ਪਾਕਿ ਅਦਾਲਤ ਵਲੋਂ ਸ਼ਾਹਬਾਜ਼ ਦਾ ਨਾਂ ਫਲਾਈਟ ਕੰਰਟੋਲ ਲਿਸਟ ''ਚੋਂ ਕੱਢਣ ਦਾ ਹੁਕਮ ਜਾਰੀ

03/27/2019 12:56:16 AM

ਲਾਹੌਰ— ਪਾਕਿਸਤਾਨ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਸਰਕਾਰ ਨੂੰ ਹੁਕਮ ਦਿੱਤਾ ਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਮੁਖੀ ਸ਼ਾਹਬਾਜ਼ ਸ਼ਰੀਫ ਦਾ ਨਾਂ ਫਲਾਈਟ ਕੰਟਰੋਲ ਲਿਸਟ 'ਚੋਂ ਹਟਾਇਆ ਜਾਵੇ। ਸ਼ਾਹਬਾਜ਼ ਨੂੰ ਇਹ ਰਾਹਤ ਅਜਿਹੇ ਵੇਲੇ 'ਚ ਦਿੱਤੀ ਗਈ ਹੈ ਜਦੋਂ ਉਨ੍ਹਾਂ ਦੇ ਵੱਡੇ ਭਰਾ ਤੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਨੂੰ ਸੁਪਰੀਮ ਕੋਰਟ ਨੇ ਮੈਡੀਕਲ ਅਧਾਰ 'ਤੇ 6 ਹਫਤਿਆਂ ਦੀ ਜ਼ਮਾਨਤ ਦਿੱਤੀ ਹੈ।

67 ਸਾਲਾ ਨੇਤਾ ਨੂੰ ਆਸ਼ੀਆਨਾ ਇਕਬਾਲ ਰਿਹਾਇਸ਼ੀ ਘੋਟਾਲਾ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ। ਇਸ ਮਾਮਲੇ 'ਚ 9 ਹੋਰਾਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸ਼ਾਹਬਾਜ਼ ਨੂੰ ਪੰਜ ਅਕਤੂਬਰ 2018 ਨੂੰ ਜਾਂਚ ਦੇ ਸਿਲਸਿਲੇ 'ਚ ਐੱਨ.ਏ.ਬੀ. ਨੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੂੰ 14 ਫਰਵਰੀ ਨੂੰ ਜ਼ਮਾਨਤ ਮਿਲੀ ਸੀ। ਇਨਕਮ ਤੋਂ ਜ਼ਿਆਦਾ ਜਾਇਦਾਦ ਦੇ ਦੋਸ਼ 'ਚ ਉਨ੍ਹਾਂ ਦੇ ਨਾਂ ਨੂੰ ਯਾਤਰਾ ਕਾਲੀ ਸੂਚੀ 'ਚ ਪਾਇਆ ਗਿਆ ਸੀ।


Baljit Singh

Content Editor

Related News