ਕੈਨੇਡੀਅਨ ਪੱਤਰਕਾਰ ਦੇ ਅਗਵਾ, ਹੱਤਿਆ ਮਾਮਲੇ ''ਚ ਲੋੜੀਂਦਾ ਪਾਕਿ ਤਾਲਿਬਾਨੀ ਅੱਤਵਾਦੀ ਢੇਰ

06/10/2020 6:04:38 PM

ਇਸਲਾਮਾਬਾਦ/ਓਟਾਵਾ (ਭਾਸ਼ਾ): ਕੈਨੇਡੀਅਨ ਪੱਤਰਕਾਰ ਖਦੀਜਾ ਅਬਦੁੱਲ ਕਹਿਰ ਦੇ ਅਗਵਾ ਅਤੇ ਹੱਤਿਆ ਮਾਮਲੇ ਵਿਚ ਲੋੜੀਂਦਾ ਪਾਕਿਸਤਾਨ ਤਾਲਿਬਾਨ ਦਾ ਅੱਤਵਾਦੀ ਅਮੀਨ ਸ਼ਾਹ ਪੇਸ਼ਾਵਰ ਵਿਚ ਹੋਏ ਮੁਕਾਬਲੇ ਵਿਚ ਮਾਰਿਆ ਗਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਖੈਬਰ-ਪਖਤੂਨਖਾ ਦੇ ਪੁਲਸ ਪ੍ਰਮੁੱਖ ਸਨਾਉੱਲਾ ਅੱਬਾਸੀ ਨੇ ਕਿਹਾ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦਾ ਚੋਟੀ ਦਾ ਅੱਤਵਾਦੀ ਸ਼ਾਹ ਅੱਤਵਾਦ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਸੀ। 

PunjabKesari

ਉਹਨਾਂ ਨੇ ਕਿਹਾ ਕਿ ਸ਼ਾਹ ਨੇ 2008 ਵਿਚ ਕਹਿਰ (55) ਨੂੰ ਅਗਵਾ ਕਰ ਕੇ 2010 ਵਿਚ ਪਾਕਿਸਤਾਨ ਵਿਚ ਉਸ ਦੀ ਹੱਤਿਆ ਕਰ ਦਿੱਤੀ ਸੀ। ਤਾਲਿਬਾਨ ਨੇ ਕਹਿਰ ਨੂੰ ਰਿਹਾਅ ਕਰਨ ਲਈ ਫਿਰੌਤੀ ਦੇ ਤੌਰ 'ਤੇ 20 ਲੱਖ ਅਮਰੀਕੀ ਡਾਲਰ ਅਤੇ ਹਿਰਾਸਤ ਵਿਚ ਲਏ ਗਏ ਆਪਣੇ ਕੁਝ ਨੇਤਾਵਾਂ ਨੂੰ ਛੱਡਣ ਦੀ ਮੰਗ ਰੱਖੀ ਸੀ। ਅੱਬਾਸੀ ਨੇ ਕਿਹਾ ਕਿ ਸ਼ਾਹ ਵੱਲੋਂ ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ ਦੇ ਬਾਅਦ ਉਹ ਪੁਲਸ ਕਰਮੀਆਂ ਨਾਲ ਹੋਏ ਮੁਕਾਬਲੇ ਵਿਚ ਮਾਰਿਆ ਗਿਆ। 

PunjabKesari

ਇਸਲਾਮ ਕਬੂਲ ਕਰਨ ਤੋਂ ਪਹਿਲਾਂ ਬੇਵਲੀ ਗੀਸਬ੍ਰੇਕਟ ਦੇ ਨਾਮ ਨਾਲ ਜਾਣੀ ਜਾਂਦੀ ਕੈਨੇਡਾ ਦੀ ਪੱਤਰਕਾਰ ਕਹਿਰ ਨੂੰ ਉਹਨਾਂ ਦੇ ਅਨੁਵਾਦਕ ਸਲਮਾਨ ਖਾਨ, ਰਸੋਈਏ ਅਤੇ ਗੱਡੀ ਡਰਾਈਵਰ ਜ਼ਾਰ ਮੁਹੰਮਦ ਦੇ ਨਾਲ ਅਸ਼ਾਂਤ ਉੱਤਰੀ ਵਜੀਰਿਸਤਾਨ ਕਬਾਇਲੀ ਖੇਤਰ ਦੇ ਮੀਰਾਨਸ਼ਾਹ ਦੀ ਯਾਤਰਾ ਦੇ ਦੌਰਾਨ 11 ਨਵੰਬਰ ਨੂੰ ਅਗਵਾ ਕਰ ਲਿਆ ਗਿਆ ਸੀ। ਕੈਨੇਡਾ ਅਤੇ ਪਾਕਿਸਤਾਨ ਦੀ ਸਰਕਾਰ ਨੇ ਕਹਿਰ ਦੀ ਸੁਰੱਖਿਅਤ ਰਿਹਾਈ ਲਈ ਸੰਯੁਕਤ ਮੁਹਿੰਮ ਵੀ ਚਲਾਈ ਪਰ ਕੋਈ ਸਕਰਾਤਮਕ ਨਤੀਜਾ ਨਹੀਂ ਨਿਕਲਿਆ। ਇਕ ਧਾਰਮਿਕ ਦਲ ਦੀਆਂ ਕੋਸ਼ਿਸ਼ਾਂ ਕਾਰਨ 8 ਮਹੀਨਿਆਂ ਬਾਅਦ ਖਾਨ ਅਤੇ ਮਹਿਮੂਦ ਨੂੰ ਛੱਡ ਦਿੱਤਾ ਗਿਆ ਸੀ। ਖਾਨ ਨੇ ਆਪਣੀ ਰਿਹਾਈ ਦੇ ਬਾਅਦ ਦੱਸਿਆ ਸੀ ਕਿ 'ਜਿਹਾਦੁਨਸਪੁਨ ਡਾਟ ਕਾਮ' ਨਾਮ ਦੀ ਵੈਬਸਾਈਟ ਦੀ ਮਾਲਕ ਅਤੇ ਪ੍ਰਕਾਸ਼ਕ ਕਹਿਰ ਹੈਪੇਟਾਈਟਾਸ ਨਾਲ ਜੂਝ ਰਹੀ ਸੀ ਅਤੇ ਮੌਤ ਲਈ ਮਾਨਸਿਕ ਰੂਪ ਨਾਲ ਤਿਆਰ ਸੀ। ਉਹਨਾਂ ਨੂੰ ਆਪਣੀ ਰਿਹਾਈ ਦੀ ਜ਼ਿਆਦਾ ਆਸ ਨਹੀਂ ਸੀ। 

ਪੜ੍ਹੋ ਇਹ ਅਹਿਮ ਖਬਰ- ਸੋਸ਼ਲ ਮੀਡੀਆ 'ਚ ਦਾਅਵਾ : ਪਾਕਿ 'ਚ ਦਿਸੇ ਭਾਰਤੀ ਲੜਾਕੂ ਜਹਾਜ਼, ਕਰਾਚੀ 'ਚ ਬਲੈਕਆਊਟ (ਵੀਡੀਓ) 

ਕਹਿਰ ਨੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਯੁੱਧ ਖੇਤਰ ਕਰਾਰ ਦਿੰਦੇ ਹੋਏ ਇੱਥੋਂ ਨਿਕਲਣ ਲਈ ਮਦਦ ਮੰਗੀ ਸੀ। ਇਸ ਤੋਂ ਪਹਿਲਾਂ ਅਗਵਾ ਕਰਤਾਵਾਂ ਨੇ  30 ਮਾਰਚ, 2009 ਤੱਕ ਫਿਰੌਤੀ ਦੀ ਮੰਗ ਪੂਰੀ ਨਾ ਹੋਣ 'ਤੇ ਕਹਿਰ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਮੀਰਾਨਸ਼ਾਹ ਪ੍ਰੈੱਸਕਲੱਬ ਨੂੰ ਭੇਜੇ ਗਏ ਵੀਡੀਓ ਵਿਚ ਕਹਿਰ ਇਹ ਅਪੀਲ ਕਰਦੀ ਨਜ਼ਰ ਆਈ,''ਮੈਨੂੰ ਬਚਾ ਲਓ। ਮੈਂ ਕੈਨੇਡਾ ਸਰਕਾਰ, ਮਨੁੱਖੀ ਅਧਿਕਾਰ ਸੰਗਠਨਾਂ ਅਤੇ ਮੀਡੀਆ ਸੰਘਾਂ ਤੋਂ ਇਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲੈਣ ਅਤੇ ਮੈਨੂੰ ਛੁਡਾਉਣ ਦੀ ਅਪੀਲ ਕਰਦੀ ਹਾਂ। ਨਹੀਂ ਤਾਂ ਇਹ ਮੈਨੂੰ ਜਾਨੋਂ ਮਾਰ ਦੇਣਗੇ।''
 


Vandana

Content Editor

Related News