ਪਾਕਿਸਤਾਨ ’ਚ ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, ਇਕੋ ਪਰਿਵਾਰ ਦੇ 8 ਜੀਆਂ ਦੀ ਮੌਕੇ ’ਤੇ ਮੌਤ

Thursday, Apr 01, 2021 - 05:31 PM (IST)

ਪਾਕਿਸਤਾਨ ’ਚ ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, ਇਕੋ ਪਰਿਵਾਰ ਦੇ 8 ਜੀਆਂ ਦੀ ਮੌਕੇ ’ਤੇ ਮੌਤ

ਲਾਹੌਰ (ਭਾਸ਼ਾ) : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਵੀਰਵਾਰ ਨੂੰ ਸੜਕ ਹਾਦਸੇ ਵਿਚ 3 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 8 ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੁਰੇਵਾਲਾ ਤੋਂ ਲਾਹੌਰ ਪਰਤ ਰਹੀ ਕਾਰ ਦੀ ਟੱਕਰ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਹੋ ਗਈ। ਇਹ ਘਟਨਾ ਵਾਹਨ ਦੇ ਤੇਜ਼ ਰਫ਼ਤਾਰ ਦੀ ਵਜ੍ਹ ਨਾਲ ਬੁਰੇਵਾਲਾ ਦੇ ਲੁਡਾਨ ਰੋਡ ’ਤੇ ਵਾਪਰੀ।

ਇਹ ਵੀ ਪੜ੍ਹੋ: ਫੇਸਬੁੱਕ ਨੇ ਮੁੜ ਦਿਖਾਇਆ ਡੋਨਾਲਡ ਟਰੰਪ ਨੂੰ ਬਾਹਰ ਦਾ ਰਸਤਾ, ਆਪਣੀ ਨੂੰਹ ਦੇ ਪੇਜ਼ ਤੋਂ ਲਈ ਸੀ ਐਂਟਰੀ

ਇਹ ਘਟਨਾ ਲਾਹੌਰ ਤੋਂ 140 ਕਿਲੋਮੀਟਰ ਦੀ ਦੂਰੀ ’ਤੇ ਵਾਪਰੀ। ਉਨ੍ਹਾਂ ਦੱਸਿਆ ਕਿ ਵਾਹਨ ਦੀ ਰਫ਼ਤਾਰ ਤੇਜ਼ ਹੋਣ ਕਾਰਨ ਚਾਲਕ ਉਸ ’ਤੇ ਕੰਟਰੋਲ ਗੁਆ ਬੈਠਾ ਅਤੇ ਉਹ ਸਿੱਧਾ ਸੜਕ ਕਿਨਾਰੇ ਖੜ੍ਹੇ ਟਰੱਕ ਵਿਚ ਜਾ ਵੱਜਾ। ਅਧਿਕਾਰੀ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਸਾਰੇ 8 ਯਾਤਰੀਆਂ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚ 3 ਬੱਚੇ ਅਤੇ ਕਈ ਔਰਤਾਂ ਹਨ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਨੇ ਲੋਕਾਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ: ਹੌਂਸਲੇ ਨੂੰ ਸਲਾਮ: 24 ਮਿੰਟ ਤੋਂ ਵੱਧ ਪਾਣੀ ਅੰਦਰ ਸਾਹ ਰੋਕ ਕੇ ਰੱਖਣ ਦਾ ਬਣਾਇਆ ਨਵਾਂ ਵਿਸ਼ਵ ਰਿਕਾਰਡ


author

cherry

Content Editor

Related News