ਭਾਰਤੀ ਫੌਜ ਦੀ ਕਾਰਵਾਈ ''ਤੋਂ ਬੌਖਲਾਏ ਪਾਕਿ ਨੇ ਬੋਲਿਆ ਝੂਠ, ਕਿਹਾ- ਅਸੀਂ ਮਾਰੇ 9 ਫੌਜੀ

10/20/2019 3:01:38 PM

ਇਸਲਾਮਾਬਾਦ— ਸਰਹੱਦ 'ਤੇ ਭਾਰਤੀ ਫੌਜ ਦੀ ਜਵਾਬੀ ਕਾਰਵਾਈ ਤੋਂ ਬੌਖਲਾਏ ਪਾਕਿਸਤਾਨ ਨੇ ਇਕ ਝੂਠਾ ਦਾਅਵਾ ਕੀਤਾ ਹੈ ਕਿ ਉਸ ਵਲੋਂ ਕੀਤੀ ਗਈ ਫਾਈਰਿੰਗ 'ਚ ਭਾਰਤੀ ਫੌਜ ਦੇ 9 ਜਵਾਨ ਮਾਰੇ ਗਏ ਹਨ। ਹਾਲਾਂਕਿ ਉਸ ਨੇ ਕਬੂਲ ਕੀਤਾ ਹੈ ਕਿ ਭਾਰਤੀ ਫੌਜ ਦੀ ਕਾਰਵਾਈ 'ਚ ਉਸ ਦਾ ਵੀ ਇਕ ਜਵਾਨ ਤੇ ਤਿੰਨ ਨਾਗਰਿਕ ਮਾਰੇ ਗਏ ਹਨ। ਹਾਲਾਂਕਿ ਇਸ ਦੌਰਾਨ ਕਾਫੀ ਗਿਣਤੀ 'ਚ ਪਾਕਿਸਤਾਨੀਆਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ। ਉਥੇ ਹੀ ਪਾਕਿਸਤਾਨੀ ਫੌਜ ਦੇ ਬੁਲਾਰੇ ਆਸਿਫ ਗਫੂਰ ਨੇ ਟਵੀਟ ਕੀਤਾ ਕਿ ਅਸੀਂ ਭਾਰਤ ਦੇ 2 ਬੰਕਰ ਤਬਾਹ ਕਰ ਦਿੱਤੇ ਹਨ।

ਗਫੂਰ ਨੇ ਕਿਹਾ ਕਿ ਭਾਰਤੀ ਫੌਜ ਨੇ ਜੂਰਾ, ਸ਼ਾਹਕੋਟ ਤੇ ਨੌਸੈਹਰੀ ਸੈਕਟਰ 'ਚ ਕਥਿਤ ਰੂਪ 'ਚ ਜੰਗਬੰਦੀ ਦਾ ਉਲੰਘਣ ਕੀਤਾ, ਜਿਸ 'ਚ ਪਾਕਿਸਤਾਨੀ ਫੌਜ ਦਾ ਇਕ ਜਵਾਨ ਤੇ ਤਿੰਨ ਹੋਰ ਨਾਗਰਿਕ ਮਾਰੇ ਗਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਭਾਰਤੀ ਫੌਜ ਦੀ ਕਾਰਵਈ 'ਚ 2 ਜਵਾਨ ਤੇ ਪੰਜ ਨਾਗਰਿਕ ਵੀ ਜ਼ਖਮੀ ਹੋਏ ਹਨ।


Baljit Singh

Content Editor

Related News