ਪਾਕਿਸਤਾਨ ’ਚ ਕੋਰੋਨਾ ਨੇ ਮਚਾਈ ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ, ਇਕ ਦਿਨ ’ਚ ਹੋਈਆਂ 200 ਤੋਂ ਵੱਧ ਮੌਤਾਂ
Wednesday, Apr 28, 2021 - 02:21 PM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਬੁੱਧਵਾਰ ਨੂੰ ਕੋਵਿਡ-19 ਨਾਲ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਜੋ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਇਕ ਦਿਨ ਵਿਚ ਸਭ ਤੋਂ ਵੱਧ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਮੁਤਾਬਕ ਬੀਤੇ 24 ਘੰਟਿਆਂ ਵਿਚ 201 ਲੋਕਾਂ ਦੀ ਮੌਤ ਕੋਵਿਡ-19 ਦੀ ਵਜ੍ਹਾ ਨਾਲ ਹੋਈ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ 17,530 ਲੋਕਾਂ ਦੀ ਇਸ ਮਹਾਮਾਰੀ ਨਾਲ ਜਾਨ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਇਟਲੀ 'ਚ ਫਟਿਆ ਕੋਰੋਨਾ ਬੰਬ, 36 ਬੱਚਿਆਂ ਸਮੇਤ 300 ਭਾਰਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ
ਮੰਤਰਾਲਾ ਨੇ ਦੱਸਿਆ ਕਿ 5,214 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਪਾਕਿਸਤਾਨ ਵਿਚ ਸਭ ਤੋਂ ਜ਼ਿਆਦਾ 157 ਲੋਕਾਂ ਦੀ ਮੌਤ ਇਕ ਦਿਨ ਵਿਚ ਕੋਰੋਨਾ ਕਾਰਨ ਹੋਈ ਸੀ, ਜਦੋਂਕਿ ਪਿਛਲੇ ਸਾਲ 20 ਜੂਨ ਵਿਚ 153 ਲੋਕਾਂ ਨੇ ਮਹਾਮਾਰੀ ਵਿਚ ਜਾਨ ਗਵਾਈ ਸੀ। ਹਾਲਾਂਕਿ ਨਵਾਂ ਰਿਕਾਰਡ ਇਕ ਹਫ਼ਤੇ ਵਿਚ ਬਣਿਆ ਹੈ, ਜੋ ਮਹਾਮਾਰੀ ਦੀ ਤਬਾਹੀ ਨੂੰ ਦਰਸਾਉਂਦਾ ਹੈ। ਪਾਕਿਸਤਾਨ ਵਿਚ ਬੀਤੇ 24 ਘੰਟਿਆਂ ਵਿਚ 5,292 ਨਵੇਂ ਮਾਮਲੇ ਆਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਕੁੱਲ 8,10,231 ਲੋਕਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਮੰਤਰਾਲਾ ਮੁਤਾਬਕ ਪਾਕਿਸਤਾਨ ਵਿਚ ਇਸ ਸਮੇਂ 88,207 ਇਲਾਜ ਅਧੀਨ ਮਰੀਜ਼ ਹਨ, ਜਦੋਂਕਿ 7,04,494 ਮਰੀਜ਼ ਕੋਰੋਨਾ ਮੁਕਤ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਭਾਰਤੀ ਅਮਰੀਕੀ NGO ਨੇ ਕੋਰੋਨਾ ਆਫ਼ਤ ਦਰਮਿਆਨ ਭਾਰਤ ਲਈ ਜੁਟਾਏ 47 ਲੱਖ ਡਾਲਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।