ਪਾਕਿਸਤਾਨ ਨੇ ਭਾਰਤ ਦੇ ਰਾਫੇਲ ਜਹਾਜ਼ਾਂ ਦੇ ਜਵਾਬ ’ਚ ਚੀਨ ਤੋਂ ਖਰੀਦੇ 25 ਲੜਾਕੂ ਜਹਾਜ਼

Thursday, Dec 30, 2021 - 06:08 PM (IST)

ਪਾਕਿਸਤਾਨ ਨੇ ਭਾਰਤ ਦੇ ਰਾਫੇਲ ਜਹਾਜ਼ਾਂ ਦੇ ਜਵਾਬ ’ਚ ਚੀਨ ਤੋਂ ਖਰੀਦੇ 25 ਲੜਾਕੂ ਜਹਾਜ਼

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਕਿਹਾ ਕਿ ਭਾਰਤ ਵੱਲੋਂ ਰਾਫੇਲ ਜਹਾਜ਼ਾਂ ਦੀ ਖਰੀਦ ਦੇ ਜਵਾਬ ’ਚ ਪਾਕਿਸਤਾਨ ਨੇ ਚੀਨ ਤੋਂ 25 ਬਹੁ-ਉਦੇਸ਼ੀ ਜੇ-10ਸੀ ਲੜਾਕੂ ਜਹਾਜ਼ਾਂ ਦਾ ਇਕ ਪੂਰਾ ਸਕੁਐਡਰਨ ਖਰੀਦ ਲਿਆ ਹੈ। ਆਪਣੇ ਗ੍ਰਹਿ ਨਗਰ ਰਾਵਲਪਿੰਡੀ  ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਿਦ ਨੇ ਕਿਹਾ ਕਿ ਸਾਰੇ ਮੌਸਮਾਂ ’ਚ ਉਡਾਣ ਭਰਨ ਦੇ ਯੋਗ ਜੇ-10ਸੀ ਦੇ 25 ਜਹਾਜ਼ਾਂ ਦਾ ਇਕ ਪੂਰਾ ਸਕੁਐਡਰਨ ਅਗਲੇ ਸਾਲ 23 ਮਾਰਚ ਨੂੰ ਪਾਕਿਸਤਾਨ ਦਿਵਸ ਸਮਾਰੋਹ ’ਚ ਹਿੱਸਾ ਲਵੇਗਾ। ਜੇ-10ਸੀ ਨੂੰ ਚੀਨ ਦੇ ਸਭ ਤੋਂ ਵਧੀਆ ਲੜਾਕੂ ਜਹਾਜ਼ਾਂ ’ਚੋਂ ਇੱਕ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਸੂਡਾਨ ’ਚ ਫਸੇ 62 ਭਾਰਤੀ, ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ, ਰੋਜ਼ੀ-ਰੋਟੀ ਲਈ ਹੋਏ ਮੁਹਤਾਜ

ਮੰਤਰੀ, ਜੋ ਅਕਸਰ ਆਪਣੇ ਆਪ ਨੂੰ ਉਰਦੂ ਮਾਧਿਅਮ ਵਾਲੇ ਸੰਸਥਾਨਾਂ ਤੋਂ ਗ੍ਰੈਜੂਏਟ ਦੱਸਦੇ ਹੋਏ ਆਪਣੇ ਅੰਗਰੇਜ਼ੀ ਮਾਧਿਅਮ ਦੇ ਸਹਿ-ਕਰਮਚਾਰੀਆਂ ਦਾ ਮਜ਼ਾਕ ਉਡਾਉਂਦੇ ਹਨ, ਨੇ ਅੱਜ ਜਹਾਜ਼ ਦਾ ਗਲਤ ਉਚਾਰਣ ਜੇ-10ਸੀ ਅਤੇ ਜੇ. ਐੱਸ-10 ਕੀਤਾ। ਪਿਛਲੇ ਸਾਲ ਜੇ-10ਸੀ ਜਹਾਜ਼ ਪਾਕਿਸਤਾਨ-ਚੀਨ ਦੇ ਸਾਂਝੇ ਫੌਜੀ ਅਭਿਆਸ ਦਾ ਹਿੱਸਾ ਸੀ, ਜਿੱਥੇ ਪਾਕਿਸਤਾਨ ਦੇ ਮਾਹਿਰਾਂ ਨੂੰ ਜੰਗੀ ਜਹਾਜ਼ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਹਾਲਾਂਕਿ, ਪਾਕਿਸਤਾਨ ਕੋਲ ਅਮਰੀਕਾ ’ਚ ਬਣੇ ਐੱਫ-16 ਸ਼੍ਰੇਣੀ ਦੇ ਲੜਾਕੂ ਜਹਾਜ਼ਾਂ ਦਾ ਇਕ ਬੇੜਾ ਮੌਜੂਦ ਹੈ, ਜਿਸ ਨੂੰ ਰਾਫੇਲ ਦੇ ਮੁਕਾਬਲੇ ਦਾ ਮੰਨਿਆ ਜਾਂਦਾ ਹੈ।


author

Manoj

Content Editor

Related News