ਕਾਕਪਿਟ ਖੇਤਰ ਵਿਚ ਲੱਗੇ ਮਾਈਕ੍ਰੋਫੋਨ ਦੀਆਂ ਧੁਨੀ ਤਰੰਗਾਂ ਨੂੰ ਰਿਕਾਰਡ ਕਰ ਲੈਂਦਾ ਹੈ। ਬੀ.ਈ.ਏ. ਨੇ ਕਿਹਾ ਕਿ ਪਾਕਿਸਤਾਨ ਜਹਾਜ਼ ਹਾਦਸਾ ਅਤੇ ਜਾਂਚ ਬੋਰਡ (ਏ.ਓ.ਆਈ.ਬੀ.) ਦੀ ਟੀਮ ਹਾਦਸਾ ਸਥਲ 'ਤੇ ਕੰਮ ਪੂਰਾ ਹੋਣ ਦੇ ਬਾਅਦ ਫਰਾਂਸ ਜਾਵੇਗੀ।


author

Vandana

Content Editor

Related News