ਚੀਨ ਦੇ ਉਪ ਰਾਸ਼ਟਰਪਤੀ 3 ਦਿਨੀਂ ਦੌਰੇ 'ਤੇ ਪਹੁੰਚੇ ਪਾਕਿ

Sunday, May 26, 2019 - 04:40 PM (IST)

ਚੀਨ ਦੇ ਉਪ ਰਾਸ਼ਟਰਪਤੀ 3 ਦਿਨੀਂ ਦੌਰੇ 'ਤੇ ਪਹੁੰਚੇ ਪਾਕਿ

ਇਸਲਾਮਾਬਾਦ (ਭਾਸ਼ਾ)— ਚੀਨ ਦੇ ਉਪ ਰਾਸ਼ਟਰਪਤੀ ਵਾਂਗ ਕਿਸ਼ਨ ਐਤਵਾਰ ਨੂੰ ਤਿੰਨ ਦਿਨੀਂ ਦੌਰੇ 'ਤੇ ਪਾਕਿਸਤਾਨ ਪਹੁੰਚੇ। ਇਸ ਦੌਰਾਨ ਉਹ ਰਾਸ਼ਟਰਪਤੀ ਆਰਿਫ ਅਲਵੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਕਈ ਦੋ-ਪੱਖੀ ਮੁੱਦਿਆਂ 'ਤੇ ਗੱਲਬਾਤ ਕਰਨਗੇ। ਇਸ ਵਿਚ 60 ਅਰਬ  ਡਾਲਰ ਦੀ ਲਾਗਤ ਨਾਲ ਬਣਨ ਵਾਲੇ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਦਾ ਮੁੱਦਾ ਵੀ ਸ਼ਾਮਲ ਹੋਵੇਗਾ। 

70 ਸਾਲਾ ਵਾਂਗ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ.ਪੀ.ਸੀ.) ਦੀ ਪੋਲਿਤ ਬਿਊਰੋ ਸਥਾਈ ਕਮੇਟੀ ਦੇ ਮੈਂਬਰ ਹਨ। ਉਹ ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਅਤੇ ਸੀ.ਪੀ.ਸੀ. ਦੇ ਵਿਦੇਸ਼ ਮਾਮਲਿਆਂ ਦੇ ਮੁੱਖ ਬੌਡੀ ਸੈਂਟਰਲ ਫੌਰੇਨ ਅਫੇਅਰਜ਼ ਕਮਿਸ਼ਨ ਦੇ ਮੈਂਬਰ ਵੀ ਹਨ। ਹਵਾਈ ਅੱਡੇ 'ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਤੇ ਹੋਰ ਉੱਚ ਅਧਿਕਾਰੀਆਂ ਨੇ ਵਾਂਗ ਦਾ ਸਵਾਗਤ ਕੀਤਾ।

ਸਰਕਾਰੀ ਰੇਡੀਓ ਪਾਕਿਸਤਾਨ ਨੇ ਖਬਰ ਦਿੱਤੀ ਕਿ ਪਾਕਿਸਤਾਨ ਅਤੇ ਚੀਨ ਕਈ ਖੇਤਰਾਂ ਵਿਚ ਦੋ-ਪੱਖੀ ਸੰਬੰਧ ਵਧਾਉਣ ਲਈ ਸਹਿਮਤੀ ਪੱਤਰ ਅਤੇ ਸਮਝੌਤਿਆਂ 'ਤੇ ਦਸਤਖਤ ਕਰਨਗੇ ਅਤੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ।


author

Vandana

Content Editor

Related News