ਅਮਰੀਕਾ ਕੋਰੋਨਾ ਨਾਲ ਨਜਿੱਠਣ ਲਈ ਪਾਕਿ ਨੂੰ ਦੇਵੇਗਾ 10 ਲੱਖ ਡਾਲਰ

03/20/2020 2:09:00 PM

ਇਸਲਾਮਾਬਾਦ/ਵਾਸ਼ਿੰਗਟਨ (ਬਿਊਰੋ): ਅਮਰੀਕਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਦੱਖਣੀ ਏਸ਼ੀਆਈ ਦੇਸ਼ਾਂ ਨੂੰ USAID ਪ੍ਰੋਗਰਾਮ ਦੇ ਤਹਿਤ ਪਾਕਿਸਤਾਨ ਨੂੰ 10 ਲੱਖ ਡਾਲਰ ਦੀ ਮਦਦ ਕਰੇਗਾ। ਇਸ ਰਾਸ਼ੀ ਦੀ ਵਰਤੋਂ ਪਾਕਿਸਤਾਨ ਵਿਚ ਕੋਰੋਨਾ ਦੀ ਨਿਗਰਾਨੀ ਅਤੇ ਉਸ ਦੀ ਰੋਕਥਾਮ ਲਈ ਕੀਤੀ ਜਾਵੇਗੀ। ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਕੋਰੋਨਾ ਜਿਹੀ ਮਹਾਮਾਰੀ ਨਾਲ ਨਜਿੱਠਣ ਲਈ ਦੋਵੇਂ ਦੇਸ਼ ਮਿਲ ਕੇ ਕੰਮ ਕਰਨਗੇ।

 

ਅਮਰੀਕਾ ਦੇ ਸੀਨੀਅਰ ਡਿਪਲੋਮੈਟ ਐਲਿਸ ਵੇਲਜ਼ ਨੇ ਟਵਿੱਟਰ 'ਤੇ ਇਹ ਐਲਾਨ ਕੀਤਾ ਕਿ ਅਮਰੀਕਾ-ਪਾਕਿਸਤਾਨ ਸਰਕਾਰ ਦੀ ਹਿੱਸੇਦਾਰੀ ਕੋਵਿਡ-19 ਨਾਲ ਲੜਨ ਵਿਚ ਮਦਦ ਕਰ ਰਹੀ ਹੈ। ਅਮਰੀਕੀ ਡਿਪਲੋਮੈਟ ਨੇ ਅੱਗੇ ਕਿਹਾ ਕਿ ਪੰਜਾਬ ਅਤੇ ਗਿਲਗਿਤ-ਬਾਲਟੀਸਤਾਨ ਵਿਚ ਕੋਰੋਨਾਵਾਇਰਸ ਮਾਮਲਿਆਂ ਦੀ ਜਾਂਚ ਕਰ ਰਹੇ ਸੈਂਟਰ ਫੌਰ ਡਿਜੀਜ਼ ਕੰਟਰੋਲ (ਸੀ.ਡੀ.ਸੀ.) ਅਤੇ ਰੋਕਥਾਮ ਦੀ ਲੈਬ ਤੋਂ 100 ਤੋਂ ਵੱਧ ਪਾਕਿਸਤਾਨੀ ਗ੍ਰੈਜੁਏਟ ਇਸ ਕੰਮ ਵਿਚ ਜੁਟੇ ਹਨ। ਇੱਥੇ ਦੱਸ ਦਈਏ ਕਿ ਪਾਕਿਸਤਾਨ ਨੇ ਬਲੋਚਿਸਤਾਨ, ਪੰਜਾਬ, ਸਿੰਧ, ਗਿਲਗਿਤ-ਬਾਲਟੀਸਤਾਨ ਅਤੇ ਖੈਬਰ ਪਖਤੂਨਖਵਾ ਵਿਚ ਕੋਰੋਨਾਵਾਇਰਸ ਦੇ 454 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਪੀੜਤਾਂ ਦੀ ਗਿਣਤੀ 400 ਦੇ ਪਾਰ, ਕੁੱਲ ਮ੍ਰਿਤਕਾਂ ਦੀ ਗਿਣਤੀ 10,000 ਦੇ ਪਾਰ

ਵੀਰਵਾਰ ਨੂੰ ਬਲੋਚਿਸਤਾਨ ਦੇ ਮੁੱਖ ਮੰਤਰੀ ਜਮ ਕਮਾਲ ਖਾਨ ਨੇ ਦੱਸਿਆ ਕਿ ਪ੍ਰਦੇਸ਼ ਵਿਚ ਕੋਰੋਨਾਵਾਇਰਰਸ ਇਨਫੈਕਸ਼ਨਸ ਦੇ 60 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਬਾਅਦ ਬਲੋਚਿਸਤਾਨ ਸਰਕਾਰ ਨੇ ਪਬਲਿਕ ਟਰਾਂਸਪੋਰਟ 'ਤੇ ਪਾਬੰਦੀ ਲਗਾ ਦਿੱਤੀ। ਇਸ ਦੇ ਇਲਾਵਾ ਪੰਜਾਬ ਵਿਚ 78 ਮਾਮਲੇ ਸਾਹਮਣੇ ਆਏ ਜਿਹਨਾਂ ਵਿਚੋਂ 14 ਲਾਹੌਰ ਦੇ ਹਨ। ਉੱਥੇ ਸਿੰਧ ਵਿਚ ਮਰੀਜ਼ਾਂ ਦੀ ਗਿਣਤੀ 245 ਹੋ ਗਈ ਜਿਸ ਵਿਚ 93 ਮਾਮਲੇ ਕਰਾਚੀ ਦੇ ਹਨ। ਇਸ ਦੇ ਇਲਾਵਾ ਪਖਤੂਨਖਵਾ ਅਤੇ ਖੈਬਰ ਵਿਚ ਕੋਰੋਨਾਵਾਇਰਸ ਨਾਲ 2 ਲੋਕਾਂ ਦੀ ਮੌਤ ਦਰਜ ਕੀਤੀ ਗਈ।


Vandana

Content Editor

Related News